Fact Check
ਕੈਨੇਡਾ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿੱਤ ਤੋਂ ਬਾਅਦ ਪਹੁੰਚੇ ਗੁਰਦੁਆਰਾ?
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਰਕ ਕਾਰਨੀ ਚੋਣਾਂ ਜਿੱਤਣ ਤੋਂ ਬਾਅਦ ਗੁਰਦੁਆਰਾ ਸਾਹਿਬ ਪਹੁੰਚੇ।

ਗੌਰਤਲਬ ਹੈ ਕਿ 28 ਅਪ੍ਰੈਲ 2025 ਨੂੰ ਕੈਨੇਡਾ ਫੈਡਰਲ ਚੋਣਾਂ ਵਿੱਚ ਲਿਬਰਲਾਂ ਨੇ 168 ਸੀਟਾਂ ਜਿੱਤੀਆਂ ਤੇ ਕੰਜ਼ਰਵੇਟਿਵ ਪਾਰਟੀ ਨੇ 144 ਸੀਟਾਂ ਜਿੱਤੀਆਂ। ਇਸ ਤੋਂ ਇਲਾਵਾ ਐਨਡੀਪੀ ਪਾਰਟੀ ਨੇ ਸੱਤ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਬਹੁਮਤ ਲਈ 172 ਸੀਟਾਂ ਲੋੜੀਂਦੀਆਂ ਸਨ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਸਭ ਤੋਂ ਪਹਿਲਾਂ ਕੁਝ ਕੀਵਰਡ ਦੀ ਮਦਦ ਨਾਲ ਗੂਗਲ ਤੇ ਸਰਚ ਕੀਤਾ ਪਰ ਇਸ ਦੌਰਾਨ ਸਾਨੂੰ ਕੋਈ ਵੀ ਭਰੋਸੇਯੋਗ ਰਿਪੋਰਟ ਨਹੀਂ ਮਿਲੀ ਜਿਸ ਮੁਤਾਬਕ ਮਾਰਕ ਕਾਰਨੀ ਚੋਣਾਂ ਜਿੱਤਣ ਤੋਂ ਬਾਅਦ ਗੁਰਦੁਆਰਾ ਪਹੁੰਚੇ ਸਨ।
ਹਾਲਾਂਕਿ, ਸਰਚ ਦੇ ਦੌਰਾਨ ਸਾਨੂੰ ਕਈ ਵੀਡੀਓ ਰਿਪੋਰਟ ਮਿਲੀਆਂ ਜਿਸ ਮੁਤਾਬਕ ਮਾਰਕ ਕਾਰਨੀ ਵਿਸਾਖੀ ਦੇ ਮੌਕੇ ਤੇ ਗੁਰਦੁਆਰਾ ਸਾਹਿਬ ਪਹੁੰਚੇ ਸਨ।
ਐਨਡੀਟੀਵੀ ਦੀ ਰਿਪੋਰਟ ਦੇ ਮੁਤਾਬਕ ਕਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਰਨੀ ਆਪਣੀ ਪਤਨੀ ਸਮੇਤ ਵਿਸਾਖੀ ਦੇ ਮੌਕੇ ਤੇ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਉਹਨਾਂ ਨੇ ਉੱਥੇ ਸੇਵਾ ਵੀ ਕੀਤੀ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਹੋ ਰਹੀ ਵੀਡੀਓ ਅਤੇ ਐਨਡੀਟੀਵੀ ਦੁਆਰਾ ਅਪਲੋਡ ਵੀਡੀਓ ਦੀ ਤੁਲਨਾ ਕੀਤੀ।
ਅਸੀਂ ਪਾਇਆ ਕਿ ਦੋਵੇਂ ਵੀਡੀਓ ‘ਚ ਕਈ ਸਮਾਨਤਾਵਾਂ ਹਨ। ਅਸੀਂ ਪਾਇਆ ਕਿ ਮਾਰਕਕਾਰਨੀ ਦੀ ਧਰਮ ਪਤਨੀ ਡਾਇਨਾ ਫੋਕਸ ਕਾਰਨੀ ਦੇ ਕੱਪੜੇ ਇੱਕ ਸਮਾਨ ਹਨ। ਇਸ ਦੇ ਨਾਲ ਹੀ ਵਾਇਰਲ ਵੀਡੀਓ ਅਤੇ ਐਨਡੀਟੀਵੀ ਦੁਆਰਾ ਅਪਲੋਡ ਵੀਡੀਓ ਨਜ਼ਰ ਆ ਰਹੇ ਵਿਅਕਤੀਆਂ ਨੇ ਵੀ ਹੂਬਹੂ ਕੱਪੜੇ ਪਾਏ ਹੋਏ ਹਨ।

ਅਸੀਂ ਇਸ ਦਾਅਵੇ ਦੀ ਸੱਚਾਈ ਦੇ ਲਈ ਕੈਨੇਡਾ ਵਿਖੇ ਮੌਜੂਦ ਪੱਤਰਕਾਰਾਂ ਦੇ ਨਾਲ ਸੰਪਰਕ ਕੀਤਾ। ਸੰਪਰਕ ਕਾਇਮ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਹੈ। ਮਾਰਕ ਕਾਰਨੀ ਵਿਸਾਖੀ ਦੇ ਮੌਕੇ ਤੇ ਆਪਣੀ ਪਤਨੀ ਸਮੇਤ ਗੁਰਦੁਆਰਾ ਸਾਹਿਬ ਪਹੁੰਚੇ ਸਨ।
Our Sources
Video uploaded by NDTV, Dated April 15, 2025
Self Analysis