ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ 2022 ਵਿੱਚ ਪੰਜਾਬ (Punjab) ਸਮੇਤ ਉੱਤਰ ਪ੍ਰਦੇਸ਼ , ਉੱਤਰਾਖੰਡ , ਮਣੀਪੁਰ ਅਤੇ ਗੋਆ ਵਿੱਚ ਹੋਣ ਜਾ ਰਹੀਆਂ ਵਿਧਾਨਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵਾਇਰਲ ਹੋ ਰਹੀ ਪੋਸਟ ਦੇ ਮੁਤਾਬਕ ਪੰਜਾਬ ਵਿੱਚ 27 ਮਾਰਚ, 2022 ਨੂੰ ਚੋਣਾਂ ਹੋਣ ਗਈਆਂ ਜਦਕਿ ਉੱਤਰ ਪ੍ਰਦੇਸ਼ ਵਿੱਚ 14 ਮਈ 2022 ਨੂੰ ਚੋਣਾਂ ਹੋਣ ਗਈਆਂ।
ਸੋਸ਼ਲ ਮੀਡਿਆ ਤੇ ਵਾਇਰਲ ਪੋਸਟ ਮੁਤਾਬਕ, ਗੋਇਲੈਕਸ਼ਨ ਕਮਿਸ਼ਨ ਨੇ Punjab ਵਿਧਾਨਸਭਾ ਚੋਣਾਂ ਦਾ ਕੀਤਾ ਐਲਾਨਆ ਵਿਚ ਅਗਲੇ ਸਾਲ 15 ਮਾਰਚ, ਮਨੀਪੁਰ ਵਿਚ 19 ਮਾਰਚ, ਉਤਰਾਖੰਡ ਵਿਚ 23 ਮਾਰਚ, ਪੰਜਾਬ ਵਿਚ 27 ਮਾਰਚ ਅਤੇ ਉਤਰ ਪ੍ਰਦੇਸ਼ ਵਿਚ 14 ਮਈ 2022 ਨੂੰ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ।

“Thekhalastv” ਟਵਿੱਟਰ ਅਕਾਊਂਟ ਅਤੇ ਆਪਣੇ ਫੇਸਬੁੱਕ ਪੇਜ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਸ਼ੇਅਰ ਕੀਤਾ। ਇਸ ਦੇ ਨਾਲ ਹੀ ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਦੀ ਜਾਂਚ ਦੇ ਲਈ ਸਭ ਤੋਂ ਪਹਿਲਾਂ ‘ਇਲੈਕਸ਼ਨ ਕਮਿਸ਼ਨ ਆਫ ਇੰਡੀਆ’ ਦੀ ਅਧਿਕਾਰਿਕ ਵੈੱਬਸਾਈਟ “eci.gov.in” ਨੂੰ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਪੰਜਾਬ ਸਮੇਤ ਵੱਖ ਵੱਖ ਰਾਜਾਂ ਦੀਆਂ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ।
ਆਪਣੀ ਸਰਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜਰੀਏ ਸਰਚ ਕੀਤਾ। ਗੋਰਤਲਬ ਹੈ ਕਿ ਜੇਕਰ 2022 ਦੀਆਂ ਵਿਧਾਨਸਭਾ ਚੋਣਾਂ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਹੁੰਦਾ ਤਾਂ ਇਸ ਨੂੰ ਲੈ ਕੇ ਮੀਡੀਆ ਦੁਆਰਾ ਰਿਪੋਰਟ ਜ਼ਰੂਰ ਪ੍ਰਕਾਸ਼ਿਤ ਕੀਤੀ ਗਈ ਹੁੰਦੀ ਪਰ ਆਪਣੀ ਸਰਚ ਦੇ ਦੌਰਾਨ ਇਸ ਤਰ੍ਹਾਂ ਦੀ ਕੋਈ ਰਿਪੋਰਟ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਸਰਚ ਦੇ ਦੌਰਾਨ ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਨੂੰ ਗੋਰ ਦੇ ਨਾਲ ਪੜ੍ਹਿਆ। ਅਸੀਂ ਪਾਇਆ ਕਿ ਵਾਇਰਲ ਹੋ ਰਹੀ PDF ‘ਚ ਪੰਜਾਬ ਸਰਕਾਰ ਸਮੇਤ ਉੱਤਰ ਪ੍ਰਦੇਸ਼ , ਉੱਤਰਾਖੰਡ , ਮਣੀਪੁਰ ਅਤੇ ਗੋਆ ਸਰਕਾਰ ਦੇ ਕਾਰਜਕਾਲ ਦੀ ਮਿਆਦ ਦੀ ਅਖੀਰਲੀ ਮਿਤੀ ਲਿਖੀ ਹੋਈ ਹੈ। ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ PDF ‘ਇਲੈਕਸ਼ਨ ਕਮਿਸ਼ਨ ਆਫ ਇੰਡੀਆ’ ਦੀ ਅਧਿਕਾਰਿਕ ਵੈੱਬਸਾਈਟ ਤੇ ਮਿਲੀ। ਤੁਸੀਂ ਨੀਚੇ ਵਾਇਰਲ ਹੋ ਰਹੀ PDF ਦੇਖ ਸਕਦੇ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ‘ਇਲੈਕਸ਼ਨ ਕਮਿਸ਼ਨ ਆਫ ਇੰਡੀਆ’ ਦੁਆਰਾ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ 2022 ‘ਚ ਹੋਣ ਜਾ ਰਹੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ PDF ‘ਚ ਪੰਜਾਬ ਅਤੇ ਹੋਰਨਾਂ ਰਾਜਾਂ ਦੀਆਂ ਸਰਕਾਰਾਂ ਦੇ ਕਾਰਜਕਾਲ ਦੀ ਮਿਆਦ ਦੀ ਅਖੀਰਲੀ ਮਿਤੀ ਦੱਸੀ ਹੋਈ ਹੈ।
Result: Misleading
Sources
ECI: https://eci.gov.in/files/category/11-press-releases/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ