Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਰਾਹੁਲ ਗਾਂਧੀ ਨੇ ਕਿਹਾ ਕਿ ਹਨੂੰਮਾਨ ਨੇ ਰਾਵਣ ਦੀ ਲੰਕਾ ਨਹੀਂ ਸਾੜੀ ਸੀ।
Fact
ਵਾਇਰਲ ਪੋਸਟ ਗੁੰਮਰਾਹਕੁੰਨ ਹੈ। ਰਾਹੁਲ ਗਾਂਧੀ ਦੇ ਸੰਸਦ ‘ਚ ਦਿੱਤੇ ਗਏ ਬਿਆਨ ਦੀ ਅਧੂਰੀ ਕਲਿੱਪ ਵਾਇਰਲ ਕਰ ਉਨ੍ਹਾਂ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਸੋਸ਼ਲ ਮੀਡੀਆ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਦੀ 9 ਸੈਕਿੰਡ ਦੀ ਕਲਿੱਪ ਇਸ ਦਾਅਵੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਕਿ ਰਾਹੁਲ ਗਾਂਧੀ ਨੂੰ ਰਾਮਾਇਣ ਦੀ ਕੋਈ ਜਾਣਕਾਰੀ ਨਹੀਂ ਹੈ। ਵਾਇਰਲ ਹੋ ਰਹੀ ਕਲਿੱਪ ਵਿੱਚ ਰਾਹੁਲ ਗਾਂਧੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਹਨੂੰਮਾਨ ਨੇ ਰਾਵਣ ਦੀ ਲੰਕਾ ਨਹੀਂ ਸਾੜੀ ਸੀ।
ਫੇਸਬੁੱਕ ਯੂਜ਼ਰ ਰਾਕੇਸ਼ ਸਿੰਘ ਭਾਰਤੀ ਨੇ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ,’ਇਹ ਕਿਹੜੀ ਰਾਮਾਇਣ ਪੜ੍ਹਕੇ ਆਇਆ ਹੈ?’
ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਸ਼ੁਰੂ ਕਰਦੇ ਹੋਏ, ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਲੈ ਕੇ ਰਾਹੁਲ ਗਾਂਧੀ ਦੇ ਅਧਿਕਾਰਿਕ ਯੂਟਿਊਬ ਅਕਾਊਂਟ ‘ਤੇ ਵਿਜ਼ਿਟ ਕੀਤਾ। ਸਾਨੂੰ 9 ਅਗਸਤ 2023 ਨੂੰ ਅਕਾਊਂਟ ‘ਤੇ ਸਾਂਝਾ ਕੀਤਾ ਰਾਹੁਲ ਗਾਂਧੀ ਦੇ ਭਾਸ਼ਣ ਦਾ ਪੂਰਾ ਵਰਜਨ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵੀਡੀਓ ਨੂੰ ਸੁਣਿਆ ਅਤੇ ਪਾਇਆ ਕਿ 30 ਮਿੰਟ 17 ਸਕਿੰਟ ‘ਤੇ ਰਾਹੁਲ ਗਾਂਧੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਲੰਕਾ ਨੂੰ ਹਨੂੰਮਾਨ ਨੇ ਨਹੀਂ ਸਾੜਿਆ ਸੀ। ਰਾਵਣ ਦੇ ਹੰਕਾਰ ਨੇ ਲੰਕਾ ਨੂੰ ਸਾੜਿਆ ਸੀ। ਰਾਮ ਨੇ ਰਾਵਣ ਨੂੰ ਨਹੀਂ ਮਾਰਿਆ ਸੀ। ਰਾਵਣ ਦੇ ਹੰਕਾਰ ਨੇ ਰਾਵਣ ਨੂੰ ਮਾਰਿਆ ਸੀ। ਇੱਥੋਂ ਇਹ ਸਪੱਸ਼ਟ ਹੋ ਗਿਆ ਕਿ ਸੋਸ਼ਲ ਮੀਡੀਆ ‘ਤੇ ਰਾਹੁਲ ਗਾਂਧੀ ਦੀ 9 ਸੈਕਿੰਡ ਦੀ ਵਾਇਰਲ ਕਲਿੱਪ ਅਧੂਰੀ ਹੈ।
ਇਸੇ ਤਰ੍ਹਾਂ ਰਾਹੁਲ ਗਾਂਧੀ ਦੇ ਭਾਸ਼ਣ ਦੀ ਇਹ ਵੀਡੀਓ ਕਲਿਪ ਕਾਂਗਰਸ ਨੇ ਵੀ 9 ਅਗਸਤ 2023 ਨੂੰ ਆਪਣੇ ਯੂਟਿਊਬ ਅਕਾਊਂਟ ‘ਤੇ ਸਾਂਝੀ ਕੀਤੀ ਸੀ।
ਰਾਹੁਲ ਗਾਂਧੀ ਦੇ ਭਾਸ਼ਣ ਨੂੰ ਲੈ ਕੇ ਸਾਨੂੰ ਕਈ ਖਬਰਾਂ ਮਿਲੀਆਂ। ਨਵਭਾਰਤ ਟਾਈਮਜ਼ ਦੀ ਖਬਰ ਮੁਤਾਬਕ 9 ਅਗਸਤ 2023 ਨੂੰ ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਕੇਂਦਰ ਸਰਕਾਰ ‘ਤੇ ਸਿੱਧਾ ਹਮਲਾ ਬੋਲਿਆ। ਬੇਭਰੋਸਗੀ ਮਤੇ ‘ਤੇ ਬਹਿਸ ‘ਚ ਹਿੱਸਾ ਲੈਂਦੇ ਹੋਏ ਰਾਹੁਲ ਨੇ ਕਿਹਾ ਕਿ ਭਾਜਪਾ ਨੇ ਮਨੀਪੁਰ ‘ਚ ਦੇਸ਼ ਦਾ ਕਤਲ ਕੀਤਾ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਪੋਸਟ ਗੁੰਮਰਾਹਕੁੰਨ ਹੈ। ਰਾਹੁਲ ਗਾਂਧੀ ਦੇ ਸੰਸਦ ‘ਚ ਦਿੱਤੇ ਗਏ ਬਿਆਨ ਦੀ ਅਧੂਰੀ ਕਲਿੱਪ ਵਾਇਰਲ ਕਰ ਉਨ੍ਹਾਂ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
Our Sources
Video uploaded on Rahul Gandhi’s official YouTube channel on August 9, 2023
Video uploaded on Indian National Congress official YouTube channel on August 9, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Shaminder Singh
January 15, 2025
Runjay Kumar
June 14, 2024
Runjay Kumar
May 1, 2024