Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਬੀਤੇ ਦਿਨੀਂ ਰਾਹੁਲ ਗਾਂਧੀ ਪੰਜਾਬ ਵਿੱਚ ਚੋਣ ਪ੍ਰਚਾਰ ਦਾ ਆਗਾਜ਼ ਕਰਨ ਦੇ ਲਈ ਪੰਜਾਬ ਪਹੁੰਚੇ ਸਨ। ਪੰਜਾਬ ਪਹੁੰਚੇ ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਜਲੰਧਰ ਵਿਖੇ ਇਕ ਵਰਚੁਅਲ ਰੈਲੀ ਨੂੰ ਸੰਬੋਧਨ ਕੀਤਾ। ਰਾਹੁਲ ਗਾਂਧੀ ਨੇ ਸ੍ਰੀ ਦੁਰਗਿਆਣਾ ਮੰਦਿਰ ਅਤੇ ਭਗਵਾਨ ਵਾਲਮੀਕੀ ਜੀ ਤੇ ਤੀਰਥ ਅਸਥਾਨ ਦੇ ਵੀ ਦਰਸ਼ਨ ਕੀਤੇ।
ਪੰਜਾਬ ਦੌਰੇ ਤੇ ਪਹੁੰਚੇ ਰਾਹੁਲ ਗਾਂਧੀ ਨੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਛਕਿਆ। ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਰਾਹੁਲ ਗਾਂਧੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਪੰਗਤ ਵਿੱਚ ਬੈਠੇ ਹਨ ਅਤੇ ਉਨ੍ਹਾਂ ਦੇ ਮੂੰਹ ਤੇ ਮਾਸਕ ਲੱਗਿਆ ਹੋਇਆ ਹੈ। ਵਾਇਰਲ ਹੋ ਰਹੀ ਵੀਡਿਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਮਾਸਕ ਲਗਾ ਕੇ ਲੰਗਰ ਛਕਿਆ।
ਇਸ ਦੋਰਾਨ ਸੋਸ਼ਲ ਮੀਡੀਆ ਤੇ ਇਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੀ ਰਾਹੁਲ ਗਾਂਧੀ ਦੀ ਮਾਸਕ ਪਹਿਨੇ ਤਸਵੀਰ ਨੂੰ ਤੰਜ ਕੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ , ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਯੂਜ਼ਰ ਅਤੇ ਫੇਸਬੁੱਕ ਪੇਜ ਰਾਹੁਲ ਗਾਂਧੀ ਦੀ ਇਸ ਵੀਡੀਓ ਅਤੇ ਤਸਵੀਰ ਨੂੰ ਵਿਅੰਗਾਤਮਕ ਤਰੀਕੇ ਨਾਲ ਸ਼ੇਅਰ ਕਰ ਰਹੇ ਹਨ।
ਇੰਸਟਾਗ੍ਰਾਮ ਤੇ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
Crowd tangle ਦੇ ਡਾਟਾ ਮੁਤਾਬਿਕ ਵੀ ਇਸ ਪੋਸਟ ਦੇ ਬਾਰੇ ਵਿਚ ਕਾਫੀ ਸੋਸ਼ਲ ਮੀਡੀਆ ਯੂਜ਼ਰ ਚਰਚਾ ਕਰ ਰਹੇ ਹਨ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਦੀ ਸੱਚਾਈ ਜਾਨਣ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ।
ਪਹਿਲੀ ਵੀਡੀਓ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਵਾਇਰਲ ਹੋਈ ਵੀਡੀਓ ਦੇ ਬਾਰੇ ਵਿੱਚ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਇੰਡੀਆ ਟੀਵੀ ਦੁਆਰਾ ਜਨਵਰੀ 27, 2022 ਨੂੰ ਪ੍ਰਕਾਸ਼ਿਤ ਇੱਕ ਆਰਟੀਕਲ ਮਿਲਿਆ। ਆਰਟੀਕਲ ਵਿੱਚ ਪ੍ਰਕਾਸ਼ਿਤ ਤਸਵੀਰ ਦੇ ਵਿੱਚ ਰਾਹੁਲ ਗਾਂਧੀ ਨੂੰ ਲੰਗਰ ਛਕਦੀਆਂ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਮੀਡੀਆ ਏਜੰਸੀ ਪੀਟੀਆਈ ਨੇ ਖਿੱਚਿਆ ਸੀ।
ਦੈਨਿਕ ਜਾਗਰਣ ਦੁਆਰਾ ਪ੍ਰਕਾਸ਼ਿਤ ਆਰਟੀਕਲਾਂ ਦੇ ਵਿਚ ਵੀ ਰਾਹੁਲ ਗਾਂਧੀ ਨੂੰ ਲੰਗਰ ਛਕਦਿਆਂ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਵਿੱਚ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਦਿਖਾਈ ਦੇ ਰਹੇ ਹਨ।
ਦੂਜੀ ਤਸਵੀਰ
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦੂਜੀ ਤਸਵੀਰ ਦੀ ਜਾਂਚ ਦੇ ਲਈ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਵਾਇਰਲ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਕਾਂਗਰਸ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ 24 ਜਨਵਰੀ 2021 ਨੂੰ ਅਪਲੋਡ ਇਕ ਵੀਡੀਓ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵੀਡੀਓ ਵਿੱਚ ਰਾਹੁਲ ਗਾਂਧੀ ਨੂੰ ਉੱਥੇ ਮੌਜੂਦ ਕੁੜੀਆਂ ਦੇ ਨਾਲ ਗੱਲ ਕਰਦਿਆਂ ਦੇਖਿਆ ਜਾ ਸਕਦਾ ਹੈ ਪਰ ਰਾਹੁਲ ਗਾਂਧੀ ਖਾਣਾ ਨਹੀਂ ਕਰ ਰਹੇ ਹਨ।
ਸਰਚ ਦੇ ਦੌਰਾਨ ਸਾਨੂੰ ਤਾਮਿਲਨਾਡੂ ਕਾਂਗਰਸ ਕਮੇਟੀ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ 24 ਜਨਵਰੀ 2021 ਨੂੰ ਅਪਲੋਡ ਪੋਸਟ ਦੇ ਵਿਚ ਰਾਹੁਲ ਗਾਂਧੀ ਨੂੰ ਬਿਨਾਂ ਮਾਸਕ ਦੀ ਖਾਣਾ ਖਾਂਦੇ ਦੇਖਿਆ ਜਾ ਸਕਦਾ ਹੈ।
ਆਪਣੀ ਸਰਚ ਦੇ ਦੌਰਾਨ ਸਾਨੂੰ ਵਸੰਤ ਟੀਵੀ ਦੇ ਫੇਸਬੁੱਕ ਪੇਜ ਤੇ ਅਪਲੋਡ ਵੀਡੀਓ ਦੇ ਵਿਚ ਵੀ ਰਾਹੁਲ ਗਾਂਧੀ ਨੂੰ ਬਿਨਾਂ ਮਾਸਕ ਤੋਂ ਖਾਣਾ ਖਾਂਦੇ ਦੇਖਿਆ ਜਾ ਸਕਦਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤੇ ਤਸਵੀਰਾਂ ਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਮਾਸਕ ਤੋਂ ਬਿਨਾਂ ਲੰਗਰ ਛਕਿਆ ਸੀ ਜਦਕਿ ਦੂਜੀ ਤਸਵੀਰ ਦੇ ਵਿੱਚ ਵੀ ਰਾਹੁਲ ਗਾਂਧੀ ਨੇ ਮਾਸਕ ਉਤਾਰ ਕੇ ਖਾਣਾ ਖਾਧਾ ਸੀ।
Result: Misleading
Our Sources
Dainik Jagran: https://www.jagran.com/punjab/amritsar-rahul-gandhi-visit-darbar-saahib-22417741.html
Facebook Page of Vasanth TV: https://www.facebook.com/VasanthTV/videos/808448206551528
Twitter/Congress: https://twitter.com/INCIndia/status/1353301718273024000
Twitter/TamilNaduCongressCommittee: https://twitter.com/INCTamilNadu/status/1353295734724943874
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.