Fact Check
ਕੀ ਪ੍ਰਧਾਨ ਮੰਤਰੀ ਮੋਦੀ ਨੂੰ ਪਲੇਟ ਵਿੱਚ ਬਿਰਿਆਨੀ ਪਰੋਸੀ ਗਈ?
Claim
ਪ੍ਰਧਾਨ ਮੰਤਰੀ ਮੋਦੀ ਮਾਸਾਹਾਰੀ ਹਨ ਅਤੇ ਉਨ੍ਹਾਂ ਨੂੰ ਪਲੇਟ ਵਿੱਚ ਬਿਰਿਆਨੀ ਪਰੋਸੀ ਗਈ
Fact
ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ
ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਮਾਸਾਹਾਰੀ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਪਲੇਟ ਵਿੱਚ ਬਿਰਿਆਨੀ ਪਰੋਸੀ ਗਈ ਸੀ।
ਵਾਇਰਲ ਤਸਵੀਰ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਇੱਕ ਪੱਤੇ ‘ਤੇ ਖਾਣਾ ਪਰੋਸਿਆ ਗਿਆ ਹੈ। ਤ੍ਰਿਨੀਦਾਦ ਅਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਬਿਸੇਸਰ ਵੀ ਉਨ੍ਹਾਂ ਦੇ ਨਾਲ ਮੇਜ਼ ‘ਤੇ ਮੌਜੂਦ ਹਨ। ਵਾਇਰਲ ਤਸਵੀਰ ਨੂੰ ਜਿਸ ਕੋਲਾਜ ਦੇ ਨਾਲ ਸ਼ੇਅਰ ਕੀਤਾ ਗਿਆ ਹੈ, ਉਸ ਵਿੱਚ ਮੌਜੂਦ ਗੂਗਲ ਲੈਂਸ ਦੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਪੱਤੇ ਵਿੱਚ ਬਿਰਿਆਨੀ ਹੈ।
ਇਸ ਤਸਵੀਰ ਨੂੰ X ‘ਤੇ ਵਾਇਰਲ ਦਾਅਵੇ ਦੇ ਕੈਪਸ਼ਨ ਨਾਲ ਸਾਂਝਾ ਕੀਤਾ ਗਿਆ ਹੈ,”ਮੋਦੀ ਇੱਕ ਮੁਸਲਮਾਨ ਹੈ, ਮੋਦੀ ਇੱਕ ਮਾਸਾਹਾਰੀ ਹੈ”।

Fact Check/Verification
ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਅਸੀਂ ਕੀ ਫ੍ਰੇਮਾਂ ਦੀ ਵਰਤੋਂ ਕਰਕੇ ਰਿਵਰਸ ਇਮੇਜ ਸਰਚ ਕੀਤੀ। ਸਾਨੂੰ 4 ਜੁਲਾਈ, 2025 ਨੂੰ ਪ੍ਰਧਾਨ ਮੰਤਰੀ ਮੋਦੀ ਦੇ ਐਕਸ ਅਕਾਊਂਟ ਦੁਆਰਾ ਅਪਲੋਡ ਕੀਤੀ ਗਈ ਇੱਕ ਤਸਵੀਰ ਮਿਲੀ। ਤਸਵੀਰ ਦੇ ਨਾਲ ਕੈਪਸ਼ਨ ਵਿੱਚ ਦੱਸਿਆ ਗਿਆ ਹੈ, “ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਬਿਸੇਸਰ ਦੁਆਰਾ ਆਯੋਜਿਤ ਰਾਤ ਦੇ ਖਾਣੇ ਵਿੱਚ ਸੋਹਰੀ ਪੱਤੇ ‘ਤੇ ਪਰੋਸਿਆ ਗਿਆ, ਜੋ ਤ੍ਰਿਨੀਦਾਦ ਅਤੇ ਟੋਬੈਗੋ ਦੇ ਲੋਕ, ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਲਈ ਬਹੁਤ ਸੱਭਿਆਚਾਰਕ ਮਹੱਤਵ ਰੱਖਦਾ ਹੈ। ਤਿਉਹਾਰਾਂ ਅਤੇ ਹੋਰ ਵਿਸ਼ੇਸ਼ ਸਮਾਗਮਾਂ ਦੌਰਾਨ ਅਕਸਰ ਇਸ ਪੱਤੇ ‘ਤੇ ਭੋਜਨ ਪਰੋਸਿਆ ਜਾਂਦਾ ਹੈ।”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਵਾਇਰਲ ਤਸਵੀਰ ਦੀ ਤੁਲਨਾ ਪ੍ਰਧਾਨ ਮੰਤਰੀ ਮੋਦੀ ਦੁਆਰਾ ਪੋਸਟ ਕੀਤੀ ਗਈ ਤਸਵੀਰ ਨਾਲ ਕੀਤੀ ਅਤੇ ਪਾਇਆ ਕਿ ਵਾਇਰਲ ਤਸਵੀਰ ਵਿੱਚ ਪੱਤੇ ‘ਤੇ ਭੋਜਨ ਦਿਖਾਉਂਦੇ ਹੋਏ ਦ੍ਰਿਸ਼ ਨੂੰ ਐਡਿਟ ਕੀਤਾ ਗਿਆ ਸੀ। ਤੁਸੀਂ ਇਸ ਨੂੰ ਹੇਠਾਂ ਦਿੱਤੇ ਕੋਲਾਜ ਵਿੱਚ ਦੇਖ ਸਕਦੇ ਹੋ।

ਇਸ ਤੋਂ ਇਲਾਵਾ ਸਾਨੂੰ 4 ਜੁਲਾਈ, 2025 ਨੂੰ ਪ੍ਰਧਾਨ ਮੰਤਰੀ ਮੋਦੀ ਦੇ X ਅਕਾਊਂਟ ਤੋਂ ਅਪਲੋਡ ਕੀਤੀ ਗਈ ਇੱਕ ਹੋਰ ਤਸਵੀਰ ਵੀ ਮਿਲੀ। ਇਸ ਵਿੱਚ ਸੋਹਰੀ ਦੇ ਪੱਤੇ ‘ਤੇ ਪਰੋਸਿਆ ਗਿਆ ਭੋਜਨ ਵੀ ਦਿਖਾਇਆ ਗਿਆ ਸੀ। ਇਹ ਤਸਵੀਰ ਵਾਇਰਲ ਤਸਵੀਰ ਤੋਂ ਵੀ ਵੱਖਰੀ ਸੀ।

ਜਾਂਚ ਦੌਰਾਨ ਸਾਨੂੰ 4 ਜੁਲਾਈ, 2025 ਨੂੰ ਤ੍ਰਿਨੀਦਾਦ ਐਕਸਪ੍ਰੈਸ ਵੈਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਵਿੱਚ ਤ੍ਰਿਨੀਦਾਦ ਅਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੰਤਰੀ ਬੈਰੀ ਪਦਾਰਥ ਦਾ ਹਵਾਲੇ ਨਾਲ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ ਸੋਹਰੀ ਪੱਤੇ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਕੀ ਕਿ ਪਰੋਸਿਆ ਗਿਆ ਸੀ।

ਬੈਰੀ ਪਦਾਰਥ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸੋਹਰੀ ਪੱਤੇ ‘ਤੇ ਕੜ੍ਹੀ ਚਟੈਨ, ਅੰਬ ਦੀ ਕੜੀ, ਛੋਲੇ, ਆਲੂ ਅਤੇ ਕੱਦੂ ਪਰੋਸਿਆ ਗਿਆ ਸੀ। ਉਨ੍ਹਾਂ ਨੇ ਬੈਂਗਣ ਚੋਖਾ ਅਤੇ ਕੁਝ ਪਨੀਰ ਵੀ ਲਿਆ ਸੀ। ਇਸ ਤੋਂ ਇਲਾਵਾ ਮੋਦੀ ਨੇ ਕੈਰੇਬੀਅਨ ਡਬਲਜ਼ ਦੀ ਹਲਕੀ ਮਿਰਚ, ਕੁਝ ਖੀਰਾ, ਨਾਰੀਅਲ, ਅੰਬ ਦੀ ਚਟਨੀ ਅਤੇ ਕੁਚੇਲਾ ਵੀ ਖਾਧਾ ਸੀ।

ਆਪਣੀ ਜਾਂਚ ਦੌਰਾਨ ਸਾਨੂੰ ਪ੍ਰਧਾਨ ਮੰਤਰੀ ਮੋਦੀ ਦੇ ਪੁਰਾਣੇ ਇੰਟਰਵਿਊ ਵੀ ਮਿਲੇ ਜਿਨ੍ਹਾਂ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਸ਼ਾਕਾਹਾਰੀ ਦੱਸਿਆ ਸੀ। ਉਨ੍ਹਾਂ ਨੇ ਗਲਫ ਨਿਊਜ਼ ਨਾਲ 2018 ਦੇ ਇੱਕ ਇੰਟਰਵਿਊ ਵਿੱਚ ਵੀ ਇਸਦਾ ਜ਼ਿਕਰ ਕੀਤਾ ਸੀ।

ਇਸ ਤੋਂ ਇਲਾਵਾਉਹਨਾਂ ਨੇ ਇਸ ਸਾਲ ਜਨਵਰੀ ਵਿੱਚ ਨਿਖਿਲ ਕਾਮਥ ਨਾਲ ਇੱਕ ਪੋਡਕਾਸਟ ਵਿੱਚ ਸ਼ਾਕਾਹਾਰੀ ਹੋਣ ਦਾ ਵੀ ਜ਼ਿਕਰ ਕੀਤਾ ਸੀ ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਪੀਐਮ ਮੋਦੀ ਦੀ ਪਲੇਟ ਵਿੱਚ ਬਿਰਆਨੀ ਪਰੋਸੇ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ।
Our Sources
Images posted by PM Modi X account on 4th July 2025
Article published by trinidadexpress on 4th July 2025
Podcast with Nikhil kamath on 10th January 2025