Fact Check
ਕੀ ਭਾਰਤੀ ਰੇਲਵੇ ਦੀ ਤਤਕਾਲ ਬੁਕਿੰਗ ਦਾ ਸਮਾਂ ਬਦਲਿਆ ਗਿਆ?

Claim
ਭਾਰਤੀ ਰੇਲਵੇ ਦੀ ਤਤਕਾਲ ਬੁਕਿੰਗ ਦਾ ਸਮਾਂ ਬਦਲਿਆ ਗਿਆ
Fact
ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
ਭਾਰਤੀ ਰੇਲਵੇ ਨੇ 15 ਅਪ੍ਰੈਲ 2025 ਤੋਂ ਤੁਤਤਕਾਲ ਬੁਕਿੰਗ ਦਾ ਸਮਾਂ ਬਦਲ ਦਿੱਤਾ ਹੈ। ਨਵੇਂ ਨਿਯਮਾਂ ਅਨੁਸਾਰ ਏ. ਸੀ ਕਲਾਸ ਲਈ ਸਵੇਰੇ 11 ਵਜੇ ਤੋਂ ਅਤੇ ਨਾਨ ਏ ਸੀ ਕਲਾਸ ਦੁਪਹਿਰ 12 ਵਜੇ ਤੋਂ ਬੁਕਿੰਗ ਸ਼ੁਰੂ ਹੋਵੇਗੀ।

Fact
ਵਾਇਰਲ ਦਾਅਵੇ ਦੀ ਪਤਾਲ ਕਰਦਿਆਂ ਅਸੀਂ ਸੰਬੰਧਿਤ ਕੀ ਵਰਡਸ ਦੀ ਮਦਦ ਨਾਲ ਸਰਚ ਕੀਤੀ। ਹਾਲਾਂਕਿ, ਸਾਨੂੰ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਭਾਰਤੀ ਰੇਲਵੇ ਵੇਬਸਾਈਟ ਦੀ ਵੈੱਬਸਾਈਟ ਨੂੰ ਖੰਗਾਲਿਆ। ਵੈਬਸਾਈਟ ਤੇ ਦਿੱਤੀ ਜਾਣਕਾਰੀ ਮੁਤਾਬਕ ਏ.ਸੀ. ਬੁਕਿੰਗ ਸਵੇਰੇ 10 ਵਜੇ ਅਤੇ ਨਾਨ ਏ.ਸੀ ਸ਼੍ਰੇਣੀ ਲਈ ਤਤਕਾਲ ਬੁਕਿੰਗ 11 ਵਜੇ ਸਵੇਰੇ ਸ਼ੁਰੂ ਹੁੰਦੀ ਹੈ।

PIB ਨੇ 11 ਅਪ੍ਰੈਲ 2025 ਨੂੰ ਕੀਤੇ ਗਏ ਪੋਸਟ ਵਿੱਚ ਵਾਇਰਲ ਹੋ ਰਹੇ ਦਾਅਵੇ ਨੂੰ ਫਰਜ਼ੀ ਦੱਸਿਆ।

ਜਾਂਚ ਵਿੱਚ ਅੱਗੇ ਸੈਂਟ੍ਰਲ ਰੇਲਵੇ ਅਤੇ ਆਈਆਰਸੀਟੀਸੀ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ।


Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
Sources
https://www.indianrail.gov.in/
X post by PIB Fact Check on 11th April 2025.
Facebook post by Central Railway on 13th April 2025.
X post by IRCTC on 11th April 2025.