ਮੰਗਲਵਾਰ, ਅਕਤੂਬਰ 8, 2024
ਮੰਗਲਵਾਰ, ਅਕਤੂਬਰ 8, 2024

HomeFact CheckViralਕੀ Railway Platform ਤੇ ਖੜੇ ਵਿਅਕਤੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ?

ਕੀ Railway Platform ਤੇ ਖੜੇ ਵਿਅਕਤੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਰੇਲਵੇ ਸਟੇਸ਼ਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਦੋ ਵਿਅਕਤੀ ਆਪਸ ‘ਚ ਗੱਲਾਂ ਕਰਦੇ ਦਿਖਾਈ ਦੇ ਰਹੇ ਹਨ ਅਤੇ ਅਚਾਨਕ ਉੱਪਰੋਂ ਕੋਈ ਚੀਜ਼ ਡਿੱਗਦੀ ਦਿਖਾਈ ਦਿੰਦੀ ਹੈ ਤੇ ਇਕ ਵਿਅਕਤੀ ਦੇ ਸਰੀਰ ‘ਚੋਂ ਚੰਗਿਆੜੀਆਂ ਨਿਕਲਣ ਲੱਗਦੀਆਂ ਹਨ।

ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੇਲਵੇ ਪਲੇਟਫ਼ਾਰਮ (Railway Platform) ਤੇ ਇੱਕ ਵਿਅਕਤੀ ਦੇ ਹੈਡ ਫੋਨ ਲੱਗੇ ਹੋਣ ਕਰਕੇ ਕਰੰਟ ਦਿਮਾਗ਼ ਤੋ ਹੁੰਦਾ ਹੋਇਆ ਪੈਰਾਂ ਹੇਠੋ ਨਿਕਲਿਆ ਤੇ ਵਿਅਕਤੀ ਦੀ ਮੌਤ ਹੋ ਗਈ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਦਾਅਵੇ ਦੀ ਸੱਚਾਈ ਜਾਣਨ ਦੇ ਲਈ, ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਗੂਗਲ ਤੇ ਸਰਚ ਕੀਤੀ। ਸਾਨੂੰ 9 ਦਸੰਬਰ 2022 ਨੂੰ ਇੰਡੀਆ ਟੂਡੇ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਜਾਣਕਾਰੀ ਮੁਤਾਬਕ ਇਹ ਵੀਡੀਓ ਪੱਛਮੀ ਬੰਗਾਲ ਦੇ ਖੜਗਪੁਰ ਰੇਲਵੇ ਸਟੇਸ਼ਨ ਦਾ ਹੈ। ਵੀਡੀਓ ‘ਚ ਦਿਖਾਈ ਦੇਣ ਵਾਲਾ ਵਿਅਕਤੀ ਟਿਕਟ ਚੈਕਰ ਸੁਜਾਨ ਸਿੰਘ ਹੈ ਅਤੇ ਉਹ 7 ਦਸੰਬਰ ਨੂੰ ਪਲੇਟਫਾਰਮ ਨੰਬਰ ਚਾਰ ਨੇੜੇ ਫੁੱਟਓਵਰ ਬ੍ਰਿਜ ਨੇੜੇ ਆਪਣੇ ਸਾਥੀ ਟੀਟੀਈ ਨਾਲ ਖੜ੍ਹਾ ਹੋ ਕੇ ਗੱਲ ਕਰ ਰਹੇ ਸਨ ਅਤੇ ਇਸ ਦੌਰਾਨ ਹਾਈ ਵੋਲਟੇਜ ਦੀ ਤਾਰ ਟੁੱਟ ਕੇ ਸੁਜਾਨ ਸਿੰਘ ਦੇ ਸਿਰ ‘ਤੇ ਆ ਡਿੱਗੀ। ਪੀੜਤ ਸੁਜਾਨ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ।

Railway Platform ਤੇ ਖੜੇ ਵਿਅਕਤੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ
Courtesy: India Today

ਇੰਡੀਅਨ ਐਕਸਪ੍ਰੈਸ ਨੇ ਵੀ 9 ਦਸੰਬਰ, 2022 ਨੂੰ ਇਸ ਮਾਮਲੇ ਨੂੰ ਲੈ ਕੇ ਰਿਪੋਰਟ ਪ੍ਰਕਾਸ਼ਿਤ ਕੀਤੀ। ਰਿਪੋਰਟ ਵਿੱਚ ਟੀਟੀਈ ਸੁਜਾਨ ਸਿੰਘ ਨਾਲ ਹੋਏ ਹਾਦਸੇ ਬਾਰੇ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ ਸੁਜਾਨ ਸਿੰਘ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਗਏ ਸਨ ਜਿਹਨਾਂ ਨੂੰ ਖੜਗਪੁਰ ਦੇ ਰੇਲਵੇ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਭਰਤੀ ਕੀਤਾ ਗਿਆ। ਰਿਪੋਰਟ ‘ਚ ਖੜਗਪੁਰ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਰਾਜੇਸ਼ ਕੁਮਾਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਹਾਦਸੇ ਦੀ ਜਾਂਚ ਅਜੇ ਜਾਰੀ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਆਪਣੀ ਜਾਂਚ ਦੌਰਾਨ, ਫੇਸਬੁੱਕ ‘ਤੇ ਕੁਝ ਕੀ ਵਰਡ ਦੀ ਮਦਦ ਨਾਲ ਖੋਜ ਕਰਨ ‘ਤੇ, ਸਾਨੂੰ 8 ਦਸੰਬਰ 2022 ਨੂੰ ਸੁਭਾਸ਼ ਲਾਲ ਨਾਮ ਦੇ ਇੱਕ ਯੂਜ਼ਰ ਦੁਆਰਾ ਅਪਲੋਡ ਕੀਤੀ ਗਈ ਇੱਕ ਪੋਸਟ ਮਿਲੀ। ਟੀਟੀਈ ਸਰਦਾਰ ਸੁਜਾਨ ਸਿੰਘ ਦੇ ਹਸਪਤਾਲ ਦੀਆਂ ਕੁਝ ਤਸਵੀਰਾਂ ਪੋਸਟ ਵਿੱਚ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕੈਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਸੁਜਾਨ ਸਿੰਘ ਨੂੰ ਸਟੇਸ਼ਨ ਦੇ ਸਟਾਫ਼ ਵੱਲੋਂ ਸਥਾਨਕ ਰੇਲਵੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹ ਹੁਣ ਸਿਹਤਮੰਦ ਹਨ। ਇਸ ਦੌਰਾਨ ਕਈ ਸਥਾਨਕ ਆਗੂਆਂ ਨੇ ਹਸਪਤਾਲ ਜਾ ਕੇ ਜ਼ਖਮੀ ਸੁਜਾਨ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।

Railway Platform ਤੇ ਖੜੇ ਵਿਅਕਤੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ
Courtesy: Facebook/SubhashLali

ਨਿਊਜ਼ਚੈਕਰ ਨੇ ਫੇਸਬੁੱਕ ਪੇਜ ਦੇ ਐਡਮਿਨ ਸੁਭਾਸ਼ ਨਾਲ ਸੰਪਰਕ ਕੀਤਾ। ਉਹਨਾ ਨੇ ਦੱਸਿਆ ਕਿ ਉਹ ਖ਼ੁਦ ਜਾ ਕੇ ਹਸਪਤਾਲ ਵਿੱਚ ਸੁਜਾਨ ਸਿੰਘ ਨੂੰ ਮਿਲੇ ਸਨ। ਸੁਭਾਸ਼ ਨੇ ਦੱਸਿਆ, ”ਮੈਂ ਖੁਦ ਸੁਜਾਨ ਸਿੰਘ ਨੂੰ ਹਸਪਤਾਲ ‘ਚ ਮਿਲਿਆ। ਉਹਨਾ ਦੇ ਸਿਰ ਅਤੇ ਪਿੱਠ ‘ਤੇ ਸੱਟਾਂ ਲੱਗੀਆਂ ਸਨ ਪਰ ਖ਼ਤਰੇ ਦੀ ਕੋਈ ਗੱਲ ਨਹੀਂ ਹੈ। ਇਸ ਤੋਂ ਇਲਾਵਾ ਖੜਗਪੁਰ ਦੇ ਡੀਆਰਐਮ ਨੇ ਵੀ ਹਸਪਤਾਲ ਦਾ ਦੌਰਾ ਕੀਤਾ ਸੀ।

ਇਸ ਤੋਂ ਇਲਾਵਾ ਅਸੀਂ ਖੜਗਪੁਰ ਦੇ ਡੀਆਰਐਮ ਦਫ਼ਤਰ ਨਾਲ ਵੀ ਸੰਪਰਕ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਟੀਟੀਈ ਸੁਜਾਨ ਸਿੰਘ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ।

ਅਸੀਂ ਇਸ ਮਾਮਲੇ ਨੂੰ ਲੈ ਕੇ ਖੜਗਪੁਰ ਦੇ ਪੀਆਰਓ ਰਾਜੇਸ਼ ਕੁਮਾਰ ਨਾਲ ਵੀ ਸੰਪਰਕ ਕੀਤਾ। ਉਹਨਾ ਨੇ ਸਾਨੂੰ ਜ਼ੀ 24 Ghanta ਦੇ ਯੂਟਿਊਬ ਚੈਨਲ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਭੇਜੀ। ਰਿਪੋਰਟ ਵਿੱਚ ਏਡੀਆਰਐਮ ਮੁਹੰਮਦ ਸ਼ੁਜਾਤ ਅਲੀ ਦੀ ਇੱਕ ਵੀਡੀਓ ਬਾਈਟ ਹੈ, ਜਿਸ ਵਿੱਚ ਉਹ ਪੁਸ਼ਟੀ ਕਰ ਰਹੇ ਹਨ ਕਿ ਟੀਟੀਈ ਸਰਦਾਰ ਸੁਜਾਨ ਸਿੰਘ ਦੀ ਹਾਲਤ ਠੀਕ ਹੈ।

ਸਾਨੂੰ 8 ਦਸੰਬਰ ਨੂੰ ਅਨੰਤ ਰੂਪਾਗੁੜੀ, ADRM, ਚੇਨਈ ਰੇਲਵੇ ਦੁਆਰਾ ਪੋਸਟ ਕੀਤਾ ਗਿਆ ਇੱਕ ਟਵੀਟ ਮਿਲਿਆ। ਵਾਇਰਲ ਵੀਡੀਓ ਨੂੰ ਟਵੀਟ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਹਾਦਸੇ ‘ਚ ਜ਼ਖਮੀ ਹੋਏ ਟੀਟੀਈ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਰੇਲਵੇ ਪਲੇਟਫ਼ਾਰਮ ਤੇ ਵਿਅਕਤੀ ਦੇ ਕਰੰਟ ਲੱਗਣ ਮੌਤ ਦੇ ਨਾਮ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਦਾ ਨਾਮ ਸੁਜਾਨ ਸਿੰਘ ਹੈ ਅਤੇ ਉਹ ਰੇਲਵੇ ਵਿੱਚ ਟੀਟੀਈ ਹਨ। ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਸੁਜਾਨ ਸਿੰਘ ਨੂੰ ਸਥਾਨਕ ਰੇਲਵੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਉਹਨਾਂ ਦੀ ਹਾਲਤ ਸਥਿਰ ਹੈ। ਹੈਡ ਫੋਨ ਲੱਗੇ ਹੋਣ ਕਰਕੇ ਕਰੰਟ ਲੱਗਣ ਦਾ ਵਾਇਰਲ ਹੋ ਰਿਹਾ ਦਾਅਵਾ ਵੀ ਫਰਜ਼ੀ ਹੈ।

Result: False

Our Sources

Report by India Today on December 8, 2022

Report by Indian Express on December 9, 2022

Facebook Post by Subhash Lall on December 8, 2022

Tweet by Ananth Rupanagudi on December 8, 2022

Conversation with DRM Kharagpur Office

Contact with Khargapur Railway Division PRO Rajesh Kumar


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular