Fact Check
Weekly Wrap: ਕੀ ਪੰਜਾਬ ਵਿੱਚ ਹੜ੍ਹ ਦੌਰਾਨ ਮਿੱਟੀ ਵਿੱਚ ਅਮਰੀਕੀ ਡਾਲਰ ਮਿਲੇ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਪੰਜਾਬ ਤੇ ਹੋਰਨਾਂ ਸੂਬਿਆਂ ਵਿੱਚ ਹੜ੍ਹ ਨੂੰ ਲੈ ਕੇ ਕਈ ਫਰਜ਼ੀ ਅਤੇ ਵੀਡੀਓ ਅਤੇ ਤਸਵੀਰਾਂ ਵਾਇਰਲ ਹੋਈਆਂ ਜਿਹਨਾਂ ਦਾ ਫੈਕਟ ਚੈਕ ਨਿਊਜ਼ਚੈਕਰ ਦੀ ਟੀਮ ਦੁਆਰਾ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ, ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ

ਕੀ ਪਾਕਿਸਤਾਨ ਵਿੱਚ ਹੜ੍ਹਾਂ ਕੇ ਕਾਰਨ ਹੋਈ ਮੌਤਾਂ ਦੀ ਹੈ ਇਹ ਵੀਡੀਓ?
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕਾਂ ਨੂੰ ਕਈ ਲਾਸ਼ਾਂ ਦੀ ਅਰਥੀਆਂ ਨੂੰ ਮੋਢਿਆਂ ਤੇ ਲਿਜਾਂਦਿਆ ਦੇਖਿਆ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹੜਾਂ ਕੇ ਕਾਰਨ ਪਾਕਿਸਤਾਨ ਵਿੱਚ ਹੋਈ ਮੌਤਾਂ ਦੀ ਹੈ। ਵਾਇਰਲ ਹੋ ਰਹੀ ਵੀਡੀਓ AI ਦੁਆਰਾ ਤਿਆਰ ਕੀਤੀ ਗਈ ਹੈ।

ਨਦੀ ਵਿੱਚ ਫਸੇ ਲੋਕਾਂ ਦਾ ਇਹ ਵੀਡੀਓ ਪੰਜਾਬ ਦੇ ਹੜ੍ਹਾਂ ਦਾ ਨਹੀਂ ਹੈ
ਸੋਸ਼ਲ ਮੀਡੀਆ ‘ਤੇ ਪਾਣੀ ਦੇ ਤੇਜ਼ ਵਹਾ ਵਿੱਚ ਫਸੇ ਕੁਝ ਲੋਕਾਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਵਿੱਚ ਆਏ ਹੜ੍ਹਾਂ ਦਾ ਹੈ। ਪੰਜਾਬ ਵਿੱਚ ਹੜ੍ਹਾਂ ਕਾਰਨ ਇੱਕ ਪੂਰਾ ਪਰਿਵਾਰ ਰੁੜ੍ਹ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਪਾਕਿਸਤਾਨ ਦਾ ਹੈ।

ਕੀ ਭਾਖੜਾ ਨਹਿਰ ਦੇ ਵਿੱਚ ਹਾਥੀ ਫਸ ਗਿਆ? ਜਾਣੋ ਸੱਚ
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਨਹਿਰ ‘ਚ ਹਾਥੀ ਨੂੰ ਫਸਿਆ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਖੜਾ ਨਹਿਰ ਦੇ ਵਿੱਚ ਹਾਥੀ ਫਸ ਗਿਆ। ਇਹ ਘਟਨਾ ਸ਼੍ਰੀਲੰਕਾ ਦੀ ਹੈ ਜਿੱਥੇ ਪਾਣੀ ਪੀਣ ਦੇ ਲਈ ਆਇਆ ਜੰਗਲੀ ਹਾਥੀ ਮਦਰੂ ਓਆ ਜੈਡ ਡੀ ਕੈਨਾਲ ਵਿਚ ਗਿਰ ਗਿਆ ਸੀ।

ਕੀ ਪੰਜਾਬ ਵਿੱਚ ਹੜ੍ਹ ਦੌਰਾਨ ਮਿੱਟੀ ਵਿੱਚ ਅਮਰੀਕੀ ਡਾਲਰ ਮਿਲੇ?
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਹੜ੍ਹ ਦੌਰਾਨ ਮਿੱਟੀ ਵਿੱਚ ਦੱਬੇ ਹੋਏ ਅਮਰੀਕੀ ਡਾਲਰ ਮਿਲੇ। ਸਾਨੂੰ ਵੀਡੀਓ ਦੀ ਅਸਲ ਲੋਕੇਸ਼ਨ ਨਹੀਂ ਮਿਲ ਸਕੀ ਪਰ ਇਹ ਸਪੱਸ਼ਟ ਹੈ ਕਿ ਪੰਜਾਬ ਵਿੱਚ ਹੜ੍ਹਾਂ ਦੌਰਾਨ ਮਿੱਟੀ ਵਿੱਚ ਦੱਬੇ ਅਮਰੀਕੀ ਡਾਲਰ ਲੱਭਣ ਦੇ ਦਾਅਵੇ ਨਾਲ ਵਾਇਰਲ ਹੋਇਆ ਇਹ ਵੀਡੀਓ ਅਸਲ ਵਿੱਚ ਜੁਲਾਈ ਦੇ ਮਹੀਨੇ ਵਿੱਚ ਗੈਲੈਕਸੀ ਰਿਸਟੋਰ ਨਾਮ ਦੇ ਇੱਕ ਸੋਸ਼ਲ ਮੀਡੀਆ ਅਕਾਊਂਟ ਤੋਂ ਅਪਲੋਡ ਕੀਤਾ ਗਿਆ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਹੜ੍ਹ ਦੇ ਪਾਣੀ ਵਿਚਕਾਰ ਅਨਾਜ ਅਤੇ ਰਾਸ਼ਨ ਲਿਜਾ ਰਹੇ ਟਰੈਕਟਰਾਂ ਦੀ ਇਹ ਵਾਇਰਲ ਵੀਡੀਓ AI ਜਨਰੇਟਡ ਹੈ
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਟਰੈਕਟਰਾਂ ਦੀ ਲੰਬੀ ਕਤਾਰ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਵਿੱਚ ਟਰੈਕਟਰਾਂ ਦੇ ਉੱਤੇ ਅਨਾਜ, ਰਾਸ਼ਨ , ਪਾਣੀ ਦੀਆਂ ਬੋਤਲਾਂ ਅਤੇ ਹੋਰ ਸਮਾਨ ਲੱਦਿਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਅਸਲ ਦੱਸਦਿਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ AI ਦੁਆਰਾ ਤਿਆਰ ਕੀਤੀ ਗਈ ਹੈ।

ਹੜ੍ਹ ਦੇ ਵਿਚਕਾਰ ਬੇੜੀ ‘ਤੇ ਅਨਾਜ਼ ਲਿਜਾਂਦੇ ਵਿਅਕਤੀ ਦੀ ਤਸਵੀਰ ਪੰਜਾਬ ਦੀ ਹੈ?
ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਅਕਤੀ ਨੂੰ ਹੜ੍ਹ ਦੇ ਵਿਚਕਾਰ ਬੇੜੀ ‘ਤੇ ਅਨਾਜ਼ ਲਿਜਾਂਦਿਆਂ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਹਾਲ ਹੀ ਵਿੱਚ ਪੰਜਾਬ ‘ਚ ਆਏ ਹੜ੍ਹ ਦੀ ਹੈ। ਮੀਡਿਆ ਅਦਾਰਾ ਪੰਜਾਬ ਕੇਸਰੀ ਹਰਿਆਣਾ ਨੇ ਇਸ ਤਸਵੀਰ ਨੂੰ ਪੰਜਾਬ ਦਾ ਦੱਸਦਿਆਂ ਸ਼ੇਅਰ ਕੀਤਾ। ਵਾਇਰਲ ਹੋ ਰਹੀ ਇਹ ਤਸਵੀਰ ਪੰਜਾਬ ਦੀ ਨਹੀਂ ਸਗੋਂ ਬਿਹਾਰ ‘ਚ ਸਾਲ 2017 ਵਿੱਚ ਆਏ ਹੜ੍ਹ ਦੀ ਹੈ।

ਹੜ੍ਹਾਂ ਦੇ ਪਾਣੀ ਦੇ ਨਾਲ ਪਿੰਡ ਵਿੱਚ ਮਗਰਮੱਛ ਆ ਗਿਆ?
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਮਗਰਮੱਛ ਨੂੰ ਰਿਹਾਇਸ਼ੀ ਇਲਾਕੇ ‘ਚ ਤੈਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਪੰਜਾਬ ਵਿੱਚ ਆਏ ਹੜਾਂ ਦੀ ਹੈ। ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਸਾਲ 2022 ਵਿੱਚ ਦੇਖੇ ਗਏ ਮਗਰਮੱਛ ਦੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ।