ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਰੈਪਰ ਡਰੇਕ ਨੇ ਖਾਲਿਸਤਾਨ ਰੈਫਰੈਂਡਮ ਦਾ ਕੀਤਾ ਸਮਰਥਨ? ਵੀਡੀਓ Deepfake ਹੈ

ਰੈਪਰ ਡਰੇਕ ਨੇ ਖਾਲਿਸਤਾਨ ਰੈਫਰੈਂਡਮ ਦਾ ਕੀਤਾ ਸਮਰਥਨ? ਵੀਡੀਓ Deepfake ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਰੈਪਰ ਡਰੇਕ ਨੇ ਖਾਲਿਸਤਾਨ ਰੈਫਰੈਂਡਮ ਦਾ ਕੀਤਾ ਸਮਰਥਨ

Fact
ਵਾਇਰਲ ਹੋ ਰਹੀ ਵੀਡੀਓ ਡੀਪਫੇਕ ਹੈ

ਸੋਸ਼ਲ ਮੀਡਿਆ ਤੇ ਕੈਨੇਡੀਅਨ ਰੈਪਰ ਅਤੇ ਗਾਇਕ ਡਰੇਕ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੈਪਰ ਡਰੇਕ ਨੇ ਖਾਲਿਸਤਾਨ ਦਾ ਸਮਰਥਨ ਕੀਤਾ। ਵੀਡੀਓ ਵਿੱਚ ਡਰੇਕ ਕਹਿੰਦਾ ਹੈ, ਮੈਂ ਖਾਲਿਸਤਾਨ ਰੈਫਰੈਂਡਮ ਦਾ ਸਮਰਥਨ ਕਰਦਾ ਹਾਂ। ਮੈਂ ਹਮੇਸ਼ਾ ਸਿੱਖਾਂ ਦੇ ਨਾਲ ਖੜਾਂਗਾ। ਇਸ ਤੋਂ ਬਾਅਦ ਇੰਟਰਵਿਊਰ ਕਹਿੰਦਾ ਹੈ, ਭਾਰਤ ਸਰਕਾਰ ਖਾਲਿਸਤਾਨੀਆਂ ਨਾਲ ਪੰਗਾ ਕਿਉਂ ਲੈਂਦੀ ਹੈ। ਸਿੱਖ ਬਹਾਦਰ ਕੌਮ ਹੈ, ਉਹ ਮਰਨ ਤੋਂ ਨਹੀਂ ਡਰਦੇ।

ਇੰਸਟਾਗ੍ਰਾਮ ਪੇਜ ‘n_devil_83’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,” ਡਰੇਕ ਵੀ ਖਾਲਿਸਤਾਨੀ”

ਰੈਪਰ ਡਰੇਕ ਨੇ ਖਾਲਿਸਤਾਨ ਰੈਫਰੈਂਡਮ ਦਾ ਕੀਤਾ ਸਮਰਥਨ

Fact Check / Verification

ਅਸੀਂ ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਰੈਪਰ ਡਰੇਕ ਅਤੇ ਇੰਟਰਵਿਊਰ ਲਿਪ-ਸਿੰਕਿੰਗ ਵੱਖਰੀ ਅਤੇ ਅਜੀਬ ਹੈ। ਅਸੀਂ ਇਹ ਵੀ ਸਰਚ ਕੀਤਾ ਕੀ ਰੈਪਰ ਡਰੇਕ ਨੇ ਖਾਲਿਸਤਾਨ ਨੂੰ ਲੈ ਕੇ ਕੋਈ ਬਿਆਨ ਦਿੱਤਾ ਸੀ। ਜਾਂਚ ਦੇ ਦੌਰਾਨ ਸਾਨੂੰ ਖਾਲਿਸਤਾਨ ਜਾਂ ਰੈਫਰੈਂਡਮ ਨੂੰ ਲੈ ਕੇ ਡਰੇਕ ਦਾ ਕੋਈ ਬਿਆਨ ਨਹੀਂ ਮਿਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਡਰੇਕ ਦੇ ਇਸ ਇੰਟਰਵਿਊ ਨੂੰ ਖੋਜਿਆ। ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਇੰਟਰਵਿਊ ਐਪਲ ਮਿਊਜ਼ੀਕ ਦੁਆਰਾ ਮਈ 3, 2016 ਨੂੰ ਅਪਲੋਡ ਮਿਲਿਆ। ਅਸੀਂ ਇਸ ਇੰਟਰਵਿਊ ਨੂੰ ਪੂਰਾ ਸੁਣਿਆ ਪਰ ਵੀਡੀਓ ਵਿੱਚ ਸਾਨੂੰ ਕੀਤੇ ਵੀ ਖਾਲਿਸਤਾਨ ਦਾ ਜ਼ਿਕਰ ਨਹੀਂ ਸੁਣਿਆ। ਇਸ ਦੇ ਨਾਲ ਹੀ ਅਸੀਂ ਪਾਇਆ ਕਿ ਐਪਲ ਮਿਊਜ਼ਿਕ ਦੁਆਰਾ ਅਪਲੋਡ ਵੀਡੀਓ ਵਿੱਚ ਇੰਟਰਵਿਊਰ ਕੋਈ ਹੋਰ ਹੈ ਜਦਕਿ ਵਾਇਰਲ ਵੀਡੀਓ ਵਿੱਚ ਕਿਸੀ ਹੋਰ ਇੰਟਰਵਿਊਰ ਨੂੰ ਦੇਖਿਆ ਜਾ ਸਕਦਾ ਹੈ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਇੰਟਰਵਿਊਰ ਦੀ ਵੀਡੀਓ ਨੂੰ ਖੋਜਿਆ। ਸਰਚ ਦੌਰਾਨ ਸਾਨੂੰ ਅਸਲ ਵੀਡੀਓ ਯੂਟਿਊਬ ਅਕਾਊਂਟ PowerfulJRE ਦੁਆਰਾ ਮਈ 7, 2020 ਨੂੰ ਅਪਲੋਡ ਮਿਲਿਆ। ਇਸ ਵੀਡੀਓ ਵਿੱਚ ਇੰਟਰਵਿਊਰ ਜੋ ਰੇਗਨ ਉਦਯੋਗਪਤੀ ਐਲਨ ਮਸਕ ਨਾਲ ਪੋਡਕੈਸਟ ਕਰ ਰਹੇ ਸਨ। ਅਸੀਂ ਇਸ ਪੋਡਕੈਸਟ ਨੂੰ ਵੀ ਪੂਰਾ ਸੁਣਿਆ ਪਰ ਪੂਰੀ ਵੀਡੀਓ ਵਿੱਚ ਸਾਨੂੰ ਕੀਤੇ ਵੀ ਖਾਲਿਸਤਾਨ ਜਾਂ ਭਾਰਤ ਸਰਕਾਰ ਦਾ ਜ਼ਿਕਰ ਨਹੀਂ ਸੁਣਿਆ।

ਅਸੀਂ ਵਾਇਰਲ ਵੀਡੀਓ ਨੂੰ Deepware ਅਤੇ Eleven Labs ਤੇ ਵੀ ਸਰਚ ਕੀਤਾ। ਇਹ ਦੋਵੇਂ ਸੋਫਟਵੇਅਰ ਵੀਡੀਓ ਜਾਂ ਆਡੀਓ ਡੀਪਫੇਕ ਹੈ ਜਾਂ ਨਹੀਂ ਇਸ ਦਾ ਪਤਾ ਲਗਾਉਂਦਿਆਂ ਹਨ। ਇਹਨਾਂ ਦੋਵੇਂ ਸੋਫਟਵੇਅਰ ਦੇ ਮੁਤਾਬਕ ਇਹ ਵੀਡੀਓ ਸ਼ੱਕੀ ਨਹੀਂ ਹੈ। ਗੌਰਤਲਬ ਹੈ ਕਿ ਇਹਨਾਂ ਸੋਫਟਵੇਅਰ ਦੇ ਰਿਸਰਚਰ ਦੇ ਮੁਤਾਬਕ ਸੋਫਟਵੇਅਰ ਪੂਰੀ ਤਰ੍ਹਾਂ ਨਿਰਣਾਇਕ ਨਹੀਂ ਹਨ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਕੈਨੇਡੀਅਨ ਰੈਪਰ ਅਤੇ ਗਾਇਕ ਡਰੇਕ ਦੀ ਵੀਡੀਓ ਡੀਪਫੇਕ ਹੈ। ਅਸਲ ਵੀਡੀਓ ਨੂੰ ਬਦਲ ਕੇ ਖਾਲਿਸਤਾਨ ਰੈਫਰੈਂਡਮ ਨਾਲ ਸਬੰਧਤ ਆਡੀਓ ਨੂੰ ਲਗਾ ਕੇ ਫਰਜ਼ੀ ਜਾਣਕਾਰੀ ਸ਼ੇਅਰ ਕੀਤੀ ਜਾ ਰਹੀ ਹੈ।

Result: False

Our Sources

Video uploaded on Apple Music, Dated May 3, 2016
Video uploaded on Powerful JRE, Dated May 7, 2020
Self Analysis

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular