Authors
Claim
ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ‘ਤੇ ਝੰਡਾ ਨਹੀਂ ਲਹਿਰਾਇਆ ਗਿਆ।
Fact
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਝੰਡਾ ਲਹਿਰਾਉਣ ਦੇ ਸ਼ੁਰੂਆਤੀ ਪਲਾਂ ਵਿੱਚ ਝੰਡਾ ਪੂਰੀ ਤਰ੍ਹਾਂ ਨਾਲ ਨਹੀਂ ਲਹਿਰਾਇਆ ਜਾ ਸਕਿਆ। ਹਾਲਾਂਕਿ, ਕੁਝ ਮਿੰਟਾਂ ਵਿੱਚ ਹੀ ਝੰਡਾ ਪੂਰੀ ਤਰ੍ਹਾਂ ਲਹਿਰਾਇਆ ਗਿਆ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ‘ਤੇ ਝੰਡਾ ਨਹੀਂ ਲਹਿਰਾਇਆ ਗਿਆ।
ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਵਰਗੇ ਮੌਕਿਆਂ ਤੋਂ ਬਾਅਦ, ਝੰਡਾ ਲਹਿਰਾਉਣ ਦੀਆਂ ਗਲਤੀਆਂ ਨਾਲ ਜੁੜੇ ਕਈ ਦਾਅਵੇ ਵਾਇਰਲ ਹੁੰਦੇ ਹਨ। ਕਈ ਵਾਰ ਮਨੁੱਖੀ ਗਲਤੀ ਕਾਰਨ ਸੋਸ਼ਲ ਮੀਡੀਆ ਉਪਭੋਗਤਾ ਝੰਡਾ ਉਲਟਾ ਲਹਿਰਾਉਣ ਦੇ ਦਾਅਵੇ ਸਾਂਝੇ ਕਰਦੇ ਰਹਿੰਦੇ ਹਨ ਜਾਂ ਝੰਡਾ ਲਹਿਰਾਉਣ ਸਮੇਂ ਝੰਡਾ ਲਹਿਰਾਉਣ ਦੀ ਬਜਾਏ ਝੰਡਾ ਹੇਠਾਂ ਆ ਜਾਂਦਾ ਹੈ ਜਾਂ ਝੰਡਾ ਪੂਰੀ ਤਰ੍ਹਾਂ ਲਹਿਰਾਇਆ ਨਹੀਂ ਜਾਂਦਾ। ਇਸ ਸਿਲਸਿਲੇ ‘ਚ ਸੋਸ਼ਲ ਮੀਡੀਆ ਯੂਜ਼ਰਸ ਇਕ ਵੀਡੀਓ ਸ਼ੇਅਰ ਕਰ ਕੇ ਦਾਅਵਾ ਕਰ ਰਹੇ ਹਨ ਕਿ ਆਜ਼ਾਦੀ ਦਿਹਾੜੇ ‘ਤੇ ਲਾਲ ਕਿਲੇ ‘ਤੇ ਝੰਡਾ ਨਹੀਂ ਲਹਿਰਾਇਆ ਗਿਆ।
Fact Check/Verification
ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਲਾਲ ਕਿਲੇ ‘ਤੇ ਝੰਡਾ ਨਾ ਲਹਿਰਾਉਣ ਦੇ ਨਾਂ ‘ਤੇ ਸਾਂਝੇ ਕੀਤੇ ਜਾ ਰਹੇ ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਯੂਟਿਊਬ ਚੈਨਲ ‘ਤੇ ਗਏ।ਇਸ ਪ੍ਰਕਿਰਿਆ ਵਿੱਚ, ਸਾਨੂੰ 15 ਅਗਸਤ, 2023 ਨੂੰ ਪ੍ਰਧਾਨ ਮੰਤਰੀ ਮੋਦੀ ਦੇ ਚੈਨਲ ਦੁਆਰਾ ਪ੍ਰਕਾਸ਼ਿਤ ਇੱਕ ਵੀਡੀਓ ਮਿਲਿਆ, ਜਿਸ ਵਿੱਚ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਉਣ ਨਾਲ ਸਬੰਧਤ ਦ੍ਰਿਸ਼ ਮੌਜੂਦ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵੀਡੀਓ ‘ਚ 55 ਸੈਕਿੰਡ ਬਾਅਦ ਪ੍ਰਧਾਨ ਮੰਤਰੀ ਨੂੰ ਝੰਡਾ ਲਹਿਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਹਾਲਾਂਕਿ ਇਸ ਦੌਰਾਨ ਝੰਡਾ ਪੂਰੀ ਤਰ੍ਹਾਂ ਨਾਲ ਨਹੀਂ ਲਹਿਰਾਉਂਦਾ ਅਤੇ ਪ੍ਰਧਾਨ ਮੰਤਰੀ ਦੁਆਰਾ ਝੰਡੇ ਦੀ ਡੋਰਾਂ ਖਿੱਚਦੇ ਹੀ ਰਾਸ਼ਟਰੀ ਗੀਤ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਸਲਾਮੀ ਦਿੰਦੇ ਹੋਏ ਗਾਰਡ ਦੀ ਸਥਿਤੀ ‘ਚ ਖੜ੍ਹੇ ਹੋ ਕੇ ਰਾਸ਼ਟਰੀ ਗੀਤ ਗਾਉਣਾ ਸ਼ੁਰੂ ਕਰ ਦਿੰਦੇ ਹਨ।
ਵੀਡੀਓ ਨੂੰ ਹੋਰ ਦੇਖਣ ‘ਤੇ, ਅਸੀਂ ਦੇਖਿਆ ਕਿ 2 ਮਿੰਟ 25 ਸੈਕਿੰਡ ਅਤੇ 2 ਮਿੰਟ 28 ਸੈਕਿੰਡ ਦੇ ਵਿਚਕਾਰ, ਝੰਡੇ ਨੂੰ ਪੂਰੀ ਤਰ੍ਹਾਂ ਨਾਲ ਲਹਿਰਾਇਆ ਦੇਖਿਆ ਜਾ ਸਕਦਾ ਹੈ।
ਇਸ ਤੋਂ ਬਾਅਦ, ਅਸੀਂ ਵਾਇਰਲ ਵੀਡੀਓ ਬਾਰੇ ਹੋਰ ਜਾਣਕਾਰੀ ਲਈ ਐਡੀਟਰ ਜੀ ਦੇ ਟਵਿੱਟਰ ਅਕਾਉਂਟ ‘ਤੇ ਸਰਚ ਕੀਤੀ। ਸਾਨੂੰ ਪਤਾ ਲੱਗਾ ਕਿ ਰਾਸ਼ਟਰੀ ਗੀਤ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਕੋਲ ਖੜ੍ਹੀ ਮਹਿਲਾ ਜਵਾਨ ਰੱਸੀ ਨੂੰ ਖਿੱਚ ਕੇ ਪੂਰੀ ਤਰ੍ਹਾਂ ਝੰਡਾ ਲਹਿਰਾਉਂਦੀ ਹੈ। ਖਾਸ ਗੱਲ ਇਹ ਹੈ ਕਿ ਵੀਡੀਓ ਦੇ ਅੰਤ ‘ਚ ਝੰਡਾ ਪੂਰੀ ਤਰ੍ਹਾਂ ਲਹਿਰਾਉਣ ਤੋਂ ਬਾਅਦ ਫੁੱਲ ਵੀ ਹੇਠਾਂ ਡਿੱਗਦੇ ਨਜ਼ਰ ਆ ਰਹੇ ਹਨ।
Conclusion
ਇਸ ਤਰ੍ਹਾਂ ਸਾਡੀ ਜਾਂਚ ਵਿਚ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ‘ਤੇ ਝੰਡਾ ਨਾ ਲਹਿਰਾਉਣ ਦੇ ਨਾਂ ‘ਤੇ ਕੀਤਾ ਜਾ ਰਿਹਾ ਇਹ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ, ਜਦੋਂ ਪ੍ਰਧਾਨ ਮੰਤਰੀ ਨੇ ਝੰਡਾ ਲਹਿਰਾਉਣ ਲਈ ਉਸ ਨਾਲ ਬੰਨ੍ਹੀ ਰੱਸੀ ਖਿੱਚੀ ਤਾਂ ਝੰਡਾ ਪੂਰੀ ਤਰ੍ਹਾਂ ਨਹੀਂ ਲਹਿਰਾਇਆ ਅਤੇ ਰਾਸ਼ਟਰੀ ਗੀਤ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਲਾਮੀ ਦੇਣ ਦੀ ਸਥਿਤੀ ਵਿੱਚ ਰਾਸ਼ਟਰੀ ਗੀਤ ਗਾਉਣਾ ਸ਼ੁਰੂ ਕੀਤਾ। ਹਾਲਾਂਕਿ ਰਾਸ਼ਟਰੀ ਗੀਤ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਕੋਲ ਖੜ੍ਹੀ ਮਹਿਲਾ ਜਵਾਨ ਨੇ ਰੱਸੀ ਖਿੱਚ ਕੇ ਪੂਰੀ ਤਰ੍ਹਾਂ ਝੰਡਾ ਲਹਿਰਾਇਆ।
Result: Missing Context
Our Sources
YouTube video published by PM Narendra Modi’s channel on 15 August, 2023
Tweet shared by editorji on 15 August, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ