ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਬੰਗਲਾਦੇਸ਼ ਵਿਖੇ ਹਿੰਦੂ ਅਧਿਆਪਕ ਨਾਲ ਕੀਤਾ ਗਿਆ ਦੁਰਵਿਵਹਾਰ?

ਬੰਗਲਾਦੇਸ਼ ਵਿਖੇ ਹਿੰਦੂ ਅਧਿਆਪਕ ਨਾਲ ਕੀਤਾ ਗਿਆ ਦੁਰਵਿਵਹਾਰ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਬੰਗਲਾਦੇਸ਼ ਵਿਖੇ ਹਿੰਦੂ ਅਧਿਆਪਕ ਨਾਲ ਕੀਤਾ ਦੁਰਵਿਵਹਾਰ

Fact
ਵਾਇਰਲ ਵੀਡੀਓ ਵਿਚ ਹਿੰਦੀ ਅਧਿਆਪਕ ਨਹੀਂ ਸਗੋਂ ਬੰਗਲਾਦੇਸ਼ ਦੇ ਛਪੈਨਵਾਬਗੰਜ ਨਗਰਪਾਲਿਕਾ ਦੇ ਸਰਕਾਰੀ ਅਧਿਕਾਰੀ ਤੌਫ਼ੀਕ ਇਸਲਾਮ ਹਨ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਦਫਤਰ ਅੰਦਰ ਕੁਝ ਲੋਕ ਵਿਅਕਤੀ ਨਾਲ ਬਦਸਲੂਕੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਬੰਗਲਾਦੇਸ਼ ਦੀ ਹੈ ਜਿਥੇ ਇੱਕ ਹਿੰਦੂ ਅਧਿਆਪਕ ਨੂੰ ਸਾਬਕਾ ਵਿਦਿਆਰਥੀਆਂ ਦੁਆਰਾ ਦੁਰਵਿਵਹਾਰ ਦਾ ਸਾਹਮਣਾ ਕਰਨ ਪੀ ਜਿਸ ਤੋਂ ਬਾਅਦ ਅਧਿਆਪਕ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਕੀਤਾ ਗਿਆ।

ਮੀਡੀਆ ਅਦਾਰਾ ‘ਨਿਊਜ਼ 18 ਪੰਜਾਬ’ ਨੇ ਇਸ ਮਾਮਲੇ ਨੂੰ ਲੈ ਕੇ ਖਬਰ ਸਾਂਝੀ ਕਰਦਿਆਂ ਸਿਰਲੇਖ ਦਿੱਤਾ, “ਬੰਗਲਾਦੇਸ਼ ‘ਚ ਘੱਟ ਗਿਣਤੀ ਹਿੰਦੂ ਅਧਿਆਪਕ ਨਾਲ ਦੁਰਵਿਵਹਾਰ, Video ਆਈ ਸਾਹਮਣੇ”

Fact Check/Verification

ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀ ਫ਼੍ਰੇਮ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਾਨੂੰ ਬੰਗਲਾਦੇਸ਼ੀ ਮੀਡੀਆ ਅਦਾਰਾ ‘BD News 24’ ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਰਿਪੋਰਟ ਵਿਚ ਦੱਸਿਆ ਹੈ ਕਿ,”ਛਪੈਨਵਾਬਗੰਜ ਨਗਰਪਾਲਿਕਾ ਦੇ ਇੱਕ ਸਰਕਾਰੀ ਅਧਿਕਾਰੀ ਤੌਫ਼ੀਕ ਇਸਲਾਮ ਦੀ ਜੇਬ ‘ਚੋਂ ਸਿਗਰੇਟ ਦੇ ਪੈਕਟ ਮਿਲਣ ਬਾਅਦ ਹੰਗਾਮਾ ਹੋ ਗਿਆ। ਇਸ ਮਾਮਲੇ ਤੋਂ ਬਾਅਦ ਅਧਿਕਾਰੀ ਬਿਮਾਰ ਹੋ ਗਿਆ ਅਤੇ ਅਧਿਕਾਰੀ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ।” ਰਿਪੋਰਟ ਦੇ ਅਨੁਸਾਰ, ਅਧਿਕਾਰੀ ਦੀ ਪਛਾਣ ਤੌਫੀਕ ਇਸਲਾਮ ਵਜੋਂ ਹੋਈ ਹੈ, ਜੋ ਕਿ ਸਿਵਲ ਬਾਡੀ ਦੇ ਕਾਰਜਕਾਰੀ ਇੰਜੀਨੀਅਰ ਹਨ।

ਸਾਨੂੰ ਬੰਗਲਾਦੇਸ਼ ਟ੍ਰਿਬਿਊਨ ਦੀ ਖਬਰ ਵੀ ਮਿਲੀ। ਇਸ ਰਿਪੋਰਟ ਦੇ ਮੁਤਾਬਕ ਵੀ ਮੁਲਾਜ਼ਮ ਦਾ ਨਾਮ ਤੌਫੀਕ ਇਸਲਾਮ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਵਿਚ ਹਿੰਦੀ ਅਧਿਆਪਕ ਨਹੀਂ ਸਗੋਂ ਬੰਗਲਾਦੇਸ਼ ਦੇ ਛਪੈਨਵਾਬਗੰਜ ਨਗਰਪਾਲਿਕਾ ਦੇ ਸਰਕਾਰੀ ਅਧਿਕਾਰੀ ਤੌਫ਼ੀਕ ਇਸਲਾਮ ਹਨ। ਸਿਵਲ ਅਧਿਕਾਰੀ ਤੌਫੀਕ ਇਸਲਾਮ ਨਾਲ ਦੁਰਵਿਵਹਾਰ ਦੀ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

Result: False

Sources
Report published by BD News on 21st august 2024.
Report published by Bangla Tribune on 22nd august 2024.

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular