Claim
ਵਿਸ਼ਵ ਕੱਪ ‘ਚ ਹਾਰ ਤੋਂ ਬਾਅਦ ਜਦੋਂ ਜਦੋਂ ਰੋਹਿਤ ਸ਼ਰਮਾ ਦੀ ਧੀ ਤੋਂ ਪੁੱਛਿਆ ਗਿਆ ਕਿ ਰੋਹਿਤ ਕਿਵੇਂ ਹਨ ਤਾਂ ਰੋਹਿਤ ਸ਼ਰਮਾ ਦੀ ਧੀ ਨੇ ਕਿਹਾ ਕਿ ਉਹ ਆਪਣੇ ਕਮਰੇ ‘ਚ ਹਨ ਅਤੇ ਸਕਾਰਤਮਕ ਹਨ
Fact
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣਾ ਹੈ ਜਦੋਂ ਕ੍ਰਿਕਟਰ ਰੋਹਿਤ ਸ਼ਰਮਾ ਕੋਰੋਨਾ ਪੋਸਿਟਿਵ ਹੋਣ ਕਾਰਣ ਬੈਡ ਰੈਸਟ ‘ਤੇ ਸਨ।
ਸੋਸ਼ਲ ਮੀਡੀਆ ‘ਤੇ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੀ ਬੇਟੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਵਿਅਕਤੀ ਰੋਹਿਤ ਦੀ ਬੇਟੀ ਸਮਾਇਰਾ ਨੂੰ ਰੋਹਿਤ ਸ਼ਰਮਾ ਬਾਰੇ ਸਵਾਲ ਪੁੱਛਦਾ ਹੈ ਅਤੇ ਵਿਅਕਤੀ ਨੂੰ ਜਵਾਬ ਦਿੰਦਿਆਂ ਸਮਾਇਰਾ ਕਹਿੰਦੀ ਹੈ ਕਿ ਉਸਦੇ ਪਿਤਾ ਬਿਲਕੁਲ ਠੀਕ ਹਨ ਤੇ ਇੱਕ ਮਹੀਨੇ ਵਿਚ ਉਹ ਪਹਿਲਾਂ ਵਾਂਗ ਹੋ ਜਾਣਗੇ। ਸੋਸ਼ਲ ਮੀਡਿਆ ਯੂਜ਼ਰ ਵੀਡੀਓ ਨੂੰ ਸ਼ੇਅਰ ਵਿਸ਼ਵ ਕੱਪ 2023 ਵਿਚ ਭਾਰਤ ਦੀ ਆਸਟ੍ਰੇਲੀਆ ਹੱਥੋਂ ਹੋਈ ਹਾਰ ਨਾਲ ਜੋੜਕੇ ਸ਼ੇਅਰ ਕਰ ਰਹੇ ਹਨ।
ਫੇਸਬੁੱਕ ਪੇਜ Punjab Ik Nazar ਨੇ ਵਾਇਰਲ ਵੀਡੀਓ ਦਾ ਰੀਲ ਸਾਂਝਾ ਕਰਦਿਆਂ ਲਿਖਿਆ, “ਰੋਹਿਤ ਸ਼ਰਮਾ ਦੀ ਬੇਟੀ ਕਹਿੰਦੀ, ਪਾਪਾ ਕਮਰੇ ਵਿਚ ਆ, ਇੱਕ ਮਹੀਨੇ ਵਿਚ ਦੁਬਾਰਾ ਹੱਸਣ ਲੱਗ ਜਾਣਗੇ, ਦੇਖੋ ਧੀਆਂ ਕਿੰਨਾ ਖਿਆਲ ਰੱਖਦੀਆਂ”
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ ਅਤੇ ਵਾਇਰਲ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਇਹ ਵੀਡੀਓ ਸਾਨੂੰ ਟਵੀਟਰ (ਹੁਣ X) ਪਲੇਟਫਾਰਮ ‘ਤੇ ਜੂਨ 2022 ਨੂੰ ਸਾਂਝਾ ਕੀਤਾ ਮਿਲਿਆ। ਅਕਾਊਂਟ “Krish” ਨੇ ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਰੋਹਿਤ ਸ਼ਰਮਾ ਦੀ ਧੀ ਇੰਗਲੈਂਡ ਵਿੱਚ”
ਮੀਡਿਆ ਅਦਾਰਾ ‘ਈ ਨਵ ਭਾਰਤ’ ਦੀ ਰਿਪੋਰਟ ਮੁਤਾਬਕ ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਕ੍ਰਿਕਟਰ ਰੋਹਿਤ ਸ਼ਰਮਾ ਕੋਰੋਨਾ ਪੋਸਿਟਿਵ ਹੋਣ ਕਾਰਣ ਬੈਡ ਰੈਸਟ ‘ਤੇ ਸਨ ਤੇ ਉਨ੍ਹਾਂ ਦੀ ਬੇਟੀ ਨੇ ਇੱਕ ਵਿਅਕਤੀ ਨੂੰ ਜਵਾਬ ਦਿੰਦਿਆਂ ਕਿਹਾ ਸੀ ਕਿ ਉਸਦੇ ਪਿਤਾ ਜਲਦ ਹੀ ਪਹਿਲਾਂ ਵਾਂਗ ਹੋ ਜਾਣਗੇ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਰੋਹਿਤ ਸ਼ਰਮਾ ਦੇ ਕੋਰੋਨਾ ਪੋਸਿਟਿਵ ਹੋਣ ਨੂੰ ਲੈ ਕੇ ਕਈ ਮੀਡਿਆ ਅਦਾਰਿਆਂ ਦੁਆਰਾ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ।
Conclusion
ਕੁੱਲ ਮਿਲਾ ਕੇ ਇਹ ਸਪਸ਼ਟ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣਾ ਹੈ ਜਦੋਂ ਕ੍ਰਿਕਟਰ ਰੋਹਿਤ ਸ਼ਰਮਾ ਕੋਰੋਨਾ ਪੋਸਿਟਿਵ ਹੋਣ ਕਾਰਣ ਬੈਡ ਰੈਸਟ ‘ਤੇ ਸਨ। ਵਾਇਰਲ ਵੀਡੀਓ ਦਾ ਵਿਸ਼ਵ ਕੱਪ 2023 ਵਿਚ ਭਾਰਤ ਦੀ ਆਸਟ੍ਰੇਲੀਆ ਹੱਥੋਂ ਹੋਈ ਹਾਰ ਨਾਲ ਕੋਈ ਸੰਬੰਧ ਨਹੀਂ ਹੈ।
Result: False
Our Sources
Report published by E-NavBharat, dated June 28, 2022
X post, dated June 28, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।