Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
16ਵਾਂ ਬ੍ਰਿਕਸ ਸਿਖਰ ਸੰਮੇਲਨ 22-24 ਅਕਤੂਬਰ 2024 ਨੂੰ ਰੂਸ ਦੇ ਕਜ਼ਾਨ ਸ਼ਹਿਰ ਵਿੱਚ ਹੋਇਆ। ਇਸ ਕਾਨਫਰੰਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਸ਼ਿਰਕਤ ਕੀਤੀ। ਇਸ ਸੰਮੇਲਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬ੍ਰਿਕਸ ਸੰਮੇਲਨ ਵਿਚ ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਹੱਥ ਨਹੀਂ ਮਿਲਾਇਆ।
ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਦੇ ਨਾਲ ਗੂਗਲ ‘ਤੇ ਸਰਚ ਕੀਤੀ। ਇਸ ਦੌਰਾਨ ਸਾਨੂੰ ਕਈ ਮੀਡੀਆ ਰਿਪੋਰਟਾਂ ਮਿਲੀਆਂ ਜਿਸ ਵਿੱਚ ਤਸਵੀਰ ਦੇ ਨਾਲ ਦੱਸਿਆ ਗਿਆ ਕਿ ਬ੍ਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਗੱਲਬਾਤ ਹੋਈ। ਇਸ ਦੌਰਾਨ ਦੋਹਾਂ ਨੇ ਹੱਥ ਮਿਲਾਇਆ।
ਬੀਬੀਸੀ ਦੁਆਰਾ 24 ਅਕਤੂਬਰ, 2024 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ ਜਿਸ ਦਾ ਸਿਰਲੇਖ ਸੀ, “ਮੋਦੀ ਅਤੇ ਸ਼ੀ ਨੇ ਹੱਥ ਮਿਲਾਇਆ, ਰਿਸ਼ਤਿਆਂ ਦੇ ਪਟੜੀ ‘ਤੇ ਵਾਪਸ ਆਉਣ ਦੀ ਕਿੰਨੀ ਉਮੀਦ ਹੈ।” ਰਿਪੋਰਟ ਵਿੱਚ ਲਿਖਿਆ ਗਿਆ ਹੈ, “ਕਜ਼ਾਨ, ਰੂਸ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਗੱਲਬਾਤ ਦੌਰਾਨ ਗਰਮਜੋਸ਼ੀ ਨਾਲ ਹੱਥ ਮਿਲਾਇਆ।”
ਅੱਗੇ ਜਾਂਚ ਵਿੱਚ ਅਸੀਂ ਵਾਇਰਲ ਕਲਿੱਪ ਦੇ ਕੀ ਫਰੇਮਾਂ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੋਜ ਕੀਤੀ। ਇਸ ਦੌਰਾਨ ਸਾਨੂੰ ਇਸ ਕਲਿੱਪ ਦਾ ਇੱਕ ਲੰਬਾ ਹਿੱਸਾ ਮਿਲਿਆ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਸ਼ੀ ਜਿਨਪਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਝੰਡਿਆਂ ਦੇ ਸਾਹਮਣੇ ਹੱਥ ਮਿਲਾਇਆ। ANI ਨੇ 23 ਅਕਤੂਬਰ, 2024 ਨੂੰ ਆਪਣੇ ਅਧਿਕਾਰਤ ਯੂਟਿਊਬ ਚੈਨਲ ਤੇ ਇਸ ਪੂਰੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ,“ਇਤਿਹਾਸਕ ਹੈਂਡਸ਼ੇਕ।”
ਜਾਂਚ ਵਿਚ ਅੱਗੇ ਅਸੀਂ ਗੂਗਲ ਲੈਂਸ ਦੀ ਮਦਦ ਨਾਲ ਜਰਮਨੀ ਦੀ ਸਾਬਕਾ ਚਾਂਸਲਰ ਐਂਜੇਲਾ ਮਾਰਕੇਲ ਅਤੇ ਪੀਐਮ ਮੋਦੀ ਦੀਆਂ ਕਲਿੱਪਾਂ ਦੀ ਖੋਜ ਕੀਤੀ। ਇਸ ਦੌਰਾਨ ਸਾਨੂੰ 7 ਸਾਲ ਪਹਿਲਾਂ 30 ਮਈ 2017 ਨੂੰ ਅਪਲੋਡ ਲਾਈਵ ਸਟ੍ਰੀਮ ਵਿੱਚ ਨਰਿੰਦਰ ਮੋਦੀ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵਾਇਰਲ ਕਲਿੱਪ ਦਾ ਲੰਬਾ ਵਰਜ਼ਨ ਮਿਲਿਆ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ ,“ਪ੍ਰਧਾਨ ਮੰਤਰੀ ਮੋਦੀ ਨੇ ਜਰਮਨ ਚਾਂਸਲਰ ਐਂਜੇਲਾ ਮਾਰਕੇਲ ਨਾਲ ਮੁਲਾਕਾਤ ਕੀਤੀ।” ਵਾਇਰਲ ਕਲਿੱਪ ਵਾਲਾ ਹਿੱਸਾ ਇਸ ਵੀਡੀਓ ‘ਚ 40 ਮਿੰਟ ‘ਤੇ ਦੇਖਿਆ ਜਾ ਸਕਦਾ ਹੈ। ਐਂਜੇਲਾ ਮਾਰਕੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਦੇਸ਼ਾਂ ਦੇ ਰਾਸ਼ਟਰੀ ਝੰਡੇ ਦੇ ਸਾਹਮਣੇ ਆਉਣ ਲਈ ਕਿਹਾ ਅਤੇ ਅਤੇ ਫਿਰ ਦੋਵਾਂ ਨੇ ਹੱਥ ਮਿਲਾਉਂਦੇ ਹੋਏ ਫੋਟੋ ਖਿਚਵਾਈ।
Result: False
Sources
Report published by BBC on 24th October 2024.
Video shared by ANI on 23rd October 2024.
LIVE Stream on Narendra Modi’s You-tube channel on 30th May 2017.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।