ਸ਼ਨੀਵਾਰ, ਅਪ੍ਰੈਲ 20, 2024
ਸ਼ਨੀਵਾਰ, ਅਪ੍ਰੈਲ 20, 2024

HomeFact Checkਕੀ ਕੈਨੇਡਾ ਦੇ ਵਿੱਚ ਸਿੱਖ ਗੁੱਟਾਂ ਵਿੱਚ ਹੋਈ ਆਪਸੀ ਝੜਪ? ਗੁੰਮਰਾਹਕੁੰਨ ਦਾਅਵਾ...

ਕੀ ਕੈਨੇਡਾ ਦੇ ਵਿੱਚ ਸਿੱਖ ਗੁੱਟਾਂ ਵਿੱਚ ਹੋਈ ਆਪਸੀ ਝੜਪ? ਗੁੰਮਰਾਹਕੁੰਨ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਿਸਾਨ ਅੰਦੋਲਨ ਤੇ ਟਿੱਪਣੀ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਸ਼ਾਂਤੀਪੂਰਵਕ ਅੰਦੋਲਨ ਦਾ ਸਮਰਥਨ ਕਰਦਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਗੁਰਦੁਆਰੇ ਵਿਖੇ ਕੁਝ ਮਹਿਲਾਵਾਂ ਅਤੇ ਸਿੱਖ ਸਮਾਜ ਦੇ ਲੋਕਾਂ ਨੂੰ ਆਪਸ ਵਿੱਚ ਮਾਰ ਕੁੱਟ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਕੁਝ ਲੋਕਾਂ ਨੂੰ ਤਲਵਾਰ ਦਿਖਾਉਂਦੇ ਵੀ ਨਜ਼ਰ ਆ ਰਹੇ ਹਨ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਕੈਨੇਡਾ ਦੇ ਗੁਰਦੁਆਰੇ ਦੀ ਹੈ। ਇਸ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜਸਟਿਨ ਟਰੂਡੋ ਨੇ ਭਾਰਤ ਵਿਚ ਖ਼ਾਲਿਸਤਾਨੀਆਂ ਦਾ ਸਮਰਥਨ ਕੀਤਾ ਅਤੇ ਹੁਣ ਉਨ੍ਹਾਂ ਦੇ ਦੇਸ਼ ਦੇ ਗੁਰਦੁਆਰਿਆਂ ਦੀ ਸੱਤਾ ਦੇ ਲਈ ਸਿੱਖ ਆਪਸ ਵਿੱਚ ਲੜ ਰਹੇ ਹਨ।

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ ,”ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਵਿੱਚ ਖ਼ਾਲਿਸਤਾਨੀਆਂ ਦਾ ਸਮਰਥਨ ਕਰ ਰਹੇ ਹਨ। ਹੁਣ ਕੈਨੇਡਾ ਦੇ ਵਿੱਚ   ਗੁਰਦੁਆਰਿਆਂ ਦੀ ਸੱਤਾ ਦੇ ਲਈ ਇਹ ਸਿੱਖ ਆਪਸ ਵਿੱਚ ਲੜ ਰਹੇ ਹਨ। ਜਲਦ ਹੀ ਇਹ ਸਾਰਾ ਕੁਝ ਕੈਨੇਡਾ ਵਿੱਚ ਦਿਖੇਗਾ ਜੋ ਦੂਜੀਆਂ ਦੇ ਲਈ ਲਈ ਗੱਡੇ ਖੋਦਦੇ ਹਨ।”

Fact Check/Verification 

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ Invid ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਹਮਦਰਦ ਮੀਡੀਆ ਗਰੁੱਪ ਕੈਨੇਡਾ ਨਾਮ ਦੇ ਇੱਕ ਵੈਰੀਫਾਈਡ ਯੂ ਟਿਊਬ ਚੈਨਲ ਤੇ ਵਾਇਰਲ ਹੋ ਰਹੀ ਵੀਡੀਓ ਮਿਲੀ ਜਿਸ ਨੂੰ 12 ਜਨਵਰੀ 2016 ਨੂੰ ਅਪਲੋਡ ਕੀਤਾ ਗਿਆ ਸੀ। ਵੀਡਿਓ  ਦੇ ਮੁਤਾਬਕ, ਸਿੱਖਾਂ ਦਾ ਇਹ ਝਗੜਾ ਕੈਲੀਫੋਰਨੀਆ ਦੇ ਟਰਲਕ ਸ਼ਹਿਰ ਦੇ ਗੁਰਦੁਆਰੇ ਵਿੱਚ ਹੋਇਆ ਸੀ।

Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

ਵਾਇਰਲ ਹੋ ਰਹੀ ਵੀਡੀਓ ਸਾਨੂੰ ਜਨਵਰੀ ਦੇ ਵਿੱਚ ਕਈ ਹੋਰ ਮੀਡੀਆ ਰਿਪੋਰਟਸ ਵਿਚ ਵੀ ਮਿਲੀ ਏਬੀਪੀ ਨਿਊਜ਼ ਦੇ ਯੂਟਿਊਬ ਵੀਡੀਓ ਦੇ ਵਿਚ ਵੀ ਵਾਇਰਲ ਵੀਡੀਓ ਨੂੰ ਕੈਲੀਫੋਰਨੀਾਆ ਦੇ ਟਰਲਕ ਸ਼ਹਿਰ ਦਾ ਦੱਸਿਆ ਗਿਆ ਹੈ ਏਬੀਪੀ ਨਿਊਜ਼ ਦੇ ਵੀਡੀਓ ਵਿਚ ਦੱਸਿਆ ਗਿਆ ਹੈ ਕਿ ਇਹ ਝਗੜਾ ਦੋ ਗੁੱਟਾਂ ਵਿੱਚ ਗੁਰਦੁਆਰੇ ਦੇ ਤੌਰ ਤਰੀਕੇ ਦੇ ਵਿੱਚ ਬਦਲਾਅ ਕਰਨ ਨੂੰ ਲੈ ਕੇ ਹੋਇਆ ਸੀ।

ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ਦ ਟ੍ਰਿਬਿਊਨ ਦੀ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਇਹ ਲੜਾਈ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਲੈ ਕੇ ਹੋਈ ਸੀ।

ਸਿੱਖ

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਜਨਵਰੀ 2016 ਦੀ ਅਤੇ ਅਮਰੀਕਾ ਦੇ ਕੈਲੀਫੋਰਨੀਆ ਦੀ ਹੈ।

Result: Misleading

Sources

ABP News:https://www.youtube.com/watch?v=k9lleGb-srU

Tribune:https://www.tribuneindia.com/news/archive/features/clash-over-control-of-gurdwara-in-california-183226

Hamdard Canada:https://youtu.be/zIsdNEFR2Zc

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular