ਸ੍ਰੀਲੰਕਾ ਵਿੱਚ ਚੱਲ ਰਹੇ ਆਰਥਿਕ ਸੰਕਟ ਅਤੇ ਸਿਆਸੀ ਸੰਕਟ ਦੇ ਵਿਚਕਾਰ ਰਾਨਿਲ ਵਿਕਰਮਸਿੰਘੇ ਸ੍ਰੀ ਲੰਕਾ (Sri Lanka) ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਬੀਤੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਦੇਸ਼ ਦੇ ਵਿੱਚ ਚੱਲ ਰਹੇ ਸੰਕਟ ਨੂੰ ਲੈ ਕੇ ਪ੍ਰਦਰਸ਼ਨਾਂ ਦੇ ਦੌਰਾਨ ਚੁਣੀ ਹੋਈ ਸਰਕਾਰ ਨੂੰ ਹਟਾ ਕੇ ਅਸਤੀਫ਼ਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਸ਼੍ਰੀਲੰਕਾ ਦੀ ਰਾਜਧਾਨੀ ਚ ਖੂਬ ਹੰਗਾਮਾ ਹੋਇਆ। ਇਸ ਦੌਰਾਨ ਪ੍ਰਦਰਸ਼ਨਕਾਰੀ ਹਿੰਸਾ ਤੇ ਵੀ ਉਤਰ ਆਏ।
ਇਸ ਇਸ ਸਭ ਦੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਗੈਰਾਜ ਦੇ ਵਿੱਚ ਖੜ੍ਹੀਆਂ ਮਹਿੰਗੀਆਂ ਕਾਰਾਂ ਲੰਬੋਰਗਿਨੀ ਸਮੇਤ ਹੋਰ ਕਾਰਾਂ ਨੂੰ ਅੱਗ ਦੀ ਲਪੇਟਾਂ ਵਿੱਚ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਾਰਾਂ ਸ੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਪੁੱਤਰ ਨਮਕ ਰਾਜਪਕਸੇ ਦੀਆਂ ਸਨ। ਇਸ ਆਰਟੀਕਲ ਨੂੰ Newschecker English ਦੁਆਰਾ ਪਹਿਲਾਂ ਕੀਤਾ ਜਾ ਚੁੱਕਾ ਹੈ।
ਫੇਸਬੁੱਕ ਯੂਜ਼ਰ ‘ਲਾਈਫ ਕੋਚ ਰਮਨਦੀਪ ਸਿੰਘ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਦੇਖੋ ਸ੍ਰੀਲੰਕਾ ਦੇ ਸਭ ਤੋਂ ਅਮੀਰ ਬੰਦੇ ਤਾਂ ਹਾਲ ਪ੍ਰਧਾਨ ਮੰਤਰੀ ਦੇ ਮੁੰਡੇ ਦਾ ਲਾਈਫ ਸਟਾਈਲ ਕੀ ਸੀ ਪਹਿਲਾਂ ਅਤੇ ਅੱਜ ਉਹਦਾ ਕੀ ਹਾਲ ਹੈ।’
ਇਸ ਦੇ ਨਾਲ ਹੀ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Crowd tangle ਦੇ ਡਾਟਾ ਮੁਤਾਬਕ ਵੀ ਇਸ ਦਾਅਵੇ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਟਵਿੱਟਰ ਤੇ ਕੁਝ ਕੀ ਵਰਡ ਸਰਚ ਦੀ ਮਦਦ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਕਈ ਵੀਡੀਓ ਮਿਲੀਆਂ ਜਿਸ ਵਿੱਚ ਇਨ੍ਹਾਂ ਮਹਿੰਗੀਆਂ ਕਾਰਾਂ ਨੂੰ ਅੱਗ ਦੀ ਲਪੇਟ ਵਿਚ ਦੇਖਿਆ ਜਾ ਸਕਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਨ੍ਹਾਂ ਵੀਡੀਓ ਤੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਅਸੀਂ ਪਾਇਆ ਕਿ ਕਈ ਸੋਸ਼ਲ ਮੀਡੀਆ ਯੂਜ਼ਰ ਨੇ ਦਾਅਵੇ ਨੂੰ ਗ਼ਲਤ ਦੱਸਿਆ ਅਤੇ ਤਸਦੀਕ ਕੀਤੀ ਕਿ ਇਹ ਕਾਰਾਂ ਸ੍ਰੀ ਲੰਕਾ ਦੇ ਅਵੈਨਰਾ ਗਾਰਡਨ ਹੋਟਲ ਦੀਆਂ ਹਨ।

ਇਸ ਤੋਂ ਬਾਅਦ ਗੂਗਲ ਤੇ ‘ਅਵੈਨਰਾ ਗਾਰਡਨ’ ਸਮੇਤ ਕਈ ਹੋਰ ਕੀ ਵਰਡ ਦੀ ਮੱਦਦ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਘਟਨਾ ਦੇ ਬਾਰੇ ਵਿਚ ਕਈ ਰਿਪੋਰਟ ਮਿਲੀਆਂ।
Thetalkstoday ਵੈਬਸਾਈਟ ਦੀ ਰਿਪੋਰਟ ਦੇ ਮੁਤਾਬਕ ਸ੍ਰੀਲੰਕਾ ਦੇ ਨੇਗੋਂਬੋ ਸਥਿਤ ਅਵੈਨਰਾ ਗਾਰਡਨ ਹੋਟਲ ਵਿੱਚ ਵੀ ਅਗਜ਼ਨੀ ਕੀਤੀ ਗਈ ਜਿਸ ਦੌਰਾਨ ਉੱਥੇ ਖੜ੍ਹੀਆਂ ਮਹਿੰਗੀਆਂ ਕਾਰਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ। ਰਿਪੋਰਟ ਦੇ ਮੁਤਾਬਕ ਇਸ ਹੋਟਲ ਦੇ ਮਾਲਿਕ ਸਚਿਤਥ ਦਿ ਸਿਲਵਾ ਹਨ। ਅਸੀਂ ਗੂਗਲ ਤੇ ਹੋਟਲ ਦੇ ਮਾਲਿਕ ਦੇ ਬਾਰੇ ਵਿਚ ਸਰਚ ਕੀਤਾ।
ਸਚਿਤਥ ਦਿ ਸਿਲਵਾ ਦੇ ਲਿੰਕਡਿਨ ਪੇਜ ਦੇ ਮੁਤਾਬਕ ਆਸਟ੍ਰੇਲੀਆ ਵਿਖੇ ਹਾਸਪੀਟੈਲਿਟੀ ਮੈਨੇਜਮੈਂਟ ਦੀ ਪੜ੍ਹਾਈ ਕਰਨ ਤੋਂ ਬਾਅਦ, ਉਹ ਅਵੈਨਰਾ ਗਰੁੱਪ ਦੇ ਸਾਲ 2016 ਤੋਂ ਡਾਇਰੈਕਟਰ ਹਨ। ਜੇਕਰ ਉਨ੍ਹਾਂ ਦੇ ਫੇਸਬੁੱਕ ਪੇਜ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਮਹਿੰਗੀਆਂ ਗੱਡੀਆਂ ਦਾ ਸ਼ੌਂਕ ਹੈ ਕੁਝ ਆਨਲਾਈਨ ਦੀ ਰਿਪੋਰਟ ਦੇ ਮੁਤਾਬਕ ਉਨ੍ਹਾਂ ਦੀ ਨੈੱਟਵਰਥ ਦੱਸ ਮਿਲੀਅਨ ਦੇ ਕਰੀਬ ਹੈ ਹਾਲਾਂਕਿ ਇਸ ਦੇ ਬਾਰੇ ਵਿਚ ਕੋਈ ਪ੍ਰਮਾਣਿਤ ਜਾਣਕਾਰੀ ਮੌਜੂਦ ਨਹੀਂ ਹੈ। ਰਿਪੋਰਟਾਂ ਦੇ ਮੁਤਾਬਕ ਡਿ ਸਿਲਵਾ ਡ੍ਰੈਗ ਰੇਸਰ ਹਨ ਅਤੇ ਉੱਚ ਪੱਧਰੀ ਜੀਵਨ ਸ਼ੈਲੀ ਜਿਊਂਦੇ ਹਨ।
ਇਸ ਤੋਂ ਬਾਅਦ ਅਸੀਂ ਯੂ ਟਿਊਬ ਤੇ ਅਵੈਨਰਾ ਗਾਰਡਨ ਅਤੇ ਗੱਡੀਆਂ ਕੀ ਵਰਡ ਦੀ ਮੱਦਦ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਗੱਡੀਆਂ ਦੀ ਕਈ ਵੀਡੀਓ ਮਿਲੀਆਂ।
Sri Lanka ਦੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਪੁੱਤਰ ਦੀ ਨਹੀਂ ਹਨ ਇਹ ਗੱਡੀਆਂ
ਕਈ ਟਵਿੱਟਰ ਯੂਜ਼ਰਾਂ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਸ਼ੇਅਰ ਕੀਤਾ ਅਤੇ ਇਸ ਨੂੰ ਅਵੈਨਰਾ ਗਾਰਡਨ ਹੋਟਲ ਦੀ ਕਲੈਕਸ਼ਨ ਦੱਸਿਆ।
ਇਕ ਟਵਿੱਟਰ ਯੂਜ਼ਰ ਨੇ ਦਾਅਵਾ ਕੀਤਾ ਕਿ ਅਵੈਨਿਊ ਹੋਟਲ ਦੇ ਮਾਲਿਕ ਸ੍ਰੀਲੰਕਾ ਪੋਦੂਜਨਾ ਪੇਰੂਮਨਾ ਦੇ ਸਪੋਰਟਰ ਹਨ ਜਿਨ੍ਹਾਂ ਦੀ ਹਾਲੀਆ ਮੌਜੂਦਾ ਸਰਕਾਰ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਗੁੰਮਰਾਹਕੁਨ ਹੈ। ਵਾਇਰਲ ਵੀਡੀਓ ਸ੍ਰੀ ਲੰਕਾ ਦੇ ਅਵੈਨਰਾ ਗਾਰਡਨ ਹੋਟਲ ਦੀ ਹੈ ਜਿਸ ਦੇ ਮਾਲਿਕ ਸਚਿਤਥ ਦਿ ਸਿਲਵਾ ਹਨ।
Result: Misleading Content/Partly False
Our Sources
Report Published By The Talks Today On 10th May 2022.
Tweet From A Handle @Kavinthans On 9th May 2022.
Tweet From A Handle @trendinglanka On 9th May 2022.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ