Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਇਹ ਲਾਸ਼ ਪਹਿਲਗਾਮ ਦੇ ਸਈਅਦ ਆਦਿਲ ਹੁਸੈਨ ਸ਼ਾਹ ਦੀ ਹੈ ਜਿਸਨੂੰ ਉਸਦਾ ਪੁੱਤਰ ਚੁੰਮ ਰਿਹਾ ਹੈ।
ਵਾਇਰਲ ਹੋ ਰਹੀ ਤਸਵੀਰ ਪਹਿਲਗਾਮ ਅੱਤਵਾਦੀ ਹਮਲੇ ਤੋਂ ਪਹਿਲਾਂ ਹੀ ਇੰਟਰਨੈਟ 'ਤੇ ਮੌਜੂਦ ਹੈ।
ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਦੇ ਬਾਰਸਨ ਇਲਾਕੇ ਵਿੱਚ ਹਥਿਆਰਬੰਦ ਅੱਤਵਾਦੀਆਂ ਨੇ ਸੈਲਾਨੀਆਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਲਗਭਗ 26 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਵਿੱਚ ਸਈਅਦ ਆਦਿਲ ਹੁਸੈਨ ਸ਼ਾਹ ਦੀ ਵੀ ਮੌਤ ਹੋ ਗਈ ਸਈਅਦ ਆਦਿਲ ਅਹਿਮਦ ਸ਼ਾਹ ਸੈਲਾਨੀਆਂ ਨੂੰ ਆਪਣੀ ਘੋੜੇ ‘ਤੇ ਸਵਾਰੀ ਲਈ ਪਹਿਲਗਾਮ ਲੈ ਜਾਂਦਾ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ।
ਪਹਿਲਗਾਮ ‘ਚ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਨਾਲ 1960 ਦੇ ਸਿੰਧੂ ਜਲ ਸੰਧੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ, ਅਟਾਰੀ ਇੰਟੀਗ੍ਰੇਟਡ ਚੈਕ ਪੋਸਟ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਅਤੇ ਪਾਕਿਸਤਾਨੀ ਨਾਗਰਿਕਾਂ ਲਈ ਸਾਰਕ ਵੀਜ਼ਾ ਛੋਟ ਯੋਜਨਾ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।
ਇਸ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੱਚਾ ਇੱਕ ਲਾਸ਼ ਦੇ ਮੱਥੇ ਨੂੰ ਚੁੰਮਦਾ ਹੋਇਆ ਦਿਖਾਈ ਦੇ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਈਅਦ ਆਦਿਲ ਹੁਸੈਨ ਸ਼ਾਹ ਦੀ ਲਾਸ਼ ਹੈ ਜਿਸ ਨੂੰ ਉਨ੍ਹਾਂ ਦਾ ਪੁੱਤਰ ਚੁੰਮ ਰਿਹਾ ਹੈ।
ਫੇਸਬੁੱਕ ਯੂਜ਼ਰ “ਕਮਲਪ੍ਰੀਤ ਖੋਸਾ” ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਇਹ ਤਸਵੀਰ ਤੁਹਾਨੂੰ ਅੰਦਰੋਂ ਹਿਲਾ ਦੇਵੇਗਾ। ਇਹ ਲਾਸ਼ ਪਹਿਲਗਾਮ ਦੇ ਬਹਾਦਰ ਅਤੇ ਦਲੇਰ ਸਈਅਦ ਆਦਿਲ ਹੁਸੈਨ ਸ਼ਾਹ ਦੀ ਹੈ। ਫੋਟੋ ਵਿੱਚ, ਉਸਦਾ ਆਪਣਾ ਪੁੱਤਰ ਆਪਣੇ ਸ਼ਹੀਦ ਪਿਤਾ ਦੇ ਮੱਥੇ ਨੂੰ ਚੁੰਮ ਰਿਹਾ ਹੈ।”

ਅਸੀਂ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਤਸਵੀਰ ਨੂੰ ਗੂਗਲ ਲੈਂਜ਼ ਦੀ ਮਦਦ ਨਾਲ ਖੋਜ ਕੀਤੀ। ਸਾਨੂੰ ਇਹ ਤਸਵੀਰ 19 ਅਪ੍ਰੈਲ, 2025 ਨੂੰ ਮੁਸਲਿਮ ਕਾਰਨਰ ਨਾਮਕ ਇੱਕ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਮਿਲੀ।

ਸਾਨੂੰ ਇਹ ਤਸਵੀਰ ਇਸ ਮਹੀਨੇ 13 ਅਪ੍ਰੈਲ, 2025 ਨੂੰ ਜ਼ੈਨਬ ਨਾਮ ਦੇ ਇੱਕ X ਹੈਂਡਲ ‘ਤੇ ਅਪਲੋਡ ਮਿਲੀ। ਇਸ ਤਸਵੀਰ ਦੇ ਨਾਲ ਹੈਸ਼ਟੈਗ ‘ਗਾਜ਼ਾ’ ਵਰਤਿਆ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਤੋਂ ਇਲਾਵਾ 8 ਅਪ੍ਰੈਲ, 2025 ਨੂੰ, ਅਲ-ਅਰਬ ਨਾਮਕ ਫੇਸਬੁੱਕ ਪੇਜ ਤੇ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਸੀ। ਹਾਲਾਂਕਿ, ਸਪੱਸ਼ਟ ਹੈ ਕਿ ਇਹ ਤਸਵੀਰ ਪਹਿਲਗਾਮ ਅੱਤਵਾਦੀ ਹਮਲੇ ਤੋਂ ਪਹਿਲਾਂ ਹੀ ਇੰਟਰਨੈੱਟ ‘ਤੇ ਸੀ। ਤੁਹਾਨੂੰ ਦੱਸ ਦੇਈਏ ਕਿ ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹਮਲਾ ਕੀਤਾ ਸੀ ਅਤੇ ਵਾਇਰਲ ਹੋ ਰਹੀ ਤਸਵੀਰ ਹਮਲੇ ਤੋਂ ਪਹਿਲਾਂ ਹੀ ਇੰਟਰਨੈਟ ‘ਤੇ ਮੌਜੂਦ ਹੈ।

ਹਾਲਾਂਕਿ, ਅਸੀਂ ਸੁਤੰਤਰ ਤੌਰ ‘ਤੇ ਇਹ ਪੁਸ਼ਟੀ ਨਹੀਂ ਕਰ ਸਕੇ ਕਿ ਕਿ ਇਹ ਤਸਵੀਰ ਕਿੱਥੋਂ ਅਤੇ ਕਿਸਦੀ ਹੈ ਪਰ ਇਹ ਸਪਸ਼ਟ ਹੈ ਕਿ ਵਾਇਰਲ ਤਸਵੀਰ ਹਮਲੇ ਤੋਂ ਪਹਿਲਾਂ ਹੀ ਇੰਟਰਨੈਟ ‘ਤੇ ਮੌਜੂਦ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਤਸਵੀਰ ਪਹਿਲਗਾਮ ਅੱਤਵਾਦੀ ਹਮਲੇ ਤੋਂ ਪਹਿਲਾਂ ਹੀ ਇੰਟਰਨੈਟ ‘ਤੇ ਮੌਜੂਦ ਹੈ।
Sources
Facebook post by Muslimscornerofficial on 19 April 2025
X post by @ZeynepNur2534 on 13 April 2025
Facebook post by ahmed.m.abdallah.saqr on 08 April 2025
Neelam Chauhan
September 18, 2025
Shaminder Singh
September 18, 2025
Salman
September 11, 2025