Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਸੋਸ਼ਲ ਮੀਡੀਆ ਤੇ ਇਕ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਜ਼ਾਰ ਵਿੱਚ ਵਿਕ ਰਹੀ ਥਰਮਾਕੋਲ ਨਾਲ ਬਣ ਰਹੀ ਨਕਲੀ ਚੀਨੀ। ਵਾਇਰਲ ਵੀਡੀਓ ਵਿੱਚ ਮਸ਼ੀਨ ਦਿਖਾਈ ਦੇ ਰਹੀ ਹੈ ਜਿਸ ਵਿੱਚੋਂ ਥਰਮਾਕੋਲ ਤੋਂ ਚੀਨੀ ਵਰਗਾ ਦਿਖਣ ਵਾਲਾ ਕੋਈ ਚਮਕੀਲਾ ਪਦਾਰਥ ਨਿਕਲਦਾ ਦਿਖਾਈ ਦੇ ਰਿਹਾ ਹੈ।
ਫੇਸਬੁੱਕ ਯੂਜ਼ਰ ‘ਗੁਰਲਾਭ ਸਿੰਘ ਮਾਹਲ’ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਥਰਮਾਕੋਲ ਨੂੰ ਚਾਸ਼ਨੀ ਲਗਾ ਕੇ ਡੁਪਲੀਕੇਟ ਚੀਨੀ ਬਣਾਉਂਦੇ ਹੋਏ।’ ਇਸ ਵੀਡੀਓ ਨੂੰ ਹੁਣ ਤਕ ਤੋਂ ਵੱਧ ਸੋਸ਼ਲ ਮੀਡੀਆ ਯੂਜ਼ਰ ਦੇਖ ਚੁੱਕੇ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Crowd tangle ਦੇ ਡਾਟਾ ਦੇ ਮੁਤਾਬਕ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰ ਇਸ ਵੀਡੀਓ ਦੇ ਬਾਰੇ ਵਿਚ ਚਰਚਾ ਕਰ ਰਹੇ ਹਨ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਦੇ ਲਈ ਅਸੀਂ ਸਭ ਤੋਂ ਪਹਿਲਾਂ InVID ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਵਿੱਚ ਵੰਡ ਕੇ ਇੱਕ ਕੀ ਫਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।
ਇਸ ਦੌਰਾਨ ਸਾਨੂੰ ਥਰਮਾਕੋਲ ਰੀਸਾਈਕਲਿੰਗ ਨਾਲ ਸੰਬੰਧਿਤ ਯੂਟਿਊਬ ਤੇ ਇਕ ਵੀਡੀਓ ਮਿਲਿਆ ਇਸ ਵੀਡੀਓ ਨੂੰ 19 ਅਕਤੂਬਰ 2020 ਨੂੰ ਯੂ ਟਿਊਬ ਤੇ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਵਿੱਚ ਥਰਮੋਕਾਲ ਤੋਂ ਮੁਨਾਫ਼ਾ ਕਮਾਉਣ ਦੇ ਬਾਰੇ ਵਿਚ ਦੱਸਿਆ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵੀਡੀਓ ਦੇ ਵਿੱਚ ਮਾਈਕਰੋ ਗਾਟਰੈਕਸ ਇੰਡਸਟਰੀ ਦੇ ਮਾਲਿਕ ਸ਼ਾਂਤੀ ਲਾਲ ਜੈਨ ਆਪਣੀ ਥਰਮੋਕੋਲ ਰੀਸਾਈਕਲਿੰਗ ਪਲਾਂਟ ਦੇ ਬਾਰੇ ਵਿੱਚ ਦੱਸਦੇ ਹਨ ਕਿ ਕਿਸ ਤਰ੍ਹਾਂ ਉਹ ਥਰਮਾਂਕੋਲ ਨੂੰ ਰੀਸਾਈਕਲ ਕਰਦੇ ਹਨ ਅਤੇ ਕਿਸ ਤਰ੍ਹਾਂ ਇਸ ਨਾਲ ਮੁਨਾਫ਼ਾ ਹੁੰਦਾ ਹੈ।
Newschecker ਨੇ ਵਾਇਰਲ ਵੀਡੀਓ ਦੇ ਸਬੰਧ ਵਿੱਚ ਸ਼ਾਂਤੀ ਲਾਲ ਜੈਨ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਪ੍ਰਕਿਰਿਆ ਰਾਹੀਂ ਥਰਮਾਕੋਲ ਤੋਂ ਪਲਾਸਟਿਕ ਦੇ ਦਾਣੇ ਬਣਾਈ ਜਾ ਰਹੇ ਹਨ। ਥਰਮਾਕੋਲ ਤੋਂ ਨਕਲੀ ਚੀਨੀ ਬਣਾਏ ਜਾਣ ਦਾ ਦਾਅਵਾ ਗੁੰਮਰਾਹਕੁਨ ਹੈ।
ਅਸੀਂ ਵਾਇਰਲ ਦਾਅਵੇ ਦੀ ਪੜਤਾਲ ਲਈ ਗੂਗਲ ਤੇ ਸਰਚ ਕੀਤਾ ਤਾਂ ਸਾਨੂੰ ਫਸਟਪੋਸਟ ਵੈੱਬਸਾਈਟ ਦੁਆਰਾ ਜੁਲਾਈ 2017 ਵਿਚ ਪ੍ਰਕਾਸ਼ਿਤ ਇਕ ਆਰਟੀਕਲ ਮਿਲਿਆ। ਰਿਪੋਰਟ ਦੇ ਮੁਤਾਬਕ ਕੇਂਦਰੀ ਰਾਜ ਮੰਤਰੀ ਸੀਆਰ ਚੌਧਰੀ ਨੇ ਪਲਾਸਟਿਕ ਤੋਂ ਚਾਵਲ ਅਤੇ ਚੀਨੀ ਬਣਾਏ ਜਾਣ ਦੇ ਸਵਾਲ ਤੇ ਜਵਾਬ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਖਾਧ ਸੁਰੱਖਿਆ ਪ੍ਰਾਧੀਕਰਨ ਨੈੱਟਵਰਕ ਦੁਆਰਾ ਜਾਰੀ ਕੀਤੇ ਗਏ ਅਲਰਟ ਦੇ ਆਧਾਰ ਤੇ ਕੇਰਲ ਅਤੇ ਗੁਜਰਾਤ ਦੀ ਰਾਜ ਸਰਕਾਰਾਂ ਨੇ ਮਾਮਲੇ ਦੀ ਜਾਂਚ ਕੀਤੀ ਹੈ।
ਰਿਪੋਰਟ ਦੇ ਅਨੁਸਾਰ ਰਾਜ ਸਰਕਾਰਾਂ ਨੇ ਪੁਸ਼ਟੀ ਕੀਤੀ ਹੈ ਕਿ ਪਲਾਸਟਿਕ ਤੋਂ ਚਾਵਲ ਜਾਂ ਚੀਨੀ ਬਣਾਏ ਜਾਣ ਜਿਹੀ ਕੋਈ ਘਟਨਾ ਨਹੀਂ ਹੋਈ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁਨ ਹੈ। ਵਾਇਰਲ ਵੀਡੀਓ ਵਿੱਚ ਥਰਮਾਕੋਲ ਤੋਂ ਪਲਾਸਟਿਕ ਦੇ ਦਾਣੇ ਬਣਾਏ ਜਾ ਰਹੇ ਹਨ।
Result: Misleading
Our Sources
YouTube/EntrepreneurIndiaTV: https://www.youtube.com/watch?v=BsVEqVj6LEA
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.