Authors
Claim
ਅਜਿਹੀ ਦਵਾਈ ਤਿਆਰ ਕੀਤੀ ਗਈ ਹੈ ਜਿਸਦੀ ਸਿਰਫ ਇੱਕ ਖੁਰਾਕ ਲੈਣ ਨਾਲ ਸ਼ੂਗਰ ਖਤਮ ਹੋ ਜਾਵੇਗੀ
Fact
ਫੇਸਬੁੱਕ ‘ਤੇ ਵਾਇਰਲ ਹੋ ਰਿਹਾ ਇਹ ਦਾਅਵਾ ਝੂਠਾ ਹੈ।
ਫੇਸਬੁੱਕ ‘ਤੇ ‘ਭਾਰਤ ਤੋਂ ਮੈਡੀਕਲ ਨਿਊਜ਼’ ਪੇਜ ਤੋਂ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਭਾਰਤੀ ਡਾਕਟਰ ਨੇ ਅਜਿਹੀ ਦਵਾਈ ਵਿਕਸਤ ਕੀਤੀ ਹੈ ਜਿਸਦੀ ਇੱਕ ਖੁਰਾਕ ਬਲੱਡ ਸ਼ੂਗਰ (ਡਾਇਬਟੀਜ਼) ਨੂੰ ਠੀਕ ਕਰ ਦਵੇਗੀ। ਇਸ ਵੀਡੀਓ ‘ਚ ਅੱਗੇ ਕਿਹਾ ਗਿਆ ਹੈ ਕਿ ਡਾਕਟਰ ਨੂੰ ਆਪਣੇ ਨਤੀਜਿਆਂ ‘ਤੇ ਇੰਨਾ ਭਰੋਸਾ ਹੈ ਕਿ ਜੇਕਰ ਉਹ ਸ਼ੂਗਰ ਨੂੰ ਠੀਕ ਨਹੀਂ ਕਰ ਪਾਉਂਦੇ ਤਾਂ ਉਹ 10 ਕਰੋੜ ਰੁਪਏ ਦੇਣਗੇ। ਇਹ ਦਾਅਵਾ ਕਥਿਤ ਤੌਰ ‘ਤੇ ਰਜਤ ਸ਼ਰਮਾ ਨੇ ਇੰਡੀਆ ਟੀਵੀ ‘ਤੇ ਕੀਤਾ ਹੈ।
ਇਸੇ ਫੇਸਬੁੱਕ ਪੇਜ ਤੋਂ ਸ਼ੂਗਰ ਤੋਂ ਮੁਕਤੀ ਦਾ ਇੱਕ ਹੋਰ ਦਾਅਵਾ ਵੀ ਇਸੇ ਤਰ੍ਹਾਂ ਵਾਇਰਲ ਹੋ ਰਿਹਾ ਹੈ। ਫੇਸਬੁੱਕ ਤੇ ਕਥਿਤ ਤੌਰ ‘ਤੇ ‘ਆਜਤਕ’ ਦੇ ਵੀਡੀਓ ਵਿੱਚ ਪੱਤਰਕਾਰ ਸੁਧੀਰ ਚੌਧਰੀ ਦਾਅਵਾ ਕਰ ਰਹੇ ਹਨ ਕਿ “ਡਾ. ਦੇਵੀ ਸ਼ੈਟੀ ਨੇ ਇੱਕ ਨਵੀਨਤਾਕਾਰੀ ਦਵਾਈ ਨਾਲ ਇੱਕ ਮਿਲੀਅਨ ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਸ਼ੂਗਰ ਤੋਂ ਮੁਕਤ ਕਰ ਦਿੱਤਾ ਹੈ।” ਅੱਜ, ਇਸ ਦਵਾਈ ਦੀ ਮਾਤਰਾ ਖਤਮ ਹੋ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਇਸ ਵਿੱਚ ਦਿਲਚਸਪੀ ਰੱਖ ਰਹੇ ਹਨ।” ਅੱਗੇ ਕਿਹਾ ਗਿਆ ਹੈ ਕਿ “ਹੇਠਾਂ ਦਿੱਤੇ ਬਟਨ ਨੂੰ ਦਬਾਓ ਅਤੇ ਸ਼ੂਗਰ ਤੋਂ ਛੁਟਕਾਰਾ ਪਾਉਣ ਦਾ ਮੌਕਾ ਪ੍ਰਾਪਤ ਕਰੋ।”
ਹਾਲਾਂਕਿ, ਸਾਡੀ ਜਾਂਚ ਵਿੱਚ ਅਸੀਂ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਇਹ ਦੋਵੇਂ ਵੀਡੀਓ ਫਰਜ਼ੀ ਤਰੀਕੇ ਨਾਲ ਬਣਾਏ ਗਏ ਹਨ। ਆਜ ਤਕ ਅਤੇ ਇੰਡੀਆ ਟੀਵੀ ਨੇ ਅਜਿਹੀ ਕੋਈ ਰਿਪੋਰਟ ਨਹੀਂ ਚਲਾਈ ਜੋ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਦੀ ਹੋਵੇ। ਫੇਸਬੁੱਕ ‘ਤੇ ਕੀਤੇ ਗਏ ਇਨ੍ਹਾਂ ਦਾਅਵਿਆਂ ਦਾ ਉਦੇਸ਼ ਲੋਕਾਂ ਨੂੰ ਆਪਣੇ ਫਾਇਦੇ ਲਈ ਫਰਜ਼ੀ ਲਿੰਕ ‘ਤੇ ਕਲਿੱਕ ਕਰਵਾਨਾ ਸੀ।
Fact Check/Verification
ਆਪਣੀ ਜਾਂਚ ਦੀ ਸ਼ੁਰੂਆਤ ਵਿੱਚ ਅਸੀਂ ਦੋਵੇਂ ਵੀਡੀਓਜ਼ ਨੂੰ ਧਿਆਨ ਨਾਲ ਦੇਖਿਆ। ਵੀਡੀਓ ਨੂੰ ਦੇਖਕੇ ਹੀ ਪਤਾ ਲੱਗਦਾ ਹੈ ਕਿ ਬੋਲੇ ਜਾ ਰਹੇ ਅਤੇ ਸੁਣੇ ਜਾਣ ਵਾਲੇ ਸ਼ਬਦਾਂ ਵਿਚ ਬਹੁਤ ਅੰਤਰ ਹੈ। ਲਿਪਸਿੰਗ ਅਤੇ ਬੋਲ ਮੇਲ ਨਹੀਂ ਖਾਂਦੇ ਹਨ ਜਿਸ ਤੋਂ ਸਪੱਸ਼ਟ ਹੈ ਕਿ ਇਹ ਦੋਵੇਂ ਵੀਡੀਓ ਐਡਿਟ ਕੀਤੇ ਗਏ ਹਨ।
ਅੱਗੇ, ਅਸੀਂ ਗੂਗਲ ਕੀਵਰਡਸ ‘ਤੇ ਖੋਜ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਕੋਈ ਅਜਿਹੀ ਰਿਪੋਰਟ ‘ਆਜਤਕ ‘ ਜਾਂ ‘ਇੰਡੀਆ ਟੀਵੀ’ ਦੁਆਰਾ ਚਲਾਈ ਗਈ ਹੈ ਜੋ ਇਸ ਦਾਅਵੇ ਦੀ ਪੁਸ਼ਟੀ ਕਰਦੀ। ਹੋਵੇ। ਸਾਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਪਰ 14 ਨਵੰਬਰ ਨੂੰ ‘ਵਿਸ਼ਵ ਡਾਇਬਟੀਜ਼ ਡੇ’ ‘ਤੇ ਸਾਨੂੰ ਅੱਜ ਤਕ ਦੇ ਪੱਤਰਕਾਰ ਸੁਧੀਰ ਚੌਧਰੀ ਦੁਆਰਾ ਟਵਿੱਟਰ (ਹੁਣ ਐਕਸ) ਤੇ ਇੱਕ ਰਿਪੋਰਟ ਮਿਲੀ ਜਿਸ ਵਿੱਚ ਉਹ ਸ਼ੂਗਰ ਨੂੰ ਕੌਂਟਰਲ ਕਰਨ ਅਤੇ ਸਿਹਤਮੰਦ ਜੀਵਨ ਜੀਨ ਦੀ ਸਲਾਹ ਦੇ ਰਹੇ ਹਨ।
ਵਾਇਰਲ ਦਾਅਵੇ ਵਿੱਚ ਲੋਕਾਂ ਦਾ ਧਿਆਨ ਖਿੱਚਣ ਲਈ ਲਿੰਕ ‘ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ। ਅਸੀਂ WHOis ‘ਤੇ ਇਸ ਲਿੰਕ ਦੇ ਡੋਮੇਨ ਅਤੇ ਹੋਰ ਜਾਣਕਾਰੀ ਦੀ ਖੋਜ ਕੀਤੀ ਜਿਸ ਦੌਰਾਨ ਸਾਨੂੰ ਪਤਾ ਲੱਗਾ ਕਿ ਇਹ ਵੈਬਸਾਈਟ ਕੁਝ ਸਮਾਂ ਪਹਿਲਾਂ ਯਾਨੀ 18 ਸਿਤੰਬਰ ਨੂੰ ਰਜਿਸਟਰ ਕੀਤੀ ਗਈ ਸੀ। ਇਸ ਦੇ ਨਾਲ ਹੀ ਸੰਪਰਕ ਵਿੱਚ ਨਾਮ ਨੂੰ ਗੁਪਤ ਰੱਖਿਆ ਗਿਆ ਹੈ ਅਤੇ ਪਤਾ ਐਰੀਜ਼ੋਨਾ, ਯੂਐਸਏ ਦਾ ਦਿੱਤਾ ਗਿਆ ਹੈ।
Conclusion
ਸਾਡੀ ਜਾਂਚ ‘ਚ ਮਿਲੇ ਸਬੂਤਾਂ ਤੋਂ ਸਪੱਸ਼ਟ ਹੈ ਕਿ ਫੇਸਬੁੱਕ ਪੇਜ ‘ਤੇ ਸ਼ੂਗਰ ਦੀ ਦਵਾਈ ਨਾਲ ਜੁੜੇ ਸਾਰੇ ਦਾਅਵੇ ਫਰਜ਼ੀ ਹਨ। ਇਨ੍ਹਾਂ ਦਾਅਵਿਆਂ ਪਿੱਛੇ ਉਦੇਸ਼ ਲੋਕਾਂ ਦਾ ਧਿਆਨ ਖਿੱਚਣਾ ਅਤੇ ਨਿੱਜੀ ਲਾਭ ਲਈ ਜਾਅਲੀ ਵੈੱਬਸਾਈਟ ‘ਤੇ ਕਲਿੱਕ ਕਰਵਾਨਾ ਹੈ।
Result: False
Our Sources
Report by Sudhir Chaudhry
Information about domain and registration on WHOis
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।