Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਕੈਲੀਫੋਰਨੀਆ ਹਾਦਸੇ ਦੇ ਸਮੇਂ ਡਰਾਈਵਰ ਚੱਲਦੇ ਟਰੱਕ ਵਿੱਚ ਖਾਣਾ ਬਣਾ ਰਿਹਾ ਸੀ
ਵਾਇਰਲ ਹੋ ਰਹੀ ਵੀਡੀਓ ਦੇ ਵਿਜ਼ੂਅਲ ਡਿਜੀਟਲ ਰੂਪ ਵਿੱਚ ਅਲਟਰਡ (ਐਡਿਟਡ) ਹਨ
ਕੈਲੀਫੋਰਨੀਆ ਦੇ ਓਨਟਾਰੀਓ ਵਿੱਚ 10 ਫ੍ਰੀਵੇਅ ‘ਤੇ ਪਿਛਲੇ ਮੰਗਲਵਾਰ ਦੁਪਹਿਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਕਥਿਤ ਤੌਰ ਤੇ ਦੋਸ਼ੀ ਡਰਾਈਵਰ ਦੀ ਪਛਾਣ ਉੱਤਰੀ ਕੈਲੀਫੋਰਨੀਆ ਦੇ ਯੂਬਾ ਸਿਟੀ ਦੇ ਰਹਿਣ ਵਾਲੇ 21 ਸਾਲਾ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ।
ਇਸ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਥਿਤ ਤੌਰ ‘ਤੇ ਜਸ਼ਨਪ੍ਰੀਤ ਸਿੰਘ ਨੂੰ ਟੱਕਰ ਤੋਂ ਕੁਝ ਪਲ ਪਹਿਲਾਂ ਆਪਣੇ ਟਰੱਕ ਦੇ ਅੰਦਰ ਖਾਣਾ ਪਕਾਉਂਦੇ ਹੋਏ ਦਿਖਾਇਆ ਗਿਆ ਹੈ। ਕਲਿੱਪ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਹਾਦਸੇ ਦੇ ਸਮੇਂ ਡਰਾਈਵਰ ਚੱਲਦੇ ਟਰੱਕ ਵਿੱਚ ਖਾਣਾ ਬਣਾ ਰਿਹਾ ਸੀ।


ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਗੂਗਲ ‘ਤੇ ਕੁਝ ਕੀ ਵਰਡਸ ਨਾਲ ਖੋਜ ਕੀਤੀ। ਅਸੀਂ ਅਮਰੀਕਾ ਦੇ ਪ੍ਰਮੁੱਖ ਮੀਡੀਆ ਆਊਟਲੈਟਾਂ ਨੂੰ ਸਰਚ ਕੀਤਾ ਪਰ ਸਾਨੂੰ ਕੋਈ ਵੀ ਭਰੋਸੇਯੋਗ ਰਿਪੋਰਟ ਨਹੀਂ ਮਿਲੀ ਜਿਸ ਵਿੱਚ ਇਹ ਦੱਸਿਆ ਗਿਆ ਹੋਵੇ ਕਿ ਟਰੱਕ ਡਰਾਈਵਰ ਹਾਦਸੇ ਤੋਂ ਪਹਿਲਾਂ ਖਾਣਾ ਬਣਾ ਰਿਹਾ ਸੀ। ਕਿਸੇ ਵੀ ਅਧਿਕਾਰਤ ਆਊਟਲੈਟਸ ਨੇ “ਖਾਣਾ ਪਕਾਉਣ” ਵਾਲੇ ਹਿੱਸੇ ਨੂੰ ਔਨਲਾਈਨ ਪ੍ਰਸਾਰਿਤ ਨਹੀਂ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਕਲਿੱਪ ਦੇ ਕੀ ਫਰੇਮ ਨੂੰ ਸਰਚ ਕਰਨ ਤੇ ਸਾਨੂੰ ਕਈ ਖਾਮੀਆਂ ਨਜ਼ਰ ਆਈਆਂ “ਖਾਣਾ ਪਕਾਉਣ” ਵਾਲੇ ਦ੍ਰਿਸ਼ ਵਿੱਚ ਦਿਖਾਈ ਦੇ ਰਿਹਾ ਦ੍ਰਿਸ਼, ਰੋਸ਼ਨੀ ਅਤੇ ਟਰੱਕ ਦਾ ਅੰਦਰੂਨੀ ਹਿੱਸਾ ਓਨਟਾਰੀਓ ਹਾਦਸੇ ਦੇ ਪ੍ਰਮਾਣਿਤ ਨਿਊਜ਼ ਫੁਟੇਜ ਨਾਲ ਮੇਲ ਨਹੀਂ ਖਾਂਦਾ।

ਇਸ ਤੋਂ ਇਲਾਵਾ ਵਿਅਕਤੀ ਦਾ ਹੱਥ ਕੁਝ ਫਰੇਮਾਂ ਵਿੱਚ ਟੇਢਾ ਨਜ਼ਰ ਆ ਰਿਹਾ ਹੈ, ਸੀਟ ਬੈਲਟ ਪੂਰੀ ਨਹੀਂ ਹੈ, ਅਤੇ ਰੀਅਰ ਵਿਊ ਸ਼ੀਸ਼ਾ ਵਿਗੜਿਆ ਹੋਇਆ ਦਿਖਾਈ ਦੇ ਰਿਹਾ ਹੈ। ਵਿਅਕਤੀ ਖਾਣਾ ਹਿਲਾਉਣ ਲਈ ਜਿਸ ਕੜਛੀ ਦੀ ਵਰਤੋਂ ਕਰ ਰਿਹਾ ਹੈ ਉਹ ਵੀ ਖਰਾਬ ਨਜ਼ਰ ਆ ਰਹੀ ਹੈ।


ਹਾਲਾਂਕਿ AI ਡਿਟੈਕਸ਼ਨ ਟੂਲਸ ਨੇ ਕਲਿੱਪ ਨੂੰ ਸਿੰਥੈਟਿ ਫਲੈਗ ਨਹੀਂ ਕੀਤਾ ਪਰ ਸੋਰਾ (ਓਪਨਏਆਈ ਵੀਡੀਓ-ਜਨਰੇਟਿੰਗ ਮਾਡਲ) ਦੇ ਵਾਟਰਮਾਰਕ ਵਾਲੇ ਸਮਾਨ ਵੀਡੀਓ ਇੱਥੇ , ਇੱਥੇ ਅਤੇ ਇੱਥੇ ਦੇਖੇ ਜਾ ਸਕਦੇ ਹਨ) ਜਿਸ ਵਿੱਚ “ਟਰੱਕ ਡਰਾਈਵਰਾਂ ਨੂੰ ਖਾਣਾ ਪਕਾਉਂਦੇ ਹੋਏ” ਦਿਖਾਇਆ ਗਿਆ ਹੈ। ਇਹ ਵੀਡੀਓ ਔਨਲਾਈਨ ਖੂਬ ਵਾਇਰਲ ਹਨ।

ਵਾਇਰਲ ਵੀਡੀਓ ਵਿੱਚ @Vox_Oculi ਨਾਮਕ ਹੈਂਡਲ ਦਾ ਵਾਟਰਮਾਰਕ ਦਿਖਾਈ ਦੇ ਰਿਹਾ ਹੈ। ਸਾਨੂੰ ਇਹ ਵੀਡੀਓ ਇਸ ਹੈਂਡਲ ਦੁਆਰਾ X 23 ਅਕਤੂਬਰ ਨੂੰ ਅਪਲੋਡ ਮਿਲਿਆ। ਇਸ ਹੈਂਡਲ ਦੇ ਬਾਇਓ ਵਿੱਚ ‘Satire’ ਅਤੇ “AI Wizard” ਲਿਖਿਆ ਹੋਇਆ ਹੈ। ਇਸ ਅਕਾਊਂਟ ਤੇ ਅਪਲੋਡ ਬਾਕੀ ਵੀਡੀਓ ਵੀ ਏਆਈ ਜਨਰੇਟਡ ਹਨ।
ਅਸੀਂ ਕੈਲੀਫੋਰਨੀਆ ਹਾਈਵੇਅ ਪੈਟਰੋਲ (CHP) ਨੂੰ ਸੰਪਰਕ ਕੀਤਾ ਜਿਹਨਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਹਾਦਸੇ ਦੀ ਚੱਲ ਰਹੀ ਜਾਂਚ ਨਾਲ ਸਬੰਧਤ ਕੋਈ ਵੀਡੀਓ ਫੁਟੇਜ ਜਾਰੀ ਨਹੀਂ ਕੀਤੀ ਹੈ।
ਨਿਊਜ਼ਚੈਕਰ ਨੇ ਕਥਿਤ ਡੈਸ਼ਕੈਮ ਫੁਟੇਜ ਬਾਰੇ ਸਪੱਸ਼ਟਤਾ ਲਈ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਅਤੇ ਇਸ ਘਟਨਾ ਦੇ ਸੰਬੰਧ ਵਿੱਚ ਜਿਸ ਕੰਪਨੀ ਦਾ ਜ਼ਿਕਰ ਕੀਤਾ ਗਿਆ ਹੈ ਉਸ ਨਾਲ ਸੰਪਰਕ ਕੀਤਾ ਹੈ। ਜਵਾਬ ਮਿਲਣ ‘ਤੇ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਦੇ ਵਿਜ਼ੂਅਲ ਡਿਜੀਟਲ ਰੂਪ ਵਿੱਚ ਅਲਟਰਡ (ਐਡਿਟਡ) ਹਨ। ਇਸ ਦੇ ਨਾਲ ਹੀ ਇਹ ਵੀਡੀਓ ਵਿਅੰਗ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਸੀ।
Sources
Report By ABC7, Dated October 24, 2025
Correspondence With California Highway Patrol (CHP) On October 30, 2025
Self Analysis
Neelam Chauhan
November 25, 2025
Vasudha Beri
November 11, 2025
Raushan Thakur
November 11, 2025