Fact Check
ਉੱਤਰਾਖੰਡ ਦੇ ਧਰਾਲੀ ਵਿੱਚ ਬੱਦਲ ਫਟਣ ਕਾਰਨ ਮਾਰੇ ਗਏ ਪੀੜਤਾਂ ਦੀ ਹੈ ਇਹ ਤਸਵੀਰ?
Claim
ਉਤਰਾਖੰਡ ਦੇ ਧਰਾਲੀ ਵਿੱਚ ਬੱਦਲ ਫਟਣ ਕਾਰਨ ਮਾਰੇ ਗਏ ਪੀੜਤਾਂ ਦੀ ਹੈ ਇਹ ਤਸਵੀਰ
Fact
ਵਾਇਰਲ ਹੋ ਰਹੀ ਇਹ ਤਸਵੀਰ 3 ਅਗਸਤ ਨੂੰ ਯੂਪੀ ਦੇ ਗੋਂਡਾ ਜ਼ਿਲ੍ਹੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੀ ਹੈ।
Claim
ਉੱਤਰਾਖੰਡ ਦੇ ਧਰਾਲੀ ਵਿੱਚ ਬੱਦਲ ਫਟਣ ਕਾਰਨ ਮਾਰੇ ਗਏ ਪੀੜਤਾਂ ਦੀ ਤਸਵੀਰ

Fact Check/Verification
ਮੰਗਲਵਾਰ ਨੂੰ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਧਰਾਲੀ ਪਿੰਡ ਵਿੱਚ ਖੀਰ ਗੰਗਾ ਨਦੀ ਦੇ ਕੈਚਮੈਂਟ ਖੇਤਰ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ। ਬੱਦਲ ਫਟਣ ਦੇ ਕਾਰਨ ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਰਿਪੋਰਟ ਮੁਤਾਬਕ ਬੱਦਲ ਫਟਣ ਕਾਰਨ ਆਫ਼ਤ ਪ੍ਰਭਾਵਿਤ ਇਲਾਕਿਆਂ ਵਿੱਚ ਫਸੇ 274 ਵਿਅਕਤੀਆਂ ਨੂੰ ਵੀਰਵਾਰ ਨੂੰ ਹਰਸਿਲ ਲਿਆਂਦਾ ਗਿਆ, ਜਿਸ ਨਾਲ ਬਚਾਏ ਗਏ ਲੋਕਾਂ ਦੀ ਕੁੱਲ ਗਿਣਤੀ 409 ਹੋ ਗਈ।
ਰਿਪੋਰਟਾਂ ਦੇ ਮੁਤਾਬਕ ਬੱਦਲ ਫਟਣ ਕਾਰਨ ਪਿੰਡ ਵਿੱਚ ਅਚਾਨਕ ਜ਼ਮੀਨ ਖਿਸਕ ਗਈ ਅਤੇ ਤੇਜ਼ ਹੜ੍ਹ ਆ ਗਿਆ ਜਿਸ ਵਿੱਚ ਕਈ ਘਰਾਂ ਤੇ ਗੱਡੀਆਂ ਵਹਿ ਗਈਆਂ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਹਾੜਾਂ ਤੋਂ ਪਾਣੀ ਦਾ ਇੱਕ ਤੇਜ਼ ਵਹਾ ਤੇਜ਼ੀ ਨਾਲ ਪਿੰਡ ਨੂੰ ਵਹਾ ਕੇ ਲੈ ਗਿਆ।
ਇਸ ਹਾਦਸੇ ਦੇ ਸੰਬੰਧ ਵਿੱਚ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉਤਰਾਖੰਡ ਦੇ ਧਰਾਲੀ ਵਿੱਚ ਬੱਦਲ ਫਟਣ ਕਾਰਨ ਮਾਰੇ ਗਏ ਪੀੜਤਾਂ ਦੀ ਤਸਵੀਰ ਹੈ। ਅਸੀਂ ਤਸਵੀਰ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਇਸ ਦੌਰਾਨ ਸਾਨੂੰ ਇਹ ਤਸਵੀਰ 3 ਅਗਸਤ, 2025 ਨੂੰ ਕਈ ਸੋਸ਼ਲ ਮੀਡੀਆ ਪੋਸਟਾਂ ਅਤੇ ਸਥਾਨਕ ਨਿਊਜ਼ ਪੋਰਟਲਾਂ ‘ਤੇ ਮਿਲੀ, ਜਿਸ ਵਿੱਚ ਦੱਸਿਆ ਗਿਆ ਕਿ ਇਹ ਤਸਵੀਰ ਯੂਪੀ ਦੇ ਗੋਂਡਾ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਦੀ ਹੈ। ਇਹ ਪੋਸਟਾਂ ਇੱਥੇ , ਇੱਥੇ ਅਤੇ ਇੱਥੇ ਵੇਖੀਆਂ ਜਾ ਸਕਦੀਆਂ ਹਨ।
ਸਾਨੂੰ ਦੈਨਿਕ ਭਾਸਕਰ ਦੀ ਵੈਬਸਾਈਟ ‘ਤੇ 3 ਅਗਸਤ ਨੂੰ ਪ੍ਰਕਾਸ਼ਿਤ ਇੱਕ ਖ਼ਬਰ ਮਿਲੀ। ਇਸ ਖ਼ਬਰ ਵਿੱਚ ਵਾਇਰਲ ਤਸਵੀਰ ਦੇ ਹੁਬੂਹੁ ਵਿਜ਼ੂਅਲ ਮੌਜੂਦ ਹਨ। ਰਿਪੋਰਟ ਵਿੱਚ ਦੱਸਿਆ ਗਿਆ ਕਿ 3 ਅਗਸਤ ਨੂੰ ਗੋਂਡਾ ਦੇ ਪ੍ਰਿਥਵੀਨਾਥ ਮੰਦਰ ਵਿੱਚ ਪਾਣੀ ਚੜ੍ਹਾਉਣ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਇੱਕ ਬੋਲੈਰੋ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ।
ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਤਸਵੀਰ ਧਾਰਲੀ ਘਟਨਾ ਤੋਂ ਪਹਿਲਾਂ ਦੀ ਹੈ। ਯੂਪੀ ਦੇ ਗੋਂਡਾ ਜ਼ਿਲ੍ਹੇ ਵਿੱਚ 3 ਅਗਸਤ ਨੂੰ ਹੋਏ ਸੜਕ ਹਾਦਸੇ ਬਾਰੇ ਦੈਨਿਕ ਜਾਗਰਣ ਅਤੇ ਅਮਰ ਉਜਾਲਾ ਦੀਆਂ ਖ਼ਬਰਾਂ ਇੱਥੇ ਅਤੇ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ ।

ਜਾਂਚ ਦੌਰਾਨ ਸਾਨੂੰ ਉੱਤਰਕਾਸ਼ੀ ਪੁਲਿਸ ਦੇ ਐਕਸ ਹੈਂਡਲ ਤੇ ਵਾਇਰਲ ਹੋ ਰਹੀ ਤਸਵੀਰ ਸੰਬੰਧੀ 6 ਅਗਸਤ ਨੂੰ ਕੀਤੀ ਗਈ ਇੱਕ ਪੋਸਟ ਮਿਲੀ। ਪੁਲਿਸ ਨੇ ਦੱਸਿਆ ਹੈ ਕਿ ਵਾਇਰਲ ਤਸਵੀਰ ਦਾ ਧਰਾਲੀ ਆਫ਼ਤ ਨਾਲ ਕੋਈ ਸਬੰਧ ਨਹੀਂ ਹੈ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਇਹ ਤਸਵੀਰ 3 ਅਗਸਤ ਨੂੰ ਯੂਪੀ ਦੇ ਗੋਂਡਾ ਜ਼ਿਲ੍ਹੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੀ ਹੈ।
Our Sources
Report published by Dainik Bhaskar, Dated August 3, 2025
Report published by Dainik Jagran, Dated August 4, 2025
Report published by Amar Ujala, Dated August 4, 2025
X Post by Uttarkashi Police, Uttarakhand, Dated August 6, 2025