ਸ਼ੁੱਕਰਵਾਰ, ਦਸੰਬਰ 20, 2024
ਸ਼ੁੱਕਰਵਾਰ, ਦਸੰਬਰ 20, 2024

HomeFact CheckCrimeਕਰਨਾਟਕ ਵਿੱਚ ਹੋਈ ਕਿਡਨੈਪਿੰਗ ਦੀ ਵੀਡੀਓ ਨੂੰ ਉੱਤਰ ਪ੍ਰਦੇਸ਼ ਦਾ ਦੱਸਕੇ ਕੀਤਾ...

ਕਰਨਾਟਕ ਵਿੱਚ ਹੋਈ ਕਿਡਨੈਪਿੰਗ ਦੀ ਵੀਡੀਓ ਨੂੰ ਉੱਤਰ ਪ੍ਰਦੇਸ਼ ਦਾ ਦੱਸਕੇ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਲੜਕੀ ਨੂੰ ਦਿਨ ਦਿਹਾੜੇ ਇਕ ਸੜਕ ਦੇ ਕਿਨਾਰੇ ਤੋਂ ਕਿਡਨੈਪ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

https://www.facebook.com/amrinder.thind.7/videos/3455713161184141/

 ਸੋਸ਼ਲ ਮੀਡੀਆ ਯੂਜ਼ਰ ਦਾ ਦਾਅਵਾ ਹੈ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਦਿਨ ਦਿਹਾੜੇ ਲੜਕੀਆਂ ਦਾ ਅਪਹਰਨ ਕੀਤਾ ਜਾ ਰਿਹਾ ਹੈ ਪਰ ਯੋਗੀ ਸਰਕਾਰ ਇਨ੍ਹਾਂ ਅਪਰਾਧਾਂ ਦੇ ਉੱਤੇ ਮੋਨ ਹੈ। ਫੇਸਬੁੱਕ ਦਾ ਆਰਕਾਈਵ ਲਿੰਕ ਇੱਥੇ ਦੇਖ ਸਕਦੇ ਹੋ

ਸੋਸ਼ਲ ਮੀਡੀਆ ਤੇ ਇਸ ਦਾਅਵੇ ਨੂੰ ਕਈ ਹੋਰ ਯੂਜ਼ਰਾਂ ਨੇ ਵੀ ਸ਼ੇਅਰ ਕੀਤਾ।

https://twitter.com/07rashmikam/status/1312695118403702784

Fact Check/Verification


ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਕਥਿਤ ਤੌਰ ਤੋਂ ਹੋਏ ਬਲਾਤਕਾਰ ਤੋਂ ਬਾਅਦ ਪ੍ਰਦੇਸ਼ ਦੇ ਕਈ ਜ਼ਿਲ੍ਹੇ ਜਿਵੇਂ ਬਲਰਾਮਪੁਰ ਅਤੇ ਭਦੋਹੀ ਦੇ ਵਿੱਚ ਵੀ ਰੇਪ ਦੀਆਂ ਘਟਨਾਵਾਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕਾਂ ਨੇ ਯੋਗੀ ਸਰਕਾਰ ਦੇ ਉੱਤੇ ਸਵਾਲ ਚੁੱਕੇ।

ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਵਿੱਚ ਮਹਿਲਾਵਾਂ ਦੇ ਨਾਲ ਹੋ ਰਹੀ ਹੈਵਾਨੀਅਤ ਤੇ ਯੋਗੀ ਸਰਕਾਰ ਨੂੰ ਘੇਰਨ ਦੇ ਲਈ ਸੋਸ਼ਲ ਮੀਡੀਆ ਤੇ ਲੋਕਾਂ ਨੇ ਹਾਥਰਸ ਪ੍ਰਸ਼ਾਸਨ ਨੂੰ ਵੀ ਖੂਬ ਨਿੰਦਿਆ। ਇਸ ਵਿੱਚ ਸੋਸ਼ਲ ਮੀਡੀਆ ਤੇ ਯੋਗੀ ਸਰਕਾਰ ਨੂੰ ਨਿੰਦਦੇ ਹੋਏ ਇੱਕ ਲੜਕੀ ਦਾ ਅਪਹਰਨ ਦਾ ਵੀਡੀਓ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੋਗੀ ਸਰਕਾਰ ਦੇ ਵਿੱਚ ਦਿਨ ਦਿਹਾੜੇ ਲੜਕੀਆਂ ਦਾ ਅਪਹਰਣ ਹੋ ਰਿਹਾ ਹੈ।

ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਨਣ ਦਿੱਲੀ ਪੜਤਾਲ ਸ਼ੁਰੂ ਕੀਤੀ। ਪੜਤਾਲ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਨੂੰ ਕੁਝ ਕੀ ਫ੍ਰੇਮਸ ਦੇ ਵਿੱਚ ਤੋੜ ਕੇ ਰਿਵਰਸ ਇਮੇਜ ਟੂਲ ਦੀ ਮਦਦ ਦੇ ਨਾਲ ਖੋਜਣਾ ਸ਼ੁਰੂ ਕੀਤਾ। ਖੋਜ ਦੇ ਦੌਰਾਨ ਸਾਨੂੰ mangaloretoday ਨਾਮ ਦੀ ਵੈੱਬਸਾਈਟ ਤੇ 16 ਅਗਸਤ ਸਾਲ 2020 ਵਿੱਚ ਛਪੀ ਇੱਕ ਰਿਪੋਰਟ ਮਿਲੀ।

ਰਿਪੋਰਟ ਦੇ ਵਿੱਚ ਵਾਇਰਲ ਵੀਡੀਓ ਨੂੰ ਅਪਲੋਡ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਘਟਨਾ ਕੋਲਾਰ ਜ਼ਿਲ੍ਹੇ ਦੀ ਹੈ। ਲੇਖ ਦੇ ਮੁਤਾਬਕ ਇੱਕ ਲੜਕੀ ਨੇ ਇੱਕ ਮੁੰਡੇ ਦਾ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ ਤਾਂ ਮੁੰਡੇ ਨੇ ਉਸ ਲੜਕੀ ਦਾ ਅਪਹਰਨ ਕਰ ਲਿਆ। ਹਾਲਾਂਕਿ ਪੁਲਿਸ ਨੇ ਲੜਕੀ ਨੂੰ ਯੁਵਕ ਦੇ ਚੰਗੁਲ ਤੋਂ ਬਚਾ ਲਿਆ ਸੀ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਲੇਖ ਦੇ ਮੁਤਾਬਕ ਇਹ ਘਟਨਾ ਕੂਲਰ ਸ਼ਹਿਰ ਦੀ ਹੈ ਜਿਸ ਤੋਂ ਬਾਅਦ ਅਸੀਂ  ਗੂਗਲ ਤੇ ਕੋਲਰ ਜ਼ਿਲ੍ਹੇ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ  ਖੋਜਣਾ ਸ਼ੁਰੂ ਕੀਤਾ। ਇਸ ਦੌਰਾਨ ਗੂਗਲ ਤੇ ਮਿਲੇ ਪਰਿਣਾਮਾਂ ਤੋਂ ਪਤਾ ਚੱਲਿਆ ਕਿ ਕੂਲਰ ਜ਼ਿਲ੍ਹਾ ਕਰਨਾਟਕ ਵਿੱਚ ਹੈ।

ਵਾਇਰਲ ਵੀਡੀਓ ਦੀ ਪੁਸ਼ਟੀ ਦੇ ਲਈ ਅਸੀਂ ਗੂਗਲ ਤੇ ਹੋਰ ਬਾਰੀਕੀ ਦੇ ਨਾਲ ਖੋਜਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਸਾਨੂੰ ਵਾਇਰਲ ਵੀਡੀਓ The Times of India ਦੀ ਵੈੱਬਸਾਈਟ ਤੇ ਮਿਲੀ। ਵਾਇਰਲ ਵੀਡੀਓ ਨੂੰ ਵੈੱਬਸਾਈਟ ਤੇ 15 ਅਗਸਤ ਸਾਲ 2020 ਵਿੱਚ ਅਪਲੋਡ ਕੀਤਾ ਗਿਆ ਸੀ।

ਇੱਥੇ ਵੀ ਵਾਇਰਲ ਵੀਡੀਓ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਜਾ ਰਿਹਾ ਹੈ ਕਿ ਅਪਹਰਨ ਦੀ ਘਟਨਾ ਕਰਨਾਟਕ ਦੇ ਕੋਲਾਰ ਜ਼ਿਲ੍ਹੇ ਤੋਂ ਹੈ ਜਿੱਥੇ ਇੱਕ ਲੜਕੀ ਨੇ ਇੱਕ ਮੁੰਡੇ ਦਾ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ ਜਿਸ ਤੋਂ ਬਾਅਦ ਮੁੰਡੇ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਸ ਘਟਨਾ ਨੂੰ ਅੰਜਾਮ ਦਿੱਤਾ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਉੱਤਰ ਪ੍ਰਦੇਸ਼ ਦੀ ਨਹੀਂ ਸਗੋਂ ਕਰਨਾਟਕ ਦੇ ਕੋਲਰ ਜ਼ਿਲ੍ਹੇ ਦੀ ਹੈ ਜਿੱਥੇ ਵਿਆਹ ਦਾ ਪ੍ਰਸਤਾਵ ਠੁਕਰਾਏ ਜਾਣ ਤੋਂ ਬਾਅਦ ਇੱਕ ਮੁੰਡੇ ਨੇ ਇੱਕ ਲੜਕੀ ਦਾ ਅਪਹਰਨ ਕਰ ਲਿਆ ਸੀ।

Result:Misleading

Sources

https://www.mangaloretoday.com/headlines/Woman-kidnapped-openly-in-daylight-in-Kolar-Caught-on-Camera.html

https://timesofindia.indiatimes.com/videos/city/bengaluru/karnataka-terrifying-abduction-of-a-woman-in-broad-daylight-caught-on-cam/videoshow/77565241.cms?from=mdr


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular