ਕਲੇਮ:
ਸ੍ਰੀ ਵੈਸ਼ਣੋ ਦੇਵੀ ਮੰਦਿਰ ਵਿਚ ਦਿਖਾਈ ਦਿੱਤਾ ਸ਼ੇਰ।
ਵੈਰੀਫਿਕੇਸ਼ਨ :
ਕੋਰੋਨਾਵਾਇਰਸ ਤੇ ਲੋਕਡਾਉਣ ਦੇ ਕਾਰਨ ਜੰਗਲੀ ਜਾਨਵਰ ਜਾਂ ਪੰਛੀ ਹੁਣ ਆਮ ਤੌਰ ਦੇ ਉੱਤੇ ਸ਼ਹਿਰ ਦੀਆਂ ਸੜਕਾਂ ਤੇ ਦਿਖਾਈ ਦੇਣ ਲੱਗ ਪਏ ਹਨ । ਇਸ ਵਿਚ ਸੋਸ਼ਲ ਮੀਡੀਆ ਤੇ ਵੱਖ ਵੱਖ ਤਰ੍ਹਾਂ ਦੇ ਦਾਅਵੇ ਵੀ ਵਾਇਰਲ ਹੋ ਰਹੇ ਹਨ।
ਕੁਝ ਅਜਿਹਾ ਦਾਅਵਾ , ਪੰਜਾਬ ਦੀ ਨਾਮੀ ਮੀਡਿਆ ਏਜੇਂਸੀ ਜਗਬਾਣੀ ਨੇ ਕੀਤਾ । ਜਗਬਾਣੀ ਨੇ ਆਪਣੇ ਫੇਸਬੁੱਕ ਪੇਜ਼ ਤੇ ਵੀਡੀਓ ਅਪਲੋਡ ਕਰਦਿਆਂ ਦਾਅਵਾ ਕੀਤਾ ਕਿ ਵੈਸ਼ਣੋ ਦੇਵੀ ਮੰਦਿਰ ਕੇ ਬਾਹਰ ਸੜਕ ਉੱਤੇ ਸ਼ੇਰ ਘੁੰਮਦਾ ਦਿਖਾਈ ਦਿੱਤਾ।
ਅਸੀਂ ਪਾਇਆ ਕਿ ਜਗਬਾਣੀ ਤੋਂ ਇਲਾਵਾ ਕੁਝ ਹੋਰ ਮੀਡਿਆ ਏਜੇਂਸੀਆਂ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਅਸੀਂ ਦੇਖਿਆ ਕਿ ਕਈ ਫੇਸਬੁੱਕ ਯੂਜ਼ਰਾਂ ਨੇ ਵਾਇਰਲ ਵੀਡੀਓ ਨੂੰ ਉੱਤਰਾਖੰਡ ਦੇ ਮਸੂਰੀ ਦਾ ਦੱਸਿਆ। ਇੱਕ ਫੇਸਬੁੱਕ ਯੂਜ਼ਰ ਮੋਹਿੰਦਰ ਪਾਲ ਸਿੰਘ ਨੇ ਕਮੈਂਟ ਕਰਦਿਆਂ ਲਿਖਿਆ ਕਿ ਰੋਡ ਉੱਤੇ ਸਕੂਲ ਦਾ ਸਾਈਨ ਬੋਰਡ ਨਜ਼ਰ ਆ ਰਿਹਾ ਹੈ ਤੇ ਇਹ ਮਸੂਰੀ ਵਿਚ ਹੈ।ਵੀਡੀਓ ਦੇ ਵਿਚ ਸੜਕ ਤੇ ਬਾਹਰ ਲੱਗੇ ਸਕੂਲ ਦੇ ਸਾਈਨ ਬੋਰਡ ਨੂੰ ਤੁਸੀਂ ਦੇਖ ਸਕਦੇ ਹੋ ।
ਅਸੀਂ ਕੁਝ ਕੀ ਵਰਡਸ ਦੀ ਮਦਦ ਦੇ ਨਾਲ ਵਾਇਰਲ ਵੀਡੀਓ ਦੀ ਸਚਾਈ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਮੀਡਿਆ ਏਜੇਂਸੀ ‘Live Hindustan’ ਦਾ 13 ਅਪ੍ਰੈਲ , 2010 ਨੂੰ ਪ੍ਰਕਾਸ਼ਿਤ ਲੇਖ ਮਿਲਿਆ । ਅਸੀਂ ਪਾਇਆ ਕਿ ਲੇਖ ਦੇ ਵਿਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਅਪਲੋਡ ਕੀਤਾ ਗਿਆ ਸੀ। ਲੇਖ ਵਿਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ,ਮਸੂਰੀ ਵਿਖੇ ਵੁੱਡ ਸਟੋਕ ਸਕੂਲ ਦੇ ਬਾਈ-ਪਾਸ ਕੋਲ ਬਾਘ ਨੂੰ ਦੇਖਿਆ ਗਿਆ । ਹਾਲਾਂਕਿ, ਬਾਘ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ । ਲੇਖ ਮੁਤਾਬਕ , ਲੋਕਡਾਊਣ ਕਾਰਨ ਜੰਗਲੀ ਜਾਨਵਰ ਜੰਗਲਾਂ ਤੋਂ ਬਾਹਰ ਨਿਕਲ ਕੇ ਸ਼ਹਿਰ ਵੱਲ ਜਾਣ ਲੱਗ ਪਏ ਹਨ।
मसूरी के वुड स्टोक स्कूल बाई पास रात को गत रात्री बाघ दिखाई देने से छेत्र में हड़कंप का माहौल बना है। चल रहे लॉकडाउन के कारण लोगों के घरों में रहने और सन्नाटा पसरने से जंगली जानवर…
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਸ਼੍ਰੀ ਵੈਸ਼ਣੋ ਦੇਵੀ ਮੰਦਿਰ ਦੀ ਨਹੀਂ ਹੈ । ਸੋਸ਼ਲ ਮੀਡੀਆ ਤੇ ਗੁੰਮਰਾਹਕੁੰਨ ਅਤੇ ਫਰਜ਼ੀ ਦਾਅਵੇ ਦੇ ਨਾਲ ਇਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ ।
ਟੂਲਜ਼ ਵਰਤੇ:
*ਗੂਗਲ ਸਰਚ
*ਟਵਿੱਟਰ ਸਰਚ
*ਮੀਡਿਆ ਰਿਪੋਰਟ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)