Fact Check
ਸ਼ੇਰ ਸੁੱਤੇ ਪਏ ਵਿਅਕਤੀ ਨੂੰ ਸੁੰਘ ਕੇ ਬਿਨ੍ਹਾਂ ਕੋਈ ਨੁਕਸਾਨ ਪਹੁੰਚਾਏ ਚਲਾ ਗਿਆ?ਜਾਣੋ ਵਾਇਰਲ ਵੀਡੀਓ ਦਾ ਸੱਚ
Claim
ਸ਼ੇਰ ਸੁੱਤੇ ਪਏ ਵਿਅਕਤੀ ਨੂੰ ਸੁੰਘਦਾ ਹੈ ਅਤੇ ਉਸ ਵਿਅਕਤੀ ਨੂੰ ਕੋਈ ਨੁਕਸਾਨ ਪਹੁੰਚਾਏ ਬਿਨਾਂ ਚਲਾ ਜਾਂਦਾ ਹੈ।
Fact
ਵਾਇਰਲ ਹੋ ਰਹੀ ਵੀਡੀਓ AI ਜਨਰਟੇਡ ਹੈ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸ਼ੇਰ ਰਾਤ ਨੂੰ ਸੜਕ ‘ਤੇ ਸੁੱਤੇ ਪਏ ਵਿਅਕਤੀ ਦੇ ਆਲੇ ਦੁਆਲੇ ਘੁੰਮਦਾ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਜਾਨਵਰ ਉਸਨੂੰ ਸੁੰਘਦਾ ਹੈ ਅਤੇ ਉਸ ਵਿਅਕਤੀ ਨੂੰ ਕੋਈ ਨੁਕਸਾਨ ਪਹੁੰਚਾਏ ਬਿਨਾਂ ਚਲਾ ਜਾਂਦਾ ਹੈ। ਇਸ ਵੀਡੀਓ ਨੂੰ ਕਈ ਸੋਸ਼ਲ ਮੀਡਿਆ ਯੂਜ਼ਰ ਕੁਦਰਤ ਦਾ ਕਰਿਸ਼ਮਾ ਤੇ ਅਸਲ ਦੱਸਦਿਆਂ ਸ਼ੇਅਰ ਕਰ ਰਹੇ ਹਨ।

Fact Check/Verification
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡਕੇ ਇੱਕ ਕੀ ਫਰੇਮ ਨੂੰ ਗੂਗਲ ਰਿਵਰਸ ਦੀ ਮਦਦ ਨਾਲ ਸਰਚ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਯੂ ਟਿਊਬ ਚੈਨਲ ‘The world of beasts’ ਦੁਆਰਾ 6 ਜੂਨ 2025 ਨੂੰ ਅਪਲੋਡ ਮਿਲੀ। ਵੀਡੀਓ ਦੇ ਡਿਸਕਰਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਇਸ ਵੀਡੀਓ ਦੇ ਵਿਜ਼ੂਅਲ ਸੰਪਾਦਿਤ ਜਾ ਡਿਜੀਟਲ ਤੌਰ ਤੇ ਤਿਆਰ ਕੀਤੇ ਗਏ ਹਨ।

ਅਸੀਂ ਇਸ ਯੂ ਟਿਊਬ ਅਕਾਊਂਟ ਨੂੰ ਖੰਗਾਲਿਆ ਤੇ ਪਾਇਆ ਕਿ ਇਹ ਅਕਾਊਂਟ ਤੇ ਅਪਲਡੋ ਜਾਨਵਰਾਂ ਦੀ ਵੀਡੀਓ ਏਆਈ ਦੁਆਰਾ ਤਿਆਰ ਕੀਤੀਆਂ ਗਈਆਂ ਹਨ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਪਾਇਆ ਕਿ ਵੀਡੀਓ ਵਿੱਚ ਧੁੰਦਲਾਪਣ ਹੈ। ਵੀਡੀਓ ਵਿੱਚ ਦੁਕਾਨ ਦੇ ਉੱਪਰ ਲੱਗੇ ਬੋਰਡ ਦੇ ਅੱਖਰ ਵੀ ਧੁੰਧਲੇ ਦਿਖਾਈ ਦੇ ਰਹੇ ਹਨ।

ਆਪਣੀ ਜਾਂਚ ਵਿੱਚ ਅੱਗੇ ਅਸੀਂ ਵੱਖ-ਵੱਖ AI ਟੂਲਜ਼ ਨਾਲ ਵਾਇਰਲ ਵੀਡੀਓ ਦੀ ਜਾਂਚ ਕੀਤੀ। ਅਸੀਂ ਵੀਡੀਓ ਦੇ ਸਕਰੀਨਗਰੈਬ ਨੂੰ AI ਟੂਲਜ਼ ਦੀ ਮਦਦ ਨਾਲ ਸਰਚ ਕੀਤਾ।
WasitAI ਨੇ ਇਸ ਵੀਡੀਓ ਦੇ ਇੱਕ ਸਕਰੀਨਗਰੈਬ ਨੂੰ AI ਦੁਆਰਾ ਤਿਆਰ ਕੀਤਾ ਗਿਆ ਦੱਸਿਆ ਹੈ।

Decopy ਦੇ ਮੁਤਾਬਕ ਵੀ ਇਸ ਵੀਡੀਓ ਨੂੰ AI ਦੁਆਰਾ ਤਿਆਰ ਕੀਤਾ ਗਿਆ ਹੈ।

Undetectable.ai ਨੇ ਵੀ ਵੀਡੀਓ ਵਿਚਾਲੇ ਇੱਕ ਸਕਰੀਨਗਰੈਬ ਨੂੰ AI ਦੁਆਰਾ ਤਿਆਰ ਕੀਤਾ ਗਿਆ ਦੱਸਿਆ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਇਹ ਵੀਡੀਓ AI ਜਨਰਟੇਡ ਹੈ।
Our Sources
WasItAI Website
Undetectable AI
Decopy AI
You Tube Video uploaded by The World of Beasts, Dated June 6, 2025