Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਦੇ ਵਿੱਚ ਇੱਕ ਵਿਅਕਤੀ ਨੂੰ ਹਿਰਨ ਦਾ ਸ਼ਿਕਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਮੌਜੂਦ ਵਿਅਕਤੀ ਬੰਦੂਕ ਦੇ ਨਾਲ ਹਿਰਨ ਦੇ ਝੁੰਡ ਤੇ ਗੋਲੀ ਚਲਾਉਂਦਾ ਹੈ ਜਿਸ ਦੇ ਕਾਰਨ ਇੱਕ ਹਿਰਨ ਜ਼ਖ਼ਮੀ ਹੋ ਕੇ ਜ਼ਮੀਨ ਤੇ ਗਿਰ ਜਾਂਦਾ ਹੈ ਤੇ ਫਿਰ ਉਹ ਵਿਅਕਤੀ ਹਿਰਨ ਦਾ ਗਲਾ ਕੱਟ ਕੇ ਉਸ ਨੂੰ ਮਾਰ ਦਿੰਦਾ ਹੈ।
ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਚ ਦਿਖਾਈ ਦੇ ਰਿਹਾ ਵਿਅਕਤੀ ਬੀਜੇਪੀ ਵਿਧਾਇਕ ਅਨਿਲ ਉਪਾਧਿਆਇ ਹੈ। ਵੀਡੀਓ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ ਜਾ ਰਿਹਾ ਹੈ,’ਨਵਾਂ ਸਲਮਾਨ ਖਾਨ ਆਪਣੇ ਸ਼ੌਂਕ ਪੂਰਦਾ ਹੋਇਆ। ਬੀਜੇਪੀ ਵਿਧਾਇਕ ਅਨਿਲ ਉਪਾਧਿਆਇ ਕੇਂਦਰੀ ਸੱਤਾ ਆਨੰਦ ਮਾਣਦੇ ਹੋਏ।’ ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।
ਫੇਸਬੁਕ ਪੇਜ ‘ਸ੍ਰੀ ਮਾਛੀਵਾੜਾ ਸਾਹਿਬ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਨਵਾਂ ਸਲਮਾਨ ਖ਼ਾਨ ਆਪਣਾ ਸ਼ੌਂਕ ਪੂਰਾ ਕਰਦਾ ਹੋਇਆ। ਬੀਜੇਪੀ ਵਿਧਾਇਕ ਅਨਿਲ ਉਪਾਧਿਆਇ ਕੇਂਦਰੀ ਸੱਤਾ ਆਨੰਦ ਮਾਣਦੇ ਹੋਏ।’
Crowd tangle ਦੇ ਡਾਟਾ ਦੇ ਮੁਤਾਬਕ ਵੀ ਸੋਸ਼ਲ ਮੀਡੀਆ ਤੇ ਇਸ ਵੀਡੀਓ ਦੇ ਬਾਰੇ ਵਿੱਚ ਖੂਬ ਚਰਚਾ ਹੋ ਰਹੀ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਅਸੀਂ ਵੀਡੀਓ ਨੂੰ InVID ਟੂਲ ਦੀ ਮਦਦ ਨਾਲ ਕੀ ਫਰੇਮ ਵਿੱਚ ਵੰਡ ਕੇ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਦੇ ਨਾਲ ਜੁੜੀ ਇੱਕ ਰਿਪੋਰਟ ਬੰਗਲਾਦੇਸ਼ ਦੀ ਨਿਊਜ਼ ਵੈੱਬਸਾਈਟ ਡੇਲੀ ਸਟਾਰ ਤੇ ਮਿਲੀ ਜਿਸ ਨੂੰ 12 ਜੁਲਾਈ 2015 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।
ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਦਾ ਨਾਮ ਮੋਇਨੁਦੀਨ ਹੈ ਜਿਸ ਨੇ ਬੰਗਲਾਦੇਸ਼ ਦੇ ਝਟਕਾਉਣ ਦੇ ਇਕ ਖੇਤ ਵਿਚ ਬੇਰਹਿਮੀ ਦੇ ਨਾਲ ਹਿਰਨ ਦਾ ਸ਼ਿਕਾਰ ਕੀਤਾ। ਸ਼ਿਕਾਰ ਤੋਂ ਬਾਅਦ ਵਿਅਕਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ 4 ਜੁਲਾਈ 2015 ਨੂੰ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਵਿਅਕਤੀ ਦੀ ਖ਼ੂਬ ਆਲੋਚਨਾ ਹੋਈ। ਹਰ ਤਰਫ਼ ਇਸ ਵੀਡੀਓ ਨੂੰ ਲੈ ਕੇ ਚਰਚਾ ਹੋਣ ਲੱਗੀ ਜਿਸ ਤੋਂ ਬਾਅਦ ਬੰਗਲਾਦੇਸ਼ ਦੇ ਅਧਿਕਾਰੀਆਂ ਦੁਆਰਾ ਉਸ ਖੇਤ ਵਿੱਚ ਛਾਪੇਮਾਰੀ ਕੀਤੀ ਗਈ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਮੋਇਨੁਦੀਨ ਦੀ ਇੱਕ ਫੇਸਬੁੱਕ ਪੋਸਟ ਮਿਲੀ ਜਿਸ ਨੂੰ 13 ਜੁਲਾਈ 2015 ਨੂੰ ਪੇਜ ਤੇ ਅਪਲੋਡ ਕੀਤਾ ਗਿਆ ਸੀ।
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੋਇਨੂਦੀਨ ਨੇ ਪੋਸਟ ਰਾਹੀਂ ਘਟਨਾ ਬਾਰੇ ਆਪਣਾ ਸਪੱਸ਼ਟੀਕਰਨ ਦਿੱਤਾ। ਮੋਇਨੂਦੀਨ ਨੇ ਪੋਸਟ ‘ਚ ਲਿਖਿਆ, ”ਮੈਂ ਬੰਗਲਾਦੇਸ਼ੀ-ਆਸਟ੍ਰੇਲੀਅਨ ਨਾਗਰਿਕ ਹਾਂ। ਮੈਂ ਨਿਊਜ਼ ਵੈੱਬਸਾਈਟ ਡੇਲੀ ਸਟਾਰ ਦੀ ਰਿਪੋਰਟ ਪੜ੍ਹੀ ਜਿਸ ਵਿੱਚ ਮੇਰੇ ਬਾਰੇ ਕਈ ਗਲਤ ਜਾਣਕਾਰੀਆਂ ਛਾਪੀਆਂ ਗਈਆਂ ਹਨ, ਜਿਵੇਂ ਕਿ ਮੇਰੇ ਕੋਲ ਬੰਦੂਕ ਦਾ ਲਾਇਸੈਂਸ ਨਹੀਂ ਹੈ। ਪਰ ਇਹ ਸਾਰੀਆਂ ਗੱਲਾਂ ਗਲਤ ਹਨ।
ਮੈਨੂੰ ਹਿਰਨ ਦਾ ਸ਼ਿਕਾਰ ਕਰਨ ਲਈ ਅਫ਼ਸੋਸ ਹੈ, ਜੇਕਰ ਮੇਰੀ ਹਰਕਤ ਤੋਂ ਲੋਕਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਂ ਉਸ ਲਈ ਮੁਆਫੀ ਮੰਗਦਾ ਹਾਂ। ਅਤੇ ਮੈਂ ਵਾਅਦਾ ਕਰਦਾ ਹਾਂ ਕਿ ਅਜਿਹਾ ਦੁਬਾਰਾ ਨਹੀਂ ਹੋਵੇਗਾ। ਮੇਰਾ ਬੰਗਲਾਦੇਸ਼ ਦੇ ਚਟਗਾਂਵ ਵਿਖੇ ਇੱਕ ਫਾਰਮ ਹੈ, ਜਿੱਥੇ ਮੈਂ ਕਈ ਹਿਰਨ, ਗਾਂ ਸਮੇਤ ਕਈ ਜਾਨਵਰ ਰੱਖੇ ਹੋਏ ਹਨ। ਮੈਂ ਉਨ੍ਹਾਂ ਵਿੱਚੋਂ ਇੱਕ ਦਾ ਸ਼ਿਕਾਰ ਕੀਤਾ ਸੀ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਸ਼ਿਕਾਰ ਕਰਨਾ ਇੱਕ ਆਮ ਅਭਿਆਸ ਹੈ। ਇਸ ਲਈ ਮੈਂ ਮਾਸ ਖਾਣ ਲਈ ਸ਼ਿਕਾਰ ਕੀਤਾ। ਪਰ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ, ਮੈਂ ਇਸ ਲਈ ਮੁਆਫੀ ਮੰਗਦਾ ਹਾਂ।”
ਵਾਇਰਲ ਵੀਡੀਓ ਬੀਜੇਪੀ ਨੇਤਾ ਅਨਿਲ ਉਪਾਧਿਆਇ ਦਾ ਨਹੀਂ ਹੈ
ਬੀਜੇਪੀ ਨੇਤਾ ਅਨਿਲ ਉਪਾਧਿਆਇ ਦੇ ਬਾਰੇ ਵਿਚ ਜਾਣਨ ਦੇ ਲਈ ਅਸੀਂ MyNeta ਤੇ ਜਾ ਕੇ ਸਰਚ ਕਰਨਾ ਸ਼ੁਰੂ ਕੀਤਾ ਪਰ ਇਸ ਦੌਰਾਨ ਸਾਨੂੰ ਬੀਜੇਪੀ ਵਿੱਚ ਅਨਿਲ ਉਪਾਧਿਆਇ ਦੇ ਨਾਮ ਤੋਂ ਕੋਈ ਨੇਤਾ ਨਹੀਂ ਮਿਲਿਆ। ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਨਾਮ ਦਾ ਇਸਤੇਮਾਲ ਕਰਦਿਆਂ ਸੋਸ਼ਲ ਮੀਡੀਆ ਤੇ ਗਲਤ ਦਾਅਵੇ ਕੀਤੇ ਜਾ ਚੁੱਕੇ ਹਨ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਵੀਡੀਓ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਵੀਡੀਓ ਬੰਗਲਾਦੇਸ਼ ਦੇ ਚਟਗਾਂਵ ਦਾ ਹੈ ਅਤੇ ਵੀਡੀਓ ਵਿਚ ਨਜ਼ਰ ਆ ਰਿਹਾ ਵਿਅਕਤੀ ਬੰਗਲਾਦੇਸ਼ ਦਾ ਰਹਿਣ ਵਾਲਾ ਵਸਨੀਕ ਹੈ। ਬੀਜੇਪੀ ਵਿੱਚ ਅਨਿਲ ਉਪਾਧਿਆਇ ਨਾਮ ਦਾ ਕੋਈ ਵਿਧਾਇਕ ਨਹੀਂ ਹੈ।
Result: False
Our Sources
Facebook post uploaded by Moin Uddin on July 13, 2015
Media report published by The Daily Star on July 5, 2015
Information given on MyNeta.info
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.