ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact CheckViralਕੀ ਕੈਨੇਡਾ ਲਾਵੇਗਾ ਪੰਜਾਬੀਆਂ ਤੇ ਪੱਕਾ ਬੈਨ? ਜਾਣੋ ਵੀਡੀਓ ਦੀ ਸੱਚਾਈ

ਕੀ ਕੈਨੇਡਾ ਲਾਵੇਗਾ ਪੰਜਾਬੀਆਂ ਤੇ ਪੱਕਾ ਬੈਨ? ਜਾਣੋ ਵੀਡੀਓ ਦੀ ਸੱਚਾਈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਪੰਜਾਬੀ ਨੌਜਵਾਨ ਦੀਆਂ ਹਰਕਤਾਂ ਵੇਖ ਕੈਨੇਡਾ ਲਾਵੇਗਾ ਪੰਜਾਬੀਆ ਤੇ ਪੱਕਾ ਬੈਨ

Fact

ਵਾਇਰਲ ਵੀਡੀਓ ਕੈਨੇਡਾ ਦਾ ਨਹੀਂ ਸਗੋਂ ਆਸਟ੍ਰੇਲੀਆ ਦਾ ਇੱਕ ਪੁਰਾਣਾ ਮਾਮਲਾ ਹੈ। ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਪੀਜ਼ਾ ਸ਼ੋਪ ਅੰਦਰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਆਪਸ ‘ਚ ਬਹਿਸ ਕਰਦੇ ਵੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਵਿਚ ਇੱਕ ਸਿੱਖ ਵਿਅਕਤੀ ਸ਼ੋਪ ਅੰਦਰ ਜਾ ਕੇ ਓਥੇ ਕੰਮ ਕਰ ਰਹੇ ਵਰਕਰਾਂ ‘ਤੇ ਉਸਨੂੰ ਫੋਨ ‘ਤੇ ਗਾਲ੍ਹਾਂ ਕੱਢਣ ਦੇ ਦੋਸ਼ ਲਾਉਂਦਾ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ।

ਫੇਸਬੁੱਕ ਪੇਜ “Punjabi News TV” ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਕੈਨੇਡਾ ਲਾਵੇਗਾ ਪੰਜਾਬੀਆ ਤੇ ਪੱਕਾ ਬੈਨ ਦੇਖੋ ਇਹ ਪੰਜਾਬੀ ਨੌਜਵਾਨ ਦੀਆਂ ਹਰਕਤਾਂ”

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਪੋਸਟ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਕਈ ਸਾਰੇ ਯੂਜ਼ਰਸ ਨੇ ਇਸ ਵੀਡੀਓ ਨੂੰ ਪੁਰਾਣਾ ਅਤੇ ਆਸਟ੍ਰੇਲੀਆ ਦਾ ਦੱਸਿਆ। ਇੱਕ ਯੂਜ਼ਰ ਨੇ ਇਸ ਵੀਡੀਓ ਨੂੰ ‘Hunt Club Cranbourne, Australia’ ਦਾ ਦੱਸਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਇਸ ਜਾਣਕਾਰੀ ਨੂੰ ਧਿਆਨ ‘ਚ ਰੱਖਦਿਆਂ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ ਇਹ ਵਾਇਰਲ ਵੀਡੀਓ 2 ਸਾਲ ਪਹਿਲਾਂ ਤੋਂ ਫੇਸਬੁੱਕ ਤੇ ਮੌਜੂਦ ਹੈ। Rozana Punjab News ਨੇ 20 ਫਰਵਰੀ 2021 ਨੂੰ ਵਾਇਰਲ ਵੀਡੀਓ Live ਕਰਦਿਆਂ ਲਿਖਿਆ, ‘ਹੰਟ ਕਲੱਬ ਕਰੈਨਬੋਰਨ ਮੈਲਬੋਰਨ, ਕੌਣ ਝੂਠਾ ਕੌਣ ਸੱਚਾ ਪਰ ਜਲੂਸ ਸਾਰੇ ਭਾਈਚਾਰੇ ਦਾ ਨਿਕਲ ਰਿਹਾ’ ਅਸੀਂ ਵਾਇਰਲ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ।

ਅਸੀਂ ਪਾਇਆ ਕਿ ਵਿਅਕਤੀ ਜਿਸ ਪੀਜ਼ਾ ਸ਼ੋਪ ਅੰਦਰ ਜਾਂਦੇ ਹਨ ਉਸਦਾ ਨਾਂ Bellissimo Pizza ਹੈ। ਅਸੀਂ ਇਸ ਦੁਕਾਨ ਨੂੰ ਗੂਗਲ ਮੈਪਸ ‘ਤੇ Hunt Club Cranbourne, Australia ਨਾਲ ਜੋੜਕੇ ਸਰਚ ਕੀਤਾ। ਦੱਸ ਦਈਏ ਕਿ ਵਾਇਰਲ ਵੀਡੀਓ ਆਸਟ੍ਰੇਲੀਆ ਦਾ ਹੈ।

Courtesy: Google Maps

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਕੈਨੇਡਾ ਦਾ ਨਹੀਂ ਸਗੋਂ ਆਸਟ੍ਰੇਲੀਆ ਦਾ ਇੱਕ ਪੁਰਾਣਾ ਮਾਮਲਾ ਹੈ। ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Result: Missing Context

Our Sources
Video uploaded by Rozana Punjabi News on February 20, 2021
Google Maps

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular