ਸੋਸ਼ਲ ਮੀਡੀਆ ‘ਤੇ ਡਿੱਗਦੀ ਇਮਾਰਤ ਦਾ ਵੀਡੀਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਤੁਰਕੀ ‘ਚ ਹਾਲ ਹੀ ਵਿੱਚ ਆਏ ਭੂਚਾਲ ਦੀ ਹੈ। ਇਸ ਦਾਅਵੇ ਨੂੰ ਪਹਿਲਾਂ ‘Newschecker Hindi’ ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

ਦਰਅਸਲ ਤੁਰਕੀ ‘ਚ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਬੀਬੀਸੀ ਦੀ ਰਿਪੋਰਟ ਮੁਤਾਬਕ ਤੁਰਕੀ ਵਿੱਚ ਭੂਚਾਲ ਦੀ ਤੀਬਰਤਾ 7.8 ਦਰਜ ਕੀਤੀ ਗਈ। ਰਿਪੋਰਟ ‘ਚ ਤੁਰਕੀ ਦੇ ਰਾਸ਼ਟਰਪਤੀ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਇਸ ਹਾਦਸੇ ‘ਚ 2900 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10,000 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।
Fact Check/Verification
ਦਾਅਵੇ ਦੀ ਪੁਸ਼ਟੀ ਕਰਨ ਲਈ, ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਕੁਝ ਕੀਫ੍ਰੇਮਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੋਜਿਆ। ਸਾਨੂੰ 25 ਜੂਨ, 2021 ਨੂੰ ‘ਵਾਲ ਸਟਰੀਟ ਜਰਨਲ’ ਨਾਮ ਦੇ ਇੱਕ ਟੀਵੀ ਚੈਨਲ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਪ੍ਰਕਾਸ਼ਿਤ ਇੱਕ ਵੀਡੀਓ ਰਿਪੋਰਟ ਮਿਲੀ। ਇਸ ਵਿੱਚ ਵਾਇਰਲ ਵੀਡੀਓ ਦਾ ਇੱਕ ਅੰਸ਼ ਦੇਖਿਆ ਜਾ ਸਕਦਾ ਹੈ। ਰਿਪੋਰਟ ਮੁਤਾਬਕ ਇਹ ਵੀਡੀਓ ਅਮਰੀਕਾ ਦੇ ਫਲੋਰੀਡਾ ਦੀ ਹੈ।
ਇਸ ਤੋਂ ਇਲਾਵਾ, ਕੁਝ ਕੀਵਰਡ ਦੀ ਮਦਦ ਨਾਲ ਸਾਨੂੰ ‘ਏਬੀਸੀ 7’ ਦੇ ਯੂਟਿਊਬ ਚੈਨਲ ‘ਤੇ 25 ਜੂਨ, 2021 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ ਜਿੱਥੇ ਵਾਇਰਲ ਵੀਡੀਓ ਦਾ ਕੁਝ ਹਿੱਸਾ ਮੌਜੂਦ ਹੈ। ਰਿਪੋਰਟਾਂ ਮੁਤਾਬਕ ਇਹ ਵੀਡੀਓ ਫਲੋਰੀਡਾ ਦੇ ਮਿਆਮੀ ਬੀਚ ਨੇੜੇ ਬਾਰਾਂ ਮੰਜ਼ਿਲਾ ਕੰਡੋ ਟਾਵਰ ਦੇ ਡਿੱਗਣ ਦਾ ਹੈ। ਇਸ ਘਟਨਾ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।
ਕਈ ਮੀਡੀਆ ਸਮੂਹਾਂ ਨੇ ਜੂਨ 2021 ਵਿੱਚ ਇਸ ਘਟਨਾ ਬਾਰੇ ਰਿਪੋਰਟਾਂ ਪ੍ਰਕਾਸ਼ਤ ਕੀਤੀਆਂ ਸਨ, ਜਿਸ ਵਿੱਚ ਇਹ ਵੀਡੀਓ ਫਲੋਰੀਡਾ, ਅਮਰੀਕਾ ਦੀ ਦੱਸੀ ਗਈ ਸੀ। ਇਹ ਰਿਪੋਰਟਾਂ ਇੱਥੇ ਅਤੇ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਜਾਂਚ ਦੌਰਾਨ, ਸਾਨੂੰ ਅਮਰੀਕੀ ਮੀਡੀਆ ਅਦਾਰੇ ਨਿਊ ਨੇਸ਼ਨ ਦੇ ਸੀਨੀਅਰ ਰਿਪੋਰਟਰ ਬ੍ਰਾਇਨ ਐਂਟਿਨ ਦੁਆਰਾ 24 ਜੂਨ, 2021 ਨੂੰ ਕੀਤਾ ਗਿਆ ਇੱਕ ਟਵੀਟ ਮਿਲਿਆ। ਇਸ ‘ਚ ਵਾਇਰਲ ਵੀਡੀਓ ਵੀ ਮੌਜੂਦ ਹੈ। ਵੀਡੀਓ ਨੂੰ ਫਲੋਰੀਡਾ ਦਾ ਦੱਸਿਆ ਗਿਆ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਇਮਾਰਤ ਦੇ ਢਹਿ ਜਾਣ ਦੀ ਡੇਢ ਸਾਲ ਪੁਰਾਣੀ ਵੀਡੀਓ ਨੂੰ ਤੁਰਕੀ ਵਿੱਚ ਹਾਲ ਹੀ ਵਿੱਚ ਆਏ ਭੂਚਾਲ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
Result: False
Our Sources
Video Report by ‘Wall Street Journal‘ on June 25, 2021
Video Report by ‘ABC7‘ on June 25, 2021
Tweet by Brian Entin on June 24, 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ