ਮੰਗਲਵਾਰ, ਅਪ੍ਰੈਲ 23, 2024
ਮੰਗਲਵਾਰ, ਅਪ੍ਰੈਲ 23, 2024

HomeFact Checkਵੀਡੀਓ ਵਿੱਚ ਦਿਖ ਰਹੀ ਮਹਿਲਾ ਰੋਬੋਟ ਨਹੀਂ ਸਗੋਂ ਵੀਡੀਓ ਗੇਮ ਦਾ ਐਨੀਮੇਟਿਡ...

ਵੀਡੀਓ ਵਿੱਚ ਦਿਖ ਰਹੀ ਮਹਿਲਾ ਰੋਬੋਟ ਨਹੀਂ ਸਗੋਂ ਵੀਡੀਓ ਗੇਮ ਦਾ ਐਨੀਮੇਟਿਡ ਕਿਰਦਾਰ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਮਹਿਲਾ ਨੂੰ ਗੱਲਬਾਤ ਕਰਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਚੀਨ ਵਿੱਚ ਬਣੀ ਆਰਟੀਫਿਸ਼ੀਅਲ ਔਰਤ ਹੈ ਜਿਸ ਨੂੰ ਚੀਨੀ ਬਾਜ਼ਾਰ ਵਿੱਚ ਉਤਾਰਿਆ ਗਿਆ ਹੈ। ਇਸ ਦਾਅਵੇ ਨੂੰ ਪਹਿਲਾਂ Newschecker Malayalam ਦੁਆਰਾ ਫੈਕਟ ਚੈੱਕ ਕੀਤਾ ਜਾ ਚੁੱਕਾ ਹੈ।

ਵਾਇਰਲ ਹੋ ਰਹੀ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਚੀਨ ਵਿੱਚ ਬਣੀ ਆਰਟੀਫਿਸ਼ੀਅਲ ਔਰਤ ਹੈ ਜਿਸ ਦਾ ਸਰੀਰ ਸਿਲੀਕਾਨ ਸਪੇਅਰ ਪਾਰਟਸ ਦਾ ਬਣਿਆ ਹੋਇਆ ਹੈ ਅਤੇ ਇੱਕ ਵਾਰ ਚਾਰਜ ਕਰਨ ਤੇ ਬਿਨਾਂ ਕਿਸੇ ਰੁਕਾਵਟ ਤੋਂ 72 ਘੰਟੇ ਕੰਮ ਕਰ ਸਕਦੀ ਹੈ।

ਫੇਸਬੁੱਕ ਪੇਜ ‘ਨਿਊਜ਼ ਰੂਮ ਬ੍ਰੇਕਿੰਗ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਚੀਨ ਵਿੱਚ ਬਣੀ ਆਰਟੀਫੀਸ਼ੀਅਲ ਵੂਮੈਨ ਨੂੰ ਚੀਨੀ ਬਾਜ਼ਾਰ ਵਿੱਚ ਉਤਾਰਿਆ ਗਿਆ ਹੈ। ਸਰੀਰ ਸਮੱਗਰੀ ਸਿਲੀਕੋਨ ਸਪੇਅਰ ਪਾਰਟਸ ਦਾ ਬਣਿਆ ਹੋਇਆ ਹੈ। ਇੱਕ ਵਾਰ ਚਾਰਜ ਕਰਨ ‘ਤੇ, ਇਹ ਬਿਨਾਂ ਕਿਸੇ ਰੁਕਾਵਟ ਦੇ 72 ਘੰਟੇ ਕੰਮ ਕਰ ਸਕਦੀ ਹੈ। ਨਾ ਭੋਜਨ ਦੀ ਲੋੜ ਹੈ, ਨਾ ਕੁਦਰਤ ਦਾ ਬੁਲਾਵਾ। ਇਸ ਦਾ ਨਾਂ “ਹੁਰੀ” ਰੱਖਿਆ ਗਿਆ ਹੈ। ਮਾਰਕੀਟ ਕੀਮਤ 200000 ਰੁਪਏ ਤੋਂ ਸ਼ੁਰੂ ਹੁੰਦੀ ਹੈ ਕਿਉਂਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ‘ਤੇ ਕੰਮ ਕਰਦੀ ਹੈ, ਇਹ 99% ਸ਼ੁੱਧਤਾ ਨਾਲ ਕੋਈ ਵੀ ਭਾਸ਼ਾ ਬੋਲ ਸਕਦੀ ਹੈ। ਕੰਪਨੀ ਜਲਦੀ ਹੀ ਇਸ HOORI ਨੂੰ ਭਾਰਤ ਵਿੱਚ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।’

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਵੀਡੀਓ ਵਿੱਚ ਦਿਖ ਰਹੀ ਮਹਿਲਾ ਰੋਬੋਟ ਨਹੀਂ ਸਗੋਂ ਵੀਡੀਓ ਗੇਮ ਦਾ ਐਨੀਮੇਟਿਡ ਕਿਰਦਾਰ ਹੈ
Courtesy: Facebook/SurjeetSahota

Crowd tangle ਦੇ ਡਾਟਾ ਮੁਤਾਬਕ ਵੀ ਇਸ ਦਾਅਵੇ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਵੀਡੀਓ ਵਿੱਚ ਦਿਖ ਰਹੀ ਮਹਿਲਾ ਰੋਬੋਟ ਨਹੀਂ ਸਗੋਂ ਵੀਡੀਓ ਗੇਮ ਦਾ ਐਨੀਮੇਟਿਡ ਕਿਰਦਾਰ ਹੈ
Courtesy: Crowd tangle

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਦੇ ਲਈ ਸਭ ਤੋਂ ਪਹਿਲਾਂ ਵੀਡੀਓ ਨੂੰ InVID ਟੂਲ ਦੀ ਮਦਦ ਦੇ ਨਾਲ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਦੇ ਨਾਲ ਖੰਗਾਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਯੂ ਟਿਊਬ ਚੈਨਲ ਪਲੇਸਟੇਸ਼ਨ ਤੇ 23 ਮਈ 2018 ਨੂੰ ਅਪਲੋਡ ਮਿਲੀ ਜਿਸ ਦੇ ਕੈਪਸ਼ਨ ਵਿਚ ਲਿਖਿਆ ਹੈ ਡੈਟਰਾਇਟ: ਬਿਕਮ ਹਿਊਮਨ ਸ਼ਾਰਟਸ: ਕਲੋਈ। ਅਸੀਂ ਪਾਇਆ ਕਿ ਮਹਿਲਾ ਦਰਅਸਲ ਵੀਡੀਓ ਗੇਮ ਦੀ ਰੋਬੋਟਿਕ ਪਾਤਰ ਕਲੋਈ ਹੈ।

ਇਸ ਵੀਡੀਓ ਗੇਮ ਨੂੰ ਸਾਲ 2018 ਵਿਚ ਸੋਨੀ ਇੰਟਰੈਕਟਿਵ ਐਂਟਰਟੇਨਮੈਂਟ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਵਿਚ ਮਹਿਲਾ (ਕਲੋਈ) ਗੇਮ ਦਾ ਇੱਕ ਪਾਤਰ ਹੈ।

ਸਰਚ ਕਰਨ ਤੇ ਸਾਨੂੰ ਗੇਮ ਦੇ ਬਾਰੇ ਵਿਚ ਵਧੇਰੀ ਜਾਣਕਾਰੀ ਗੇਮ ਦੀ ਅਧਿਕਾਰਿਕ ਵੈਬਸਾਈਟ ਤੇ ਮਿਲੀ। ਵੈੱਬਸਾਈਟ ਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਕਲੋਈ ਡੈਟਰਾਇਟ ਬਿਕਮ ਹਿਊਮਨ ਗੇਮ ਦੀ ਹੋਸਟ ਹੈ ਜੋ ਸੁਰ ਵਿਚ ਖਿਡਾਰੀਆਂ ਤੋਂ ਉਨ੍ਹਾਂ ਦੀ ਸੈਟਿੰਗ ਅਤੇ ਤਜਰਬੇ ਨੂੰ ਕੁਰਹਿਤ ਕਰਨ ਵਿਚ ਮਦਦ ਕਰਦੀ ਹੈ ਇਸ ਤੋਂ ਬਾਅਦ ਕਲੋਈ ਮੁੱਖ ਮੈਨੂੰ ਤੇ ਰਹਿੰਦੀ ਹੈ ਅਤੇ ਵਿੱਚ ਵਿੱਚ ਕਦੇ ਕਦੇ ਸਵਾਲ ਵੀ ਪੁੱਛਦੀ ਹੈ।

ਵੀਡੀਓ ਵਿੱਚ ਦਿਖ ਰਹੀ ਮਹਿਲਾ ਰੋਬੋਟ ਨਹੀਂ ਸਗੋਂ ਵੀਡੀਓ ਗੇਮ ਦਾ ਐਨੀਮੇਟਿਡ ਕਿਰਦਾਰ ਹੈ
Courtesy: Detroit Become Human

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ ਦਾਅਵਾ ਫ਼ਰਜ਼ੀ ਹੈ। ਵੀਡੀਓ ਵਿੱਚ ਦਿਖਾਈ ਦੇ ਰਹੀ ਮਹਿਲਾ ਰੋਬੋਟ ਨਹੀਂ ਸਗੋਂ ਇਕ ਵੀਡੀਓ ਗੇਮ ਦਾ ਪਾਤਰ ਹੈ ਜਿਸ ਦਾ ਨਾਮ ਕਲੋਈ ਹੈ।

Result: False Context/False

Our Sources

Video uploaded on official YouTube handle of PlayStation on May 23,2018

Official Website of PlayStation 

Official Website of Detroit become human

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular