ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਤੇ ਇਕ ਦਾਅਵਾ ਵਾਇਰਲ ਹੋਇਆ ਜਿਸ ਮੁਤਾਬਕ ਕੱਚਾ ਪਿਆਜ ਤੇ ਸੇਂਦਾ ਨਮਕ ਨੂੰ ਖਾਣ ਨਾਲ ਕੋਰਨਾ ਵਾਇਰਸ (Coronavirus) ਠੀਕ ਠੀਕ ਹੋ ਜਾਂਦਾ ਹੈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ Coronavirus ਪਿਆਜ਼ ਅਤੇ ਨਮਕ ਨੂੰ ਖਾਣ ਨਾਲ ਠੀਕ ਹੋ ਜਾਵੇਗਾ?
ਸ਼ੋਸ਼ਲ ਮੀਡਿਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੱਚਾ ਪਿਆਜ ਤੇ ਸੇਂਦਾ ਨਮਕ ਨੂੰ ਖਾਣ ਨਾਲ ਕੋਰਨਾ ਵਾਇਰਸ (Coronavirus) ਠੀਕ ਹੋ ਜਾਂਦਾ ਹੈ ਅਤੇ ਇਹ ਘਰੇਲੂ ਇਲਾਜ ਕੋਰੋਨਾ ਦੇ ਟੈਸਟ ਨੂੰ ਨਕਾਰਾਤਮਕ ਕਰਾਰ ਕਰ ਦਿੰਦਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਕੱਚਾ ਪਿਆਜ਼ ਅਤੇ ਸੇਂਦਾ ਨਮਕ ਨੂੰ ਖਾਣ ਨਾਲ ਕੋਰੋਨਾਵਾਇਰਸ ਠੀਕ ਹੁੰਦਾ ਹੈ ਇਸ ਨੂੰ ਲੈ ਕੇ ਕੋਈ ਵੀ ਸਬੂਤ ਜਾਂ ਅਧਿਐਨ ਨਹੀਂ ਹੈ।

ਕੀ Cycle ਤੇ Corona ਪੀੜਿਤ ਵਿਅਕਤੀ ਦੀ ਲਾਸ਼ ਨੂੰ ਲਿਜਾਇਆ ਗਿਆ?
ਸੋਸ਼ਲ ਮੀਡੀਆ ਤੇ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਇੱਕ ਵਿਅਕਤੀ ਨੂੰ ਆਪਣੀ ਸਾਈਕਲ (Cycle) ਦੇ ਉੱਤੇ ਮ੍ਰਿਤਕ ਦੇਹ ਨੂੰ ਲਿਜਾਂਦੇ ਦੇਖਿਆ ਜਾ ਸਕਦਾ। ਵਾਇਰਲ ਹੋ ਰਹੀ ਤਸਵੀਰ ਨੂੰ ਕਰੋਨਾ ਦੀ ਕਾਰਨ ਦੇਸ਼ ਵਿੱਚ ਪੈਦਾ ਹੋਏ ਹਾਲਾਤ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਤਸਵੀਰ ਪੁਰਾਣੀ ਹੈ ਜਿਸ ਦਾ ਮੌਜੂਦਾ ਦੌਰ ਵਿੱਚ ਚੱਲ ਰਹੀ ਮਹਾਂਮਾਰੀ ਦੇ ਨਾਲ ਕੋਈ ਸਬੰਧ ਨਹੀਂ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ Member Parliament ਸੰਜੇ ਸਿੰਘ ਦਾ ਕੀਤਾ ਮੂੰਹ ਕਾਲਾ?
ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ (Member Parliament) ਸੰਜੈ ਸਿੰਘ ਦੇ ਮੂੰਹ ਤੇ ਕਾਲਖ਼ ਪੋਤੀ ਹੋਈ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰਾਂ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਸੰਸਦ ਸੰਜੇ ਸਿੰਘ ਅਤੇ ਹੋਰ ਆਪ ਲੀਡਰਾਂ ਦੇ ਮੂੰਹ ਤੇ ਕਾਲੀ ਸਿਆਹੀ ਮਲ ਦਿੱਤੀ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰਾਂ ਪੁਰਾਣੀਆਂ ਹਨ ਜਦੋਂ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਪਿੰਡ ਬੂਲ ਗੜ੍ਹੀ ਵਿਖੇ ਗੈਂਗਰੇਪ ਪੀੜਤਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸਨ ਜਿੱਥੇ ਰਾਸ਼ਟਰੀ ਸਵਾਭੀਮਾਨ ਦਲ ਦੇ ਕਨਵੀਨਰ ਦੀਪਕ ਸ਼ਰਮਾ ਨੇ ਸੰਜੇ ਸਿੰਘ ਤੇ ਸਿਆਹੀ ਸੁੱਟ ਦਿੱਤੀ ਸੀ।

ਕੀ ਜਤਿੰਦਰ ਗੁਪਤਾ ਦੀ Oxygen ਨਾ ਮਿਲਣ ਕਾਰਨ Corona ਨਾਲ ਹੋਈ ਮੌਤ?
ਸੋਸ਼ਲ ਮੀਡੀਆ ਤੇ ਇਕ ਵਿਅਕਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿੱਚ ਦਿਖਾਈ ਦੇ ਰਹੇ ਵਿਅਕਤੀ ਦੀ ਆਕਸੀਜਨ (Oxygen) ਨਾ ਮਿਲਣ ਕਾਰਨ ਕੋਰੋਨਾ ਨਾਲ ਮੌਤ ਹੋ ਗਈ ਹੈ। ਵਾਇਰਲ ਤਸਵੀਰ ‘ਚ ਦਿਖਾਈ ਦੇ ਰਿਹਾ ਵਿਅਕਤੀ ਦਾ ਨਾਮ ਜਤਿੰਦਰ ਗੁਪਤਾ ਹੈ ਜਿਹਨਾਂ ਨੇ ਸਾਲ 2019 ਵਿੱਚ Scoopwhoop ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ,ਉਸ ਨੂੰ ਸੜਕ, ਰੋਟੀ ਜਾਂ ਕੱਪੜਾ ਨਹੀਂ ਚਾਹੀਦਾ ਪਰ ਉਸ ਨੂੰ ਮੰਦਿਰ ਚਾਹੀਦਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਫ਼ਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਜਤਿੰਦਰ ਗੁਪਤਾ ਨੇ Newschecker ਨੂੰ ਦੱਸਿਆ ਕਿ ਉਹ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਝੂਠੀ ਹੈ।

Corona ਦੇ ਦੌਰ ਵਿਚ ਕੁੱਤਿਆਂ ਨੇ ਨਦੀ ਕਿਨਾਰੇ ਮ੍ਰਿਤਕ ਦੇਹ ਨੂੰ ਨੋਚਿਆ?
ਸੋਸ਼ਲ ਮੀਡੀਆ ਤੇ ਨਦੀ ਦੇ ਕਿਨਾਰੇ ਤੇ ਇੱਕ ਕੁੱਤਾ ਨਰ ਕੰਕਾਲ ਵਿੱਚ ਬਦਲ ਚੁੱਕੀ ਲਾਸ਼ ਨੂੰ ਨੋਚਦੇ ਹੋਈ ਦਿਖਾਈ ਦੇ ਰਿਹਾ ਹੈ ਵਾਇਰਲ ਹੋ ਰਹੀ ਤਸਵੀਰ ਨੂੰ Corona ਦੇ ਦੌਰ ਦਾ ਦੱਸਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਜਾ ਰਹੀ ਹੈ। ਤਸਵੀਰ ਸਾਲਾਂ ਪੁਰਾਣੀ ਅਤੇ ਵਾਰਾਣਸੀ ਦੀ ਹੈ। ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਕੋਰੋਨਾ ਦੇ ਵਿਚ ਹੋ ਰਹੀ ਦੁਰਦਸ਼ਾ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044