Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
Claim
ਨਿਰਮਲ ਸਿੰਘ ਗੁਰੂਜੀ ਇਤਰਾਰਯੋਗ ਹਾਲਾਤ ‘ਚ ਦੋ ਔਰਤਾਂ ਨਾਲ ਫੜਿਆ ਗਿਆ।
Fact
ਵਾਇਰਲ ਵੀਡੀਓ ਸ਼੍ਰੀਲੰਕਾ ਦੀ ਹੈ ਜਿਥੇ ਬੋਧੀ ਭਿਕਸ਼ੂ ਸੁਮਨਾ ਥੇਰੋ ਨਾਲ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ ਸੀ। ਵੀਡੀਓ ਵਿੱਚ ਨਿਰਮਲ ਸਿੰਘ ਗੁਰੂਜੀ ਨਹੀਂ ਹੈ। ਗੁਰੂ ਜੀ ਦੀ ਮੌਤ ਸਾਲ 2007 ਵਿੱਚ ਹੋ ਗਈ ਸੀ।
ਦੋ ਔਰਤਾਂ ਨਾਲ ਇਤਰਾਰਯੋਗ ਹਾਲਤ ਵਿੱਚ ਇੱਕ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿੱਚ ਇੱਕ ਅੱਧ-ਨੰਗੇ ਵਿਅਕਤੀ ਅਤੇ ਦੋ ਔਰਤਾਂ ਤੋਂ ਕੈਮਰੇ ‘ਤੇ ਲੋਕਾਂ ਦੁਆਰਾ ਪੁੱਛਗਿੱਛ ਕੀਤੀ ਜਾ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚਲਾ ਵਿਅਕਤੀ ਨਿਰਮਲ ਸਿੰਘ ਹੈ ਜਿਸ ਨੂੰ “ਗੁਰੂਜੀ” ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਹੁਣ ਇਹ ਬਾਬਾ ਇਤਰਾਰਯੋਗ ਹਾਲਤ ਵਿੱਚ ਦੋ ਔਰਤਾਂ ਦੇ ਨਾਲ ਫੜਿਆ ਗਿਆ।
ਫੇਸਬੁੱਕ ਪੇਜ ‘ਲੋਕ ਖਬਰਾਂ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਦੇਖਲੋ ਇਹ ਬਾਬਾ ਵੀ ਫੜਿਆ ਗਿਆ।’
ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਦੇ ਕੁਝ ਅੰਸ਼ ਸ੍ਰੀ ਲੰਕਾ ਦੇ ਮੀਡਿਆ ਅਦਾਰਾ ਏਸ਼ੀਅਨ ਮਿਰਰ ਦੁਆਰਾ ਅਪਲੋਡ ਮਿਲੇ। ਏਸ਼ੀਅਨ ਮਿਰਰ ਦੀ ਰਿਪੋਰਟ ਮੁਤਾਬਕ ਇਹ ਵੀਡੀਓ ਸ਼੍ਰੀਲੰਕਾ ਦੇ ਨਵਾਗਾਮੁਵਾ ਦੇ ਬੋਮੀਰੀਆ ਰਾਸਾਪਾਨਾ ਇਲਾਕੇ ਦਾ ਹੈ ਜਿਥੇ ਪੱਲੇਗਾਮਾ ਸੁਮਨਾ ਥੇਰੋ ਨਾਮਕ ਇੱਕ ਭਿਕਸ਼ੂ ਅਤੇ ਦੋ ਔਰਤਾਂ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਕੁਝ ਸ਼ੱਕੀ ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਇਹ ਫੈਸਲਾ ਪੁਲਿਸ ਸਟੇਸ਼ਨ ਵਿੱਚ ਸੁਮਨਾ ਥੇਰੋ ਦੁਆਰਾ ਦਰਜ ਕੀਤੀ ਗਈ ਸ਼ਿਕਾਇਤ ਵਾਪਸ ਲੈਣ ਤੋਂ ਬਾਅਦ ਲਿਆ ਗਿਆ ਸੀ।
ਸਰਚ ਦੇ ਦੌਰਾਨ ਪ੍ਰਾਪਤ ਹੋਈ ਸ੍ਰੀ ਲੰਕਾ ਮਿਰਰ ਦੀ ਰਿਪੋਰਟ ਦੇ ਮੁਤਾਬਕ ਇਹਾਲਾ ਬੋਮੀਰੀਆ ਖੇਤਰ ਦੇ ਸੁਮਨਰਾਮ ਵਿਹਾਰਿਆ ਵਿਖੇ ਇੱਕ ਭਿਕਸ਼ੂ ਅਤੇ ਦੋ ਔਰਤਾਂ ਨਾਲ ਕੁੱਟਮਾਰ ਕਰਨ ਦੀ ਘਟਨਾ ਨੂੰ ਲੈ ਕੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਅਸੀਂ ਸ੍ਰੀ ਲੰਕਾ ਦੇ ਮੂਲ ਭਾਸ਼ਾ ਵਿੱਚ ਫੇਸਬੁੱਕ ਤੇ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਬਾਰੇ ਪੋਸਟਾਂ ਸ੍ਰੀ ਲੰਕਾ ਭਾਸ਼ਾ ਵਿੱਚ ਕਈ ਯੂਜ਼ਰਾਂ ਦੁਆਰਾ ਅਪਲੋਡ ਮਿਲੀ।
ਹੁਣ ਅਸੀਂ ਗੂਗਲ ਤੇ ਨਿਰਮਲ ਸਿੰਘ ਗੁਰੂ ਜੀ ਦੇ ਬਾਰੇ ਵਿੱਚ ਸਰਚ ਕੀਤੀ। ਸਰਚ ਦੌਰਾਨ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਨਿਰਮਲ ਸਿੰਘ ਗੁਰੂ ਜੀ ਦੀ ਮੌਤ ਸਾਲ 2007 ਵਿੱਚ ਹੋ ਗਈ ਸੀ।
ਅਸੀਂ ਵਾਇਰਲ ਵੀਡੀਓ ਦੀ ਜਾਣਕਾਰੀ ਅਤੇ ਸਪਸ਼ਟੀਕਰਨ ਲਈ ਗੁਰੂਜੀ ਛਤਰਪੁਰ ਆਸ਼ਰਮ ਵਿਖੇ ਸੰਪਰਕ ਕੀਤਾ। ਹਾਲਾਂਕਿ, ਸਾਡਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਸ਼੍ਰੀਲੰਕਾ ਦੀ ਹੈ ਜਿਥੇ ਬੋਧੀ ਭਿਕਸ਼ੂ ਸੁਮਨਾ ਥੇਰੋ ਨਾਲ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ ਸੀ। ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਨਿਰਮਲ ਸਿੰਘ ਗੁਰੂਜੀ ਨਹੀਂ ਹੈ। ਨਿਰਮਲ ਸਿੰਘ ਗੁਰੂ ਜੀ ਦੀ ਮੌਤ ਸਾਲ 2007 ਵਿੱਚ ਹੋ ਗਈ ਸੀ।
Our Sources
Media report published by Asian Mirror
Media report published by Sri Lanka Mirror
Facebook post uploaded by Ranga Jayathilaka on July 8, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
July 22, 2023
Shaminder Singh
April 11, 2022
Shaminder Singh
May 13, 2022