Claim
ਸੋਸ਼ਲ ਮੀਡੀਆ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲ ਹੀ ਵਿਚ ਮਸ਼ਹੂਰ ਹਿਮਾ ਦਾਸ ਨੂੰ ਅਸਾਮ ਪੁਲੀਸ ਵਿੱਚ ਡੀਐਸਪੀ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

Fact
ਵਾਇਰਲ ਦਾਅਵੇ ਦੀ ਪੜਤਾਲ ਦੇ ਲਈ ਅਸੀਂ ‘ਹਿਮਾ ਦਾਸ ਦੀ ਅਸਾਮ ਪੁਲੀਸ ਵਿੱਚ ਡੀਐੱਸਪੀ ਪਦ ਤੇ ਨਿਯੁਕਤੀ’ ਕੀ ਵਰਡ ਨੂੰ ਗੂਗਲ ਤੇ ਲੱਭਿਆ। ਇਸ ਤਹਿਤ ਸਾਨੂੰ Olympic.com ਅਤੇ ਨਵਭਾਰਤ ਟਾਈਮਜ਼ ਸਮੇਤ ਕਈ ਹੋਰ ਮੀਡੀਆ ਸੰਸਥਾਨਾਂ ਦੇ ਲੇਖ ਤੋਂ ਇਹ ਜਾਣਕਾਰੀ ਮਿਲੀ ਕਿ ਇਹ ਖਬਰ ਸਾਲ 2021 ਦੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਰਿਪੋਰਟ ਦੀ ਮੱਦਦ ਨਾਲ ਸਾਨੂੰ ਹਿਮਾ ਦਾਸ ਦੁਆਰਾ ਸਾਲ 2021 ਦੇ ਫਰਵਰੀ ਮਹੀਨੇ ਵਿਚ ਸ਼ੇਅਰ ਕੀਤੇ ਗਏ ਟਵੀਟ ਨੂੰ ਖੰਗਾਲਿਆ। ਇਸ ਤੇ ਸਾਨੂੰ ਕਈ ਅਜਿਹੇ ਟਵੀਟ ਪ੍ਰਾਪਤ ਹੋਏ ਜਿਨ੍ਹਾਂ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਹਿਮਾ ਦਾਸ ਦੀ ਅਸਾਮ ਪੁਲੀਸ ‘ਚ ਡੀਐਸਪੀ ਪਦ ਤੇ ਨਿਯੁਕਤੀ 26 ਫ਼ਰਵਰੀ 2021 ਨੂੰ ਹੀ ਹੋ ਗਈ ਸੀ।
ਇਸੇ ਸਿਲਸਿਲੇ ਵਿੱਚ, ਸਾਨੂੰ ਹਿਮਾ ਦਾਸ ਦੇ ਟਵਿੱਟਰ ਪੇਜ ‘ਤੇ ਵਾਇਰਲ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਤਸਵੀਰ ਵੀ ਮਿਲੀ। ਤੁਹਾਨੂੰ ਦੱਸ ਦੇਈਏ ਕਿ ਹਿਮਾ ਦਾਸ ਨੇ ਇਹ ਤਸਵੀਰ 26 ਫਰਵਰੀ 2021 ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ, ਜਿਸ ਦਿਨ ਉਹ ਡੀਐਸਪੀ ਬਣੇ ਸਨ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਹਾਲ ਹੀ ਵਿਚ ਹਿਮਾ ਦਾਸ ਦੀ ਅਸਾਮ ਪੁਲਿਸ ‘ਚ ਡੀਐਸਪੀ ਦੇ ਅਹੁਦੇ ‘ਤੇ ਨਿਯੁਕਤੀ ਦੇ ਨਾਮ ‘ਤੇ ਸਾਂਝਾ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ, ਅਸਾਮ ਦੇ ਤਤਕਾਲੀ ਮੁੱਖ ਮੰਤਰੀ ਸਰਵਦਾਨੰਦ ਸੋਨੋਵਾਲ ਨੇ 26 ਫਰਵਰੀ 2021 ਨੂੰ ਹੀ ਹਿਮਾ ਦਾਸ ਨੂੰ ਡੀਐਸਪੀ ਦੇ ਅਹੁਦੇ ‘ਤੇ ਨਿਯੁਕਤ ਕੀਤਾ ਸੀ।
Result: Missing Context
Our Sources
Tweets shareds by sprinter Hima Das in February 2021
Media Reports
ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ