Wednesday, March 26, 2025

Viral

ਕੀ ਇਸ ਘਰੇਲੂ ਨੁਸਖੇ ਨਾਲ ਸਫੇਦ ਵਾਲ ਜੜ੍ਹ ਤੋਂ ਹੋ ਜਾਣਗੇ ਕਾਲੇ?

Written By Shaminder Singh
Dec 9, 2022
banner_image

ਛੋਟੀ ਉਮਰ ਵਿੱਚ ਵਾਲਾਂ ਦਾ ਸਫ਼ੈਦ ਹੋਣਾ ਇੱਕ ਆਮ ਗੱਲ ਹੋ ਗਈ ਹੈ। ਬਾਜ਼ਾਰ ‘ਚ ਕਈ ਅਜਿਹੀਆਂ ਦਵਾਈਆਂ ਅਤੇ ਘਰੇਲੂ ਨੁਸਖੇ ਮੌਜੂਦ ਹਨ ਜੋ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਦਾਅਵਾ ਕਰਦੇ ਹਨ। ਇਸ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਘਰੇਲੂ ਨੁਸਖੇ ਰਾਹੀਂ ਵਾਲਾਂ ਨੂੰ ਜੜ੍ਹਾਂ ਤੋਂ ਕਾਲੇ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਘਰੇਲੂ ਉਪਾਅ ਦੀ ਵਰਤੋਂ ਕਰਨ ਵਾਲਿਆਂ ਦੇ ਵਾਲ ਹਮੇਸ਼ਾ ਲਈ ਕਾਲੇ ਹੋ ਜਾਣਗੇ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

ਵੀਡੀਓ ‘ਚ ਇਕ ਔਰਤ ਆਯੁਰਵੈਦਿਕ ਤੇਲ ਬਣਾਉਣ ਦਾ ਤਰੀਕਾ ਦੱਸ ਰਹੀ ਹੈ। ਇਸ ਵਿਧੀ ਵਿੱਚ ਪਹਿਲਾਂ ਮੇਥੀ ਦਾਣਾ ਅਤੇ ਕਲੋਂਜੀ ਪਾਊਡਰ ਤਿਆਰ ਕੀਤਾ ਜਾ ਰਿਹਾ ਹੈ। ਫਿਰ ਇਸ ਪਾਊਡਰ ਨੂੰ ਗਰਮ ਸਰ੍ਹੋਂ ਦੇ ਤੇਲ ਵਿੱਚ ਚਾਹ ਪੱਤੀ ਅਤੇ ਮਹਿੰਦੀ ਦੇ ਨਾਲ ਮਿਲਾ ਕੇ 24 ਘੰਟਿਆਂ ਲਈ ਛੱਡਣ ਲਈ ਕਿਹਾ ਗਿਆ ਹੈ।

ਇਸ ਘਰੇਲੂ ਨੁਸਖੇ ਨਾਲ ਸਫੇਦ ਵਾਲ ਜੜ੍ਹ ਤੋਂ ਹੋ ਜਾਣਗੇ ਕਾਲੇ
Courtesy:Instagram@rakshakirasoi

ਇਸ ਤੋਂ ਬਾਅਦ ਮਹਿਲਾ ਦਾ ਦਾਅਵਾ ਹੈ ਕਿ ਇਸ ਤੇਲ ਨੂੰ ਹਫਤੇ ‘ਚ ਦੋ ਵਾਰ ਲਗਾਉਣ ਨਾਲ ਵਾਲਾਂ ‘ਚ ਫਰਕ ਆਵੇਗਾ। ਔਰਤ ਮੁਤਾਬਕ ਇਸ ‘ਜਾਦੂਈ’ ਤੇਲ ਨੂੰ ਲਗਾਉਣ ਨਾਲ ਵਿਅਕਤੀ ਦੇ ਵਾਲ ਹਮੇਸ਼ਾ ਲਈ ਜੜ੍ਹ ਤੋਂ ਕਾਲੇ ਹੋ ਜਾਣਗੇ। ਇਸ ਵੀਡੀਓ ਨੂੰ ‘ਰਕਸ਼ਾਕਕੀਰਸੋਈ’ ਨਾਮ ਦੇ ਇੱਕ ਇੰਸਟਾਗ੍ਰਾਮ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ, ”ਇਸ ਘਰੇਲੂ ਤੇਲ ਨੂੰ ਸਿਰਫ ਇਕ ਵਾਰ ਲਗਾਉਣ ਨਾਲ ਸਫੇਦ ਵਾਲ ਹਮੇਸ਼ਾ ਲਈ ਕਾਲੇ ਹੋ ਜਾਣਗੇ”। ਇਸ ਪੇਜ ‘ਤੇ ਕਈ ਹੋਰ ਘਰੇਲੂ ਉਪਚਾਰ ਵਾਲੇ ਵੀਡੀਓ ਮੌਜੂਦ ਹਨ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਇਸ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਆਯੁਰਵੇਦ ਦੇ ਕੁਝ ਮਾਹਿਰਾਂ ਨਾਲ ਗੱਲ ਕੀਤੀ। ਬਨਾਰਸ ਹਿੰਦੂ ਯੂਨੀਵਰਸਿਟੀ ਦੇ ਆਯੁਰਵੇਦ ਵਿਭਾਗ ਵਿੱਚ ਪ੍ਰੋਫੈਸਰ ਜੇਪੀ ਸਿੰਘ ਨੇ ਦੱਸਿਆ ਕਿ ਵੀਡੀਓ ਵਿੱਚ ਕੀਤਾ ਜਾ ਰਿਹਾ ਦਾਅਵਾ ਸਹੀ ਨਹੀਂ ਹੈ।

ਪ੍ਰੋਫੈਸਰ ਜੇਪੀ ਸਿੰਘ ਮੁਤਾਬਕ ਇਹ ਸੰਭਵ ਹੈ ਕਿ ਇਹ ਤੇਲ ਵਾਲਾਂ ਨੂੰ ਹੇਅਰ ਡਾਈ ਵਾਂਗ ਕੁਝ ਸਮੇਂ ਲਈ ਕਾਲੇ ਕਰ ਸਕਦਾ ਹੈ, ਪਰ ਇਹ ਕਹਿਣਾ ਗਲਤ ਹੈ ਕਿ ਇਹ ਤੇਲ ਵਾਲਾਂ ਨੂੰ ਜੜ੍ਹਾਂ ਤੋਂ ਹਮੇਸ਼ਾ ਲਈ ਕਾਲੇ ਕਰ ਦਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੇਥੀ ਦੇ ਕਾਰਨ ਇਸ ਤੇਲ ਨਾਲ ਵਾਲਾਂ ਨੂੰ ਪੋਸ਼ਣ ਤਾਂ ਮਿਲ ਸਕਦਾ ਹੈ ਪਰ ਇਸ ਨਾਲ ਵਾਲਾਂ ਨੂੰ ਹਮੇਸ਼ਾ ਲਈ ਕਾਲਾ ਨਹੀਂ ਕੀਤਾ ਜਾ ਸਕਦਾ।

ਨਿਊਜ਼ਚੈਕਰ ਨੇ ਵੀਡੀਓ ਵਿੱਚ ਕੀਤੇ ਗਏ ਦਾਅਵੇ ਦੇ ਸਬੰਧ ਵਿੱਚ ਡਾ: ਸ਼ਿਵਾਨੀ ਘਿਲਦਿਆਲ, ਜੋ ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ, ਦਿੱਲੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ , ਉਹਨਾਂ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਵੀ ਇਹ ਕਿਹਾ ਕਿ ਆਯੁਰਵੇਦ ਦੀ ਮਦਦ ਨਾਲ ਸਫੇਦ ਵਾਲਾਂ ਨੂੰ ਜੜ੍ਹ ਤੋਂ ਕਾਲਾ ਨਹੀਂ ਕੀਤਾ ਜਾ ਸਕਦਾ।

ਹਾਲਾਂਕਿ ਡਾਕਟਰ ਸ਼ਿਵਾਨੀ ਮੁਤਾਬਕ ਆਯੁਰਵੇਦ ‘ਚ ਕੁਝ ਅਜਿਹੀਆਂ ਦਵਾਈਆਂ ਹਨ, ਜਿਨ੍ਹਾਂ ਦੀ ਮਦਦ ਨਾਲ ਨਵੇਂ ਵਾਲਾਂ ਨੂੰ ਸਫੇਦ ਹੋਣ ਤੋਂ ਰੋਕਿਆ ਜਾ ਸਕਦਾ ਹੈ। ਪਰ ਜੋ ਵਾਲ ਪਹਿਲਾਂ ਹੀ ਚਿੱਟੇ ਹੋ ਚੁੱਕੇ ਹਨ, ਉਹ ਜੜ੍ਹਾਂ ਤੋਂ ਕਾਲੇ ਨਹੀਂ ਹੁੰਦੇ।

ਜਦੋਂ ਅਸੀਂ ਇਸ ਬਾਰੇ ਇੰਟਰਨੈੱਟ ‘ਤੇ ਵੀ ਖੋਜ ਕੀਤੀ ਤਾਂ ਕਈ ਅਜਿਹੀਆਂ ਰਿਪੋਰਟਾਂ ਮਿਲੀਆਂ, ਜਿਨ੍ਹਾਂ ‘ਚ ਵਾਲਾਂ ਦੀ ਦੇਖਭਾਲ ਅਤੇ ਵਾਲਾਂ ਦੇ ਝੜਨ ਦੀ ਸਮੱਸਿਆ ਲਈ ਮੇਥੀ ਦੇ ਬੀਜਾਂ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਗਿਆ ਹੈ ਪਰ ਇਨ੍ਹਾਂ ਰਿਪੋਰਟਾਂ ਵਿਚ ਇਹ ਸਪੱਸ਼ਟ ਤੌਰ ‘ਤੇ ਨਹੀਂ ਲਿਖਿਆ ਹੈ ਕਿ ਮੇਥੀ ਦੇ ਬੀਜ ਜਾਂ ਇਸ ਤੋਂ ਬਣਿਆ ਤੇਲ ਵਾਲਾਂ ਨੂੰ ਹਮੇਸ਼ਾ ਲਈ ਜੜ੍ਹਾਂ ਤੋਂ ਕਾਲਾ ਕਰ ਸਕਦਾ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਵਿੱਚ ਜਿਸ ਘਰੇਲੂ ਤੇਲ ਦੇ ਬਾਰੇ ਵਿੱਚ ਦੱਸਿਆ ਗਿਆ ਹੈ ਉਸ ਨਾਲ ਵਾਲਾਂ ਦੀ ਦੇਖਭਾਲ ਹੋ ਸਕਦੀ ਹੈ ਤੇ ਕੁਝ ਸਮੇਂ ਲਈ ਵਾਲ ਕਾਲੇ ਵੀ ਹੋ ਸਕਦੇ ਹਨ। ਪਰ ਇਹ ਕਹਿਣਾ ਗਲਤ ਹੈ ਕਿ ਇਹ ਘਰੇਲੂ ਨੁਸਖਾ ਵਾਲਾਂ ਨੂੰ ਹਮੇਸ਼ਾ ਲਈ ਜੜ੍ਹ ਤੋਂ ਕਾਲਾ ਕਰ ਦਵੇਗਾ।

Result: Partly False

Our Sources

Quote of Prof. JP Singh, Ayurveda Dept., BHU
Quote of Dr Shivani Ghildiyal, All India Institute of Ayurveda, New Delhi
Report of The Indian Express


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
Newchecker footer logo
Newchecker footer logo
Newchecker footer logo
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

17,571

Fact checks done

FOLLOW US
imageimageimageimageimageimageimage