ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਟਰਾਜ ਕੰਪਨੀ ਪੈਨਸਿਲ ਜਾਂ ਪੈਨ ਪੈਕਿੰਗ ਕਰਨ ਲਈ ਘਰ ਤੋਂ ਕੰਮ ਕਰਨ ਦਾ ਆਫਰ ਦੇ ਰਹੀ ਹੈ ਜਿਸ ਦੀ ਤਨਖਾਹ 30,000 ਰੁਪਏ ਹੈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਇਸ ਘਰੇਲੂ ਨੁਸਖੇ ਨਾਲ ਸਫੇਦ ਵਾਲ ਜੜ੍ਹ ਤੋਂ ਹੋ ਜਾਣਗੇ ਕਾਲੇ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਮੇਥੀ ਦੇ ਬੀਜਾਂ ਤੋਂ ਬਣੇ ਇਸ ਤੇਲ ਦੀ ਵਰਤੋਂ ਨਾਲ ਵਾਲ ਹਮੇਸ਼ਾ ਲਈ ਕਾਲੇ ਹੋ ਜਾਣਗੇ। ਵੀਡੀਓ ‘ਚ ਜਿਸ ਘਰੇਲੂ ਤੇਲ ਦੇ ਬਾਰੇ ਵਿੱਚ ਦੱਸਿਆ ਗਿਆ ਹੈ ਉਸ ਨਾਲ ਵਾਲਾਂ ਦੀ ਦੇਖਭਾਲ ਹੋ ਸਕਦੀ ਹੈ ਪਰ ਇਹ ਕਹਿਣਾ ਗਲਤ ਹੈ ਕਿ ਇਹ ਵਾਲਾਂ ਨੂੰ ਹਮੇਸ਼ਾ ਲਈ ਜੜ੍ਹ ਤੋਂ ਕਾਲਾ ਕਰ ਦਵੇਗਾ।

ਪੰਜਾਬ ਦੇ ਪ੍ਰਾਇਮਰੀ ਸਕੂਲ ਦੀ ਵਾਇਰਲ ਹੋ ਰਹੀ ਇਹ ਤਸਵੀਰ ਪੁਰਾਣੀ ਹੈ
ਸੋਸ਼ਲ ਮੀਡਿਆ ਤੇ ਇੱਕ ਸਕੂਲ ਦੇ ਕਲਾਸ ਰੂਮ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੀ ਤਰਜ਼ ਤੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ‘ਚ ਵੀ ਸਿੱਖਿਆ ਦੇ ਖੇਤਰ ਵਿੱਚ ਤਬਦੀਲੀ ਲਿਆਂਦੀ ਜਾ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਪੁਰਾਣੀ ਅਤੇ ਸਾਲ 2021 ਤੋਂ ਇੰਟਰਨੇਟ ਤੇ ਮੌਜੂਦ ਹੈ। ਸਾਲ 2021 ‘ਚ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਮਾਰਚ 2022 ‘ਚ ਬਣੀ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸੜਕ ਤੇ ਕੋਲਡ ਡਰਿੰਕ ਦੀਆਂ ਬੋਤਲਾਂ ਚੋਰੀ ਕਰ ਰਹੇ ਲੋਕਾਂ ਦੀ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ
ਸੜਕ ਤੇ ਕੋਲਡ ਡਰਿੰਕ ਦੀਆਂ ਬੋਤਲਾਂ ਚੋਰੀ ਕਰ ਰਹੇ ਲੋਕਾਂ ਦੀ ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਪੁਰਾਣੀ ਹੈ। ਪੁਰਾਣੀ ਵੀਡੀਓ ਨੂੰ ਹਾਲੀਆ ਦੱਸਕੇ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਨਟਰਾਜ ਕੰਪਨੀ ਘਰ ਬੈਠੇ ਨਹੀਂ ਦੇ ਰਹੀ ਹੈ ਕੰਮ, ਵਾਇਰਲ ਹੋ ਰਹੀਆਂ ਪੋਸਟਾਂ ਫਰਜ਼ੀ ਹਨ
ਦਾਅਵਾ ਕੀਤਾ ਜਾ ਰਿਹਾ ਹੈ ਕਿ ਨਟਰਾਜ ਕੰਪਨੀ ਪੈਨਸਿਲ ਜਾਂ ਪੈਨ ਪੈਕਿੰਗ ਕਰਨ ਲਈ ਘਰ ਤੋਂ ਕੰਮ ਕਰਨ ਦਾ ਆਫਰ ਦੇ ਰਹੀ ਹੈ ਜਿਸ ਦੀ ਤਨਖਾਹ 30,000 ਰੁਪਏ ਹੈ। ਵਾਇਰਲ ਦਾਅਵਾ ਫਰਜ਼ੀ ਹੈ। ਨਟਰਾਜ ਕੰਪਨੀ ਘਰ ਬੈਠੇ ਕਿਸੀ ਕਿਸਮ ਦਾ ਕੰਮ ਨਹੀਂ ਦੇ ਰਹੀ ਹੈ। ਨਟਰਾਜ ਪੈਨਸਿਲਜ਼ ਦੇ ਨਾਮ ਤੇ ਵਾਇਰਲ ਪੋਸਟਾਂ ਫਰਜ਼ੀ ਹਨ।

ਸੋਸ਼ਲ ਮੀਡਿਆ ਤੇ ਏਬੀਪੀ ਨਿਊਜ਼ ਦਾ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ
ਏਬੀਪੀ ਨਿਊਜ਼ ਦੇ ਵਾਇਰਲ ਸਕ੍ਰੀਨਸ਼ੋਟ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਵਿਧਾਨਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 125 ਸੀਟਾਂ ਮਿਲ ਰਹੀਆਂ ਹਨ। ਵਾਇਰਲ ਸਕ੍ਰੀਨਸ਼ੋਟ ਫਰਜ਼ੀ ਹੈ। ਪੰਜਾਬ ਚੋਣਾਂ ਨਾਲ ਜੁੜੇ ਨਤੀਜਿਆਂ ਨੂੰ ਐਡਿਟ ਕਰ ਗੁਜਰਾਤ ਚੋਣਾਂ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ