Authors
Claim
ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਪ੍ਰਤੀਨਿਧੀ ਨੇ ਫਾੜੀ ਮਾਨਵਾਧਿਕਾਰ ਉਲੰਘਣ ਵਾਲੀ ਰਿਪੋਰਟ
Fact
ਇਹ ਵੀਡੀਓ ਹਾਲ ਦਾ ਨਹੀਂ ਸਗੋਂ ਸਾਲ 2021 ਦਾ ਹੈ
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਵਿਅਕਤੀ ਸਟੇਜ ‘ਤੇ ਇਕ ਰਿਪੋਰਟ ਨੂੰ ਕੂੜਾ ਕਹਿ ਕੇ ਪਾੜਦਾ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਇਸ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲ ਦਾ ਹੈ, ਜਦੋਂ ਇਜ਼ਰਾਈਲ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਸੰਯੁਕਤ ਰਾਸ਼ਟਰ ਵਿੱਚ ਬੁਲਾਇਆ ਗਿਆ ਸੀ ਅਤੇ 20 ਪੰਨਿਆਂ ਦੀ ਰਿਪੋਰਟ ਦਿੱਤੀ ਗਈ ਸੀ ਤਾਂ ਇਜ਼ਰਾਈਲੀ ਪ੍ਰਤੀਨਿਧੀ ਨੇ ਸਟੇਜ ਤੋਂ ਹੀ ਇਸ ਨੂੰ ਪਾੜ ਦਿੱਤਾ ਸੀ”।
ਵਾਇਰਲ ਵੀਡੀਓ 28 ਸੈਕਿੰਡ ਦਾ ਹੈ। ਜਿਸ ਵਿੱਚ ਇੱਕ ਵਿਅਕਤੀ ਨੂੰ ਅੰਗਰੇਜ਼ੀ ਵਿੱਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ,”ਇਸ ਰਿਪੋਰਟ ਦੀ ਮਨੁੱਖੀ ਅਧਿਕਾਰਾਂ, ਸੁਰੱਖਿਆ ਜਾਂ ਸ਼ਾਂਤੀ ਨਾਲ ਸਬੰਧਤ ਕਿਸੇ ਵੀ ਸੰਸਥਾ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਸ ਦੀ ਇੱਕੋ ਇੱਕ ਜਗ੍ਹਾ ਯਹੂਦੀ ਵਿਰੋਧੀ ਭਾਵਨਾ ਦੇ ਕੂੜੇਦਾਨ ਵਿੱਚ ਹੈ ਅਤੇ ਅਸੀਂ ਇਸ ਨਾਲ ਬਿਲਕੁਲ ਉਸੇ ਤਰ੍ਹਾਂ ਪੇਸ਼ ਆਵਾਂਗੇ।” ਇਹ ਕਹਿ ਕੇ ਵਿਅਕਤੀ ਉਸ ਰਿਪੋਰਟ ਨੂੰ ਪਾੜ ਦਿੰਦਾ ਹੈ।
ਵਾਇਰਲ ਵੀਡੀਓ ਨੂੰ ਕਈ ਅਧਿਕਾਰਿਕ X ਖਾਤਿਆਂ ਦੁਆਰਾ ਸਾਂਝਾ ਕੀਤਾ ਗਿਆ।
ਇਸ ਤੋਂ ਇਲਾਵਾ ਇਹ ਵੀਡੀਓ ਫੇਸਬੁੱਕ ‘ ਤੇ ਵੀ ਸ਼ੇਅਰ ਕੀਤੀ ਗਈ ਹੈ , ਜਿਸ ਨੂੰ ਤੁਸੀਂ ਇੱਥੇ , ਇੱਥੇ ਅਤੇ ਇੱਥੇ ਦੇਖ ਸਕਦੇ ਹੋ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਕੁਝ ਕੀ ਵਰਡ ਦੀ ਵਰਤੋਂ ਕਰਕੇ ਰਿਪੋਰਟਾਂ ਨੂੰ ਖੋਜਿਆ। ਸਾਨੂੰ ਯਰੂਸ਼ਲਮ ਪੋਸਟ ਵੈੱਬਸਾਈਟ ‘ਤੇ 31 ਅਕਤੂਬਰ, 2021 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ । ਵਾਇਰਲ ਵੀਡੀਓ ਦੇ ਦ੍ਰਿਸ਼ ਇਸ ਰਿਪੋਰਟ ਵਿੱਚ ਫੀਚਰ ਇਮੇਜ ਦੇ ਰੂਪ ਵਿੱਚ ਮੌਜੂਦ ਹਨ।
ਜਾਣਕਾਰੀ ਮੁਤਾਬਕ ਸੰਯੁਕਤ ਰਾਸ਼ਟਰ ‘ਚ ਇਜ਼ਰਾਈਲ ਦੇ ਰਾਜਦੂਤ ਗਿਲਾਡ ਏਰਡਾਨ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਵੱਲੋਂ ਇਜ਼ਰਾਈਲ ਦੇ ਸਬੰਧ ‘ਚ ਪੇਸ਼ ਕੀਤੀ ਗਈ ਰਿਪੋਰਟ ਨੂੰ ਇਕਪਾਸੜ ਦੱਸਦਿਆਂ ਉਸ ਨੂੰ ਪਾੜ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਇਜ਼ਰਾਈਲ ਦੇ ਵਿਰੋਧ ਵਿੱਚ ਪੱਖਪਾਤ ਦਾ ਇਤਿਹਾਸ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਬਾਅਦ, ਜਦੋਂ ਅਸੀਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਗੂਗਲ ‘ਤੇ ਖੋਜ ਕੀਤੀ, ਤਾਂ ਸਾਨੂੰ 30 ਅਕਤੂਬਰ 2021 ਨੂੰ ਮਿਡਲ ਈਸਟ ਮਾਨੀਟਰ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਵੀ ਕਾਗਜ਼ ਪਾੜਨ ਦਾ ਦ੍ਰਿਸ਼ ਫੀਚਰ ਇਮੇਜ ਵਿੱਚ ਮੌਜੂਦ ਹੈ।
ਮਿਡਲ ਈਸਟ ਮਾਨੀਟਰ ਦੀ ਰਿਪੋਰਟ ਦੇ ਅਨੁਸਾਰ, 29 ਅਕਤੂਬਰ, 2021 ਨੂੰ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਇੱਕ ਵਿਸ਼ੇਸ਼ ਬੈਠਕ ਬੁਲਾਈ ਅਤੇ ਉਸ ਦੇ ਤਤਕਾਲੀ ਹਾਈ ਕਮਿਸ਼ਨਰ ਮਿਸ਼ੇਲ ਬੈਚਲੇਟ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਰਿਪੋਰਟ ਵਿਚ ਗਾਜ਼ਾ ‘ਤੇ ਇਜ਼ਰਾਈਲੀ ਹਮਲੇ ਦੇ ਨਤੀਜੇ ਵੀ ਸ਼ਾਮਲ ਕੀਤੇ ਗਏ ਸਨ, ਜਿਸ ਵਿਚ 67 ਬੱਚੇ, 40 ਔਰਤਾਂ ਅਤੇ 16 ਬਜ਼ੁਰਗਾਂ ਸਮੇਤ 260 ਫਲਸਤੀਨੀ ਮਾਰੇ ਗਏ ਸਨ। ਇਸ ਰਿਪੋਰਟ ਵਿੱਚ ਇਨ੍ਹਾਂ ਹਮਲਿਆਂ ਲਈ ਇਜ਼ਰਾਈਲ ਦੀ ਨਿੰਦਾ ਕੀਤੀ ਗਈ ਸੀ।
ਰਿਪੋਰਟ ‘ਚ ਅੱਗੇ ਦੱਸਿਆ ਗਿਆ ਕਿ ਸੰਯੁਕਤ ਰਾਸ਼ਟਰ ‘ਚ ਇਜ਼ਰਾਈਲ ਦੇ ਰਾਜਦੂਤ ਗਿਲਾਡ ਏਰਡਨ ਨੇ ਇਸ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਹੁਣ ਤੱਕ 95 ਮਤਿਆਂ ‘ਚ ਇਜ਼ਰਾਈਲ ਦੀ ਆਲੋਚਨਾ ਕੀਤੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਇਕਪਾਸੜ ਰਿਪੋਰਟ ਕੂੜੇਦਾਨ ਵਿਚ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੇ ਰਿਪੋਰਟ ਨੂੰ ਪਾੜ ਦਿੱਤਾ।
ਇਹ ਵੀਡੀਓ 30 ਅਕਤੂਬਰ, 2021 ਨੂੰ ਰਾਜਦੂਤ ਗਿਲਾਡ ਏਰਡਨ ਦੇ ਅਧਿਕਾਰਤ ਐਕਸ ਅਕਾਉਂਟ ਤੋਂ ਪੋਸਟ ਕੀਤੇ ਗਏ ਇੱਕ ਥ੍ਰੈਡ ਵਿੱਚ ਵੀ ਮਿਲਿਆ। ਇਹ ਵੀਡੀਓ ਵਾਇਰਲ ਵੀਡੀਓ ਦਾ ਲੰਬਾ ਸੰਸਕਰਣ ਸੀ। ਕਰੀਬ 1 ਮਿੰਟ ਦੀ ਇਸ ਵੀਡੀਓ ਵਿਚ ਵਾਇਰਲ ਵੀਡੀਓ ਦੇ ਦ੍ਰਿਸ਼ ਦੇਖੇ ਅਤੇ ਸੁਣੇ ਜਾ ਸਕਦੇ ਹਨ।
ਸਾਨੂੰ ਜਾਂਚ ਦੌਰਾਨ ਮਿਲੀਆਂ ਖਬਰਾਂ ਦੇ ਮੁਤਾਬਕ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੁਆਰਾ 18 ਅਕਤੂਬਰ, 2023 ਨੂੰ ਬੁਲਾਏ ਗਏ ਐਮਰਜੈਂਸੀ ਸੈਸ਼ਨ ਵਿੱਚ ਗਿਲਾਡ ਏਰਦਾਨ ਨੇ ਹਾਲ ਹੀ ਵਿੱਚ ਹੋਏ ਸੰਘਰਸ਼ ‘ਤੇ ਇਜ਼ਰਾਈਲ ਦਾ ਪੱਖ ਪੇਸ਼ ਕੀਤਾ ਅਤੇ ਹਮਾਸ ਦੀ ਸਖ਼ਤ ਆਲੋਚਨਾ ਕੀਤੀ।
Conclusion
ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਵੀਡੀਓ ਹਾਲ ਦਾ ਨਹੀਂ ਸਗੋਂ ਸਾਲ 2021 ਦਾ ਹੈ
Result- Missing Context
Our Sources
Jerusalem Post: Article Published on 31st October 2021
Middle East Monitor: Article Published on 30st October 2021
Ambassador Gilad Erdan X account: Tweet on 30st October 2021
Ambassador Gilad Erdan X account: Tweet on 19th October 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।