Authors
Claim
ਮਨੀਪੁਰ ਵਿੱਚ ਦੋ ਔਰਤਾਂ ਦੀ ਪਰੇਡ ਮਾਮਲੇ ਵਿੱਚ ਆਰਐਸਐਸ ਵਰਕਰ ਸ਼ਾਮਿਲ ਹਨ
Fact
ਇਹ ਦਾਅਵਾ ਝੂਠਾ ਹੈ। ਇਹ ਤਸਵੀਰਾਂ ਮਨੀਪੁਰ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਚਿਦਾਨੰਦਨ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੀਆਂ ਹਨ।
19 ਜੁਲਾਈ ਨੂੰ, ਮਣੀਪੁਰ ਤੋਂ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਦੋ ਨਗਨ ਅਵਸਥਾ ਦੇ ਵਿੱਚ ਦੋ ਔਰਤਾਂ ਨੂੰ ਸੈਂਕੜੇ ਲੋਕਾਂ ਦੀ ਭੀੜ ਦੇ ਸਾਹਮਣੇ ਜਨਤਕ ਤੌਰ ‘ਤੇ ਪਰੇਡ ਕਰਵਾਇਆ ਗਿਆ ਸੀ।
ਦੋ ਮਹੀਨੇ ਪੁਰਾਣੀ ਇਸ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੰਸਦ ਤੋਂ ਲੈ ਕੇ ਸੜਕ ਤੱਕ ਇਸ ਘਟਨਾ ਦੀ ਆਲੋਚਨਾ ਹੋਈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਘਟਨਾ ਦੇ ਮੁੱਖ ਦੋਸ਼ੀ ਆਰਐਸਐਸ ਦੇ ਵਰਕਰ ਹਨ। ਤਸਵੀਰ ਵਿੱਚ ਦੋ ਵਿਅਕਤੀ ਆਰਐਸਐਸ ਯਾਨੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ।
Fact Check/Verification
ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਕੁਝ ਕੀਵਰਡਸ ਦੀ ਮਦਦ ਨਾਲ ਗੂਗਲ ਸਰਚ ਕੀਤੀ। ਸਾਨੂੰ ਮਨੀਪੁਰ ਪੁਲਿਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਮਿਲਿਆ। ਇਸ ਵਿੱਚ ਪੁਲਿਸ ਨੇ ਵਾਇਰਲ ਦਾਅਵੇ ਤੋਂ ਇਨਕਾਰ ਕੀਤਾ ਹੈ।
ਮਨੀਪੁਰ ਪੁਲਿਸ ਨੇ ਆਪਣੇ ਟਵੀਟ ਵਿੱਚ ਲਿਖਿਆ, “23 ਜੁਲਾਈ ਨੂੰ, ਮਨੀਪੁਰ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ (ਸੀਸੀਪੀਐਸ) ਨੂੰ ਇੱਕ ਰਾਜਨੀਤਿਕ ਪਾਰਟੀ ਦੇ ਕਾਰਜਕਰਤਾ ਤੋਂ ਸੂਚਨਾ ਮਿਲੀ ਸੀ ਕਿ ਦੋ ਔਰਤਾਂ ਦੀ ਪਰੇਡ ਨਾਲ ਜੁੜੀ ਘਟਨਾ ਦੇ ਸਬੰਧ ਵਿੱਚ ਉਸਦੀ ਅਤੇ ਉਸਦੇ ਪੁੱਤਰ ਦੀ ਇੱਕ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਿਓ-ਪੁੱਤਰ ਇਸ ਅਪਰਾਧ ਵਿਚ ਸਿੱਧੇ ਤੌਰ ‘ਤੇ ਸ਼ਾਮਲ ਸਨ। ਇਹ ਤਸਵੀਰਾਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸ਼ੇਅਰ ਕੀਤੀਆਂ ਗਈਆਂ ਹਨ। ਇਹ ਉਸਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਅਤੇ ਕਾਨੂੰਨ ਵਿਵਸਥਾ ਦੀ ਗੰਭੀਰ ਉਲੰਘਣਾ ਕਰਨ ਦੇ ਇਰਾਦੇ ਨਾਲ ਪ੍ਰਸਾਰਿਤ ਕੀਤਾ ਗਿਆ ਹੈ। ਇਸ ਮਾਮਲੇ ‘ਚ ਦੋਸ਼ੀਆਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”
ਜਾਂਚ ਦੌਰਾਨ ਸਾਨੂੰ ਕੁਝ ਟਵੀਟ ਮਿਲੇ ਹਨ, ਜਿਨ੍ਹਾਂ ‘ਚ ਸੋਸ਼ਲ ਮੀਡੀਆ ਯੂਜ਼ਰਸ ਨੇ ਦੱਸਿਆ ਕਿ ਵਾਇਰਲ ਤਸਵੀਰ ਮਨੀਪੁਰ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਚਿਦਾਨੰਦਨ ਸਿੰਘ ਦੀ ਹੈ। ਇਸ ਤੋਂ ਮਦਦ ਲੈ ਕੇ ਅਸੀਂ ਚਿਦਾਨੰਦਨ ਸਿੰਘ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਖੋਜ ਕੀਤੀ। ਸਾਨੂੰ ਇਹ ਤਸਵੀਰ ਉਹਨਾਂ ਦੇ ਫੇਸਬੁੱਕ ਪੇਜ ‘ਤੇ ਮਿਲੀ ਜੋ 17 ਅਕਤੂਬਰ 2022 ਨੂੰ ਅਪਲੋਡ ਕੀਤੀ ਗਈ ਸੀ। ਫੋਟੋ ਦੇ ਕੈਪਸ਼ਨ ‘ਚ ਉਨ੍ਹਾਂ ਨੇ ਦੱਸਿਆ ਕਿ 16 ਅਕਤੂਬਰ ਨੂੰ ਇੰਫਾਲ ਜ਼ਿਲੇ ‘ਚ ਆਯੋਜਿਤ ਆਰਐੱਸਐੱਸ ਦੇ ਮਾਰਗ ਸੰਚਾਲਨ ‘ਚ ਉਹ ਆਪਣੇ ਬੇਟੇ ਚੌਧਰੀ ਸਚਿਨੰਦ ਅਤੇ ਚਚੇਰੇ ਭਰਾ ਅਸ਼ੋਕ ਦੇ ਨਾਲ ਮੌਜੂਦ ਸਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਬਾਅਦ ਨਿਊਜ਼ ਚੈਕਰ ਨੇ ਚਿਦਾਨੰਦਨ ਸਿੰਘ ਨਾਲ ਫੋਨ ‘ਤੇ ਸੰਪਰਕ ਕੀਤਾ। ਉਸ ਨੇ ਵਾਇਰਲ ਦਾਅਵੇ ਤੋਂ ਇਨਕਾਰ ਕੀਤਾ। ਉਸਨੇ ਸਾਨੂੰ ਦੱਸਿਆ, “ਇਹ ਦਾਅਵਾ ਝੂਠਾ ਹੈ। ਮੇਰੇ ਖਿਲਾਫ ਝੂਠੀ ਖਬਰ ਫੈਲਾਉਣ ਵਾਲਿਆਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਮੈਂ ਕੱਲ੍ਹ ਸ਼ਾਮ ਨੂੰ ਮੇਰੇ ਵਿਰੁੱਧ ਇਹ ਜਾਅਲੀ ਖ਼ਬਰਾਂ ਚਲਦੀਆਂ ਵੇਖੀਆਂ। ਮੈਂ ਇਸ ਦੀ ਸ਼ਿਕਾਇਤ ਡੀਜੀਪੀ ਨੂੰ ਕੀਤੀ ਹੈ। ਮੁੱਖ ਦੋਸ਼ੀ ਦੀ ਗ੍ਰਿਫਤਾਰੀ ਦੇ ਬਾਵਜੂਦ ਫਰਜ਼ੀ ਖਬਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਮੇਰੇ ਬਾਰੇ ਅਜਿਹੀਆਂ ਖਬਰਾਂ ਫੈਲਾ ਕੇ ਲੋਕ ਮੈਨੂੰ ਨਿਸ਼ਾਨਾ ਨਹੀਂ ਬਣਾ ਰਹੇ, ਸਗੋਂ ਉਹ ਆਰ.ਐੱਸ.ਐੱਸ. ਨੂੰ ਨਿਸ਼ਾਨਾ ਬਣਾ ਰਹੇ ਹਨ। ਉਹ ਸੰਕਟ ਨੂੰ ਹੋਰ ਵਧਾ ਰਹੇ ਹਨ। ਇਹ ਇੱਕ ਮੂਰਖ ਦਾ ਕੰਮ ਹੈ।”
ਉਨ੍ਹਾਂ ਇਸ ਮਾਮਲੇ ਵਿੱਚ ਦਰਜ ਐਫਆਈਆਰ ਦੀ ਕਾਪੀ ਵੀ ਸਾਡੇ ਨਾਲ ਸਾਂਝੀ ਕੀਤੀ। ਇਸ ਸਬੰਧੀ ਆਈਪੀਸੀ ਦੀ ਧਾਰਾ 505 1 (ਸੀ) ਅਤੇ 120 ਬੀ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਮਨੀਪੁਰ ਪੁਲਿਸ ਨੇ 4 ਮਈ ਨੂੰ ਕੰਗਪੋਕਪੀ ਜ਼ਿਲੇ ‘ਚ 2 ਔਰਤਾਂ ਦੇ ਕੱਪੜੇ ਉਤਾਰਨ ਦੇ ਮਾਮਲੇ ‘ਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਲਾਈਵ ਹਿੰਦੁਸਤਾਨ ਦੀ ਇਕ ਰਿਪੋਰਟ ਮੁਤਾਬਕ 4 ਮਈ ਦੀ ਘਟਨਾ ਦੇ ਪਹਿਲੇ ਦੋਸ਼ੀ ਦੀ ਗ੍ਰਿਫਤਾਰੀ ਬੀਤੇ ਵੀਰਵਾਰ ਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਈ।
Conclusion
ਇਸ ਤਰ੍ਹਾਂ ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਮਨੀਪੁਰ ਵਿੱਚ ਦੋ ਔਰਤਾਂ ਦੇ ਨਗਨ ਘੁੰਮਣ ਦੀ ਘਟਨਾ ਨਾਲ ਜੋੜ ਕੇ ਗੁੰਮਰਾਹਕੁੰਨ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ।
Result: False
Our Sources
Tweet by Manipur Police on July 23, 2023
Telephonic Conversation With Chidananda Singh on July 24, 2023
FIR Copy
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ