ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਘਟਨਾ ਦੇ ਮੁੱਖ ਦੋਸ਼ੀ ਆਰਐਸਐਸ ਦੇ ਵਰਕਰ ਹਨ। ਤਸਵੀਰ ਵਿੱਚ ਦੋ ਵਿਅਕਤੀ ਆਰਐਸਐਸ ਯਾਨੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਲੜਕੀ ਨਾਲ ਬੇਰਹਿਮੀ ਦਾ ਇਹ ਵੀਡੀਓ ਮਣੀਪੁਰ ਦਾ ਨਹੀਂ ਹੈ
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮਣੀਪੁਰ ਦੀ ਹੈ ਜਿਥੇ ਕੁਝ ਲੋਕਾਂ ਦੁਆਰਾ ਮਾਸੂਮ ਬੱਚੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਵਾਇਰਲ ਹੋ ਰਿਹਾ ਇਹ ਦਾਅਵਾ ਝੂਠਾ ਹੈ। ਵੀਡੀਓ ਮਿਆਂਮਾਰ ਦੀ ਹੈ ਅਤੇ ਲਗਭਗ ਇੱਕ ਸਾਲ ਪੁਰਾਣੀ ਹੈ।

ਯੂਪੀ ਵਿੱਚ ਨਗਨ ਹੋ ਕੇ ਪ੍ਰਦਰਸ਼ਨ ਕਰ ਰਹੇ ਕਿੰਨਰਾਂ ਦੀ ਵੀਡੀਓ ਨੂੰ ਮਨੀਪੁਰ ਦਾ ਦੱਸਕੇ ਕੀਤਾ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨੀਪੁਰ ਵਿੱਚ ਨਗਨ ਔਰਤਾਂ ਦੀ ਟੀਮ ਪੁਲਿਸ ਨੂੰ ਭਜਾ ਕੇ ਵਿਰੋਧ ਕਰ ਰਹੀਆਂ ਹਨ। ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਚੰਦੌਲੀ ਵਿੱਚ ਸਿਵਲ ਚੋਣਾਂ ਦੌਰਾਨ ਹੋਈ ਧਾਂਦਲੀ ਦੇ ਵਿਵਾਦ ਬਾਰੇ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪਾਣੀ ਨਾਲ ਭਰੀ ਸੜਕ ‘ਤੇ ਚਾਹ ਪੀ ਰਹੇ ਲੋਕਾਂ ਦੀ ਇਹ ਤਸਵੀਰ ਦਿੱਲੀ ਦੀ ਨਹੀਂ ਹੈ
ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ‘ਚ ਪਾਣੀ ਭਰਨ ਦੌਰਾਨ ਸਥਾਨਕ ਲੋਕਾਂ ਨੇ ਪਾਣੀ ਦੇ ਵਿਚਕਾਰ ਬੈਠ ਕੇ ਚਾਹ ਪੀਤੀ। ਇਹ ਤਸਵੀਰ ਪੰਜਾਬ ਦੇ ਮਾਨਸਾ ਦੀ ਹੈ, ਜਿੱਥੇ ਸਾਲ 2016 ‘ਚ ਭਾਰੀ ਬਾਰਿਸ਼ ਤੋਂ ਬਾਅਦ ਲੋਕਾਂ ਨੇ ਭਰੇ ਭਰੇ ਪਾਣੀ ਵਿੱਚ ਚਾਹ ਪੀਤੀ ਸੀ।

ਮਣੀਪੁਰ ਬੀਜੇਪੀ ਦੇ ਉਪ ਪ੍ਰਧਾਨ ਅਤੇ ਉਨ੍ਹਾਂ ਦੇ ਪੁੱਤਰ ਦੀ ਤਸਵੀਰ ਫਰਜ਼ੀ ਦਾਅਵੇ ਨਾਲ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈ ਕਿ ਮਣੀਪੁਰ ਵਿੱਚ ਦੋ ਔਰਤਾਂ ਦੀ ਪਰੇਡ ਮਾਮਲੇ ਵਿੱਚ ਆਰਐਸਐਸ ਵਰਕਰ ਸ਼ਾਮਿਲ ਹਨ। ਇਹ ਦਾਅਵਾ ਫਰਜ਼ੀ ਹੈ। ਇਹ ਤਸਵੀਰਾਂ ਮਨੀਪੁਰ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਚਿਦਾਨੰਦਨ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੀਆਂ ਹਨ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ