Claim
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮਣੀਪੁਰ ਦੀ ਹੈ। ਵੀਡੀਓ ਵਿੱਚ ਕੁਝ ਵਿਅਕਤੀ ਮਾਸੂਮ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਹੱਤਿਆ ਕਰਦੇ ਦੇਖੇ ਜਾ ਸਕਦੇ ਹਨ।
ਟਵਿੱਟਰ ਯੂਜ਼ਰ ‘ਅਮ੍ਰਿਤਪਾਲ ਸਿੰਘ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਸੁਪਰੀਮ ਕੋਰਟ ਨੂੰ ਮਨੀਪੁਰ ਸੰਘਰਸ਼ ਦਾ ਸਬੂਤ ਚਾਹੀਦਾ ਹੈ, ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ ਵੀਡੀਓ ਨੂੰ 48 ਘੰਟਿਆਂ ਦੇ ਅੰਦਰ ਵਾਇਰਲ ਕਰੋ, ਕਿਰਪਾ ਕਰਕੇ ਇਸ ਨੂੰ ਸਾਰਿਆਂ ਨਾਲ ਸਾਂਝਾ ਕਰੋ।”
Fact Check/Verification
ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ, ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਕੁਝ ਮੁੱਖ ਫਰੇਮਾਂ ਨੂੰ ਕੈਪਚਰ ਕਰ Yandex ‘ਤੇ ਇੱਕ ਕੀਫ੍ਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੋਜਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ‘Clickforpdf’ ਨਾਂ ਦੀ ਵੈੱਬਸਾਈਟ ‘ਤੇ ਦਸੰਬਰ 2022 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਵਿੱਚ ਵਾਇਰਲ ਵੀਡੀਓ ਦੀ ਸਕਰੀਨਗਰਾਬ ਵੀ ਸ਼ਾਮਲ ਹੈ। ਰਿਪੋਰਟ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ ਮਿਆਂਮਾਰ ਦੇ ਤਾਮੂ ਸ਼ਹਿਰ ਦੀ ਹੈ। ਉਥੋਂ ਦੀ ਸਰਕਾਰ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ‘ਚ ਤਮੂ ਦੇ ਸਾਗਿੰਗ ਇਲਾਕੇ ‘ਚ ਇਕ ਔਰਤ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ, ਸਾਨੂੰ ਬਰਮੀ ਭਾਸ਼ਾ ਵਿੱਚ 8 ਦਸੰਬਰ 2022 ਦਾ ਇੱਕ ਟਵੀਟ ਮਿਲਿਆ । ਇਸ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਵੀਡੀਓ ‘ਚ ਨਜ਼ਰ ਆ ਰਹੀ ਲੜਕੀ ਦਾ ਨਾਂ ਮਾਏ ਮਾ ਤੁਨ ਹੈ। ਟਵੀਟ ‘ਚ ਮਿਆਂਮਾਰ ਦੀ ਨਿਊਜ਼ ਵੈੱਬਸਾਈਟ ‘ਮਿਜ਼ਿਮਾ’ ਦੀ ਇਕ ਪੋਸਟ ਦਾ ਲਿੰਕ ਵੀ ਸੀ। ਪੋਸਟ ਦੇ ਅਨੁਸਾਰ, “ਵੀਡੀਓ ਵਿੱਚ ਨਜ਼ਰ ਆ ਰਹੀ ਔਰਤ 24 ਸਾਲਾ ਮਾਏ ਮਾ ਤੁਨ ਹੈ ਅਤੇ ਉਹ ਤਾਮੂ ਸ਼ਹਿਰ ਵਿੱਚ ਰਹਿੰਦੀ ਸੀ। ਉਥੋਂ ਦੇ ਸਥਾਨਕ ਲੋਕਾਂ ਮੁਤਾਬਕ ਇਹ ਔਰਤ ਮਿਲਟਰੀ ਕੌਂਸਲ ਦੀ ਮੁਖਬਰ ਸੀ। ਪੀਪਲਜ਼ ਡਿਫੈਂਸ ਫੋਰਸਿਜ਼ ਦੇ ਸੂਤਰਾਂ ਅਨੁਸਾਰ ਇਹ ਘਟਨਾ ਜੂਨ 2022 ਵਿੱਚ ਵਾਪਰੀ ਸੀ।
ਇਸ ਤੋਂ ਇਲਾਵਾ, ਸਾਨੂੰ 8 ਦਸੰਬਰ ਨੂੰ ਡੈਮੋਕ੍ਰੇਟਿਕ ਵਾਇਸ ਆਫ ਬਰਮਾ, ਮਿਆਂਮਾਰ-ਅਧਾਰਤ ਮੀਡੀਆ ਵੈੱਬਸਾਈਟ ‘ ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਵੀਡੀਓ ਕਥਿਤ ਤੌਰ ‘ਤੇ ਜੂਨ 2021 ਵਿਚ ਬਣਾਇਆ ਗਿਆ ਸੀ, ਪਰ ਫੇਸਬੁੱਕ ‘ਤੇ 3 ਦਸੰਬਰ ਨੂੰ ਸਾਂਝਾ ਕੀਤਾ ਗਿਆ ਸੀ। ਇਸ ਦੇ ਅਨੁਸਾਰ, ਪੀੜਤ 24 ਸਾਲਾ ਮਾਏ ਮਾ ਤੁਨ ਹੈ, ਜਿਸ ਦੀ ਤਾਮੂ-ਏਸ਼ੀਆ ਹਾਈਵੇਅ ‘ਤੇ ਹੱਤਿਆ ਕੀਤੀ ਗਈ ਸੀ। ਔਰਤ ਨੂੰ ਪੀਪਲਜ਼ ਡਿਫੈਂਸ ਫੋਰਸ ਨੇ ਸੀਡੀਐਮ ਲਈ ਕੰਮ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਮਾਰ ਦਿੱਤਾ ਸੀ। ਸੀਡੀਐਮ ਸਿਵਲ ਸਰਵੈਂਟਸ ਦਾ ਇੱਕ ਸਮੂਹ ਹੈ ਜਿਨ੍ਹਾਂ ਨੇ ਫੌਜੀ ਸ਼ਾਸਨ ਅਧੀਨ ਸੇਵਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਜਾਂਚ ਦੌਰਾਨ, ਸਾਨੂੰ ਦਸੰਬਰ 2022 ਵਿੱਚ ਕੁਝ ਉਪਭੋਗਤਾਵਾਂ ਦੁਆਰਾ ਕੀਤੇ ਗਏ ਟਵੀਟ ਮਿਲੇ, ਜਿਸ ਵਿੱਚ ਵਾਇਰਲ ਵੀਡੀਓ ਦੇ ਵਿਜ਼ੂਅਲ ਅਤੇ ਸਕ੍ਰੀਨਗ੍ਰੈਬ ਮੌਜੂਦ ਹਨ। ਇਥੇ ਵੀ ਇਹ ਵੀਡੀਓ ਮਿਆਂਮਾਰ ਦੀ ਦੱਸੀ ਗਈ ਹੈ। ਤੁਸੀਂ ਇਹਨਾਂ ਟਵੀਟਸ ਨੂੰ ਇੱਥੇ , ਇੱਥੇ ਅਤੇ ਇੱਥੇ ਦੇਖ ਸਕਦੇ ਹੋ।
ਇਸ ਤਰ੍ਹਾਂ, ਸਾਡੀ ਜਾਂਚ ਇਹ ਸਪੱਸ਼ਟ ਕਰਦੀ ਹੈ ਕਿ ਮਿਆਂਮਾਰ ਦੀ ਪੁਰਾਣੀ ਵੀਡੀਓ ਨੂੰ ਮਨੀਪੁਰ ‘ਚ ਹੋਈ ਹਿੰਸਾ ਨਾਲ ਜੋੜਕੇ ਸਾਂਝਾ ਕੀਤਾ ਜਾ ਰਿਹਾ ਹੈ।
Result: False
Our Sources
Report Published at Click for Pdf on December 8, 2022
Report Published at Democratic Voice of Bangladesh on December 8, 2022
Tweet by Mr Win on December 4, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044