ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਤੇ ਅਖ਼ਬਾਰ ਦੀ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਦੇ ਮੁਤਾਬਕ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਵਿਚਕਾਰ ਗੁਪਤ ਮੀਟਿੰਗ ਹੋਈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਪੰਜਾਬ ਦੇ MLA Jagdev Singh Kamalu ਨੂੰ ਲੋਕਾਂ ਨੇ ਘੇਰਿਆ?
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕ ਪੰਜਾਬ ਦੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ (MLA Jagdev Singh Kamalu) ਨੂੰ ਘੇਰੀ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਜਗਦੇਵ ਸਿੰਘ ਕਮਾਲੂ ਨੂੰ ਬਠਿੰਡੇ ਦੇ ਅਧੀਨ ਪੈਂਦੇ ਮੌੜ ਮੰਡੀ ਹਲਕੇ ਦੇ ਵਸਨੀਕਾਂ ਨੇ ਘੇਰ ਲਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ ਜਿਸ ਨੂੰ ਸੋਸ਼ਲ ਮੀਡੀਆ ਤੇ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

5G ਟਾਵਰਾਂ ਤੇ ਲਗਾਈ ਜਾ ਰਹੀ ਹੈ Coronavirus ਚਿੱਪ?
ਦੇਸ਼ ਵਿਚ 5ਜੀ ਤਕਨੀਕ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦੌਰਾਨ ਇਕ ਟੈਲੀਕੌਮ ਇੰਜਨੀਅਰ ਵਰਗੇ ਦਿਖਣ ਵਾਲੇ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਾਰੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਇਕ ਸਰਕਟ ਬੋਰਡ ਨੂੰ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਤੇ ਕੋਵਿਡ 19 ਦਾ ਲੇਬਲ ਲੱਗਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 5ਜੀ ਟਾਵਰਾਂ ਦੇ ਸਰਕਟ ਬੋਰਡ ਤੇ ਕੋਵਿਡ 19 ਦੀਆਂ ਚਿੱਪ ਲਗਾਈਆਂ ਜਾ ਰਹੀਆਂ ਹਨ। ਵਾਇਰਲ ਦਾਅਵਾ ਗਲਤ ਹੈ। ਕੋਰੋਨਾਵਾਇਰਸ ਤੇ 5ਜੀ ਦਾ ਕੋਈ ਸਬੰਧ ਨਹੀਂ ਹੈ। ਵਾਇਰਲ ਵੀਡੀਓ ਵਿਚ ਨਜ਼ਰ ਆ ਰਿਹਾ ਵਿਅਕਤੀ ਟੈਲੀਕਾਮ ਇੰਜੀਨੀਅਰ ਨਹੀਂ ਸਗੋਂ ਇਕ ਡਾਕੂਮੈਂਟਰੀ ਨਿਰਮਾਤਾ ਹੈ ਜਿਸ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੇ ਲਈ ਇਸ ਵੀਡੀਓ ਨੂੰ ਬਣਾਇਆ ਸੀ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

Shiromani Akali Dal ਦੇ ਵਰਕਰਾਂ ਨਾਲ ਹੋਈ ਕੁੱਟਮਾਰ?
ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਹੈ ਜਿਥੇ ਉਨ੍ਹਾਂ ਤੇ ਹਮਲਾ ਕੀਤਾ ਗਿਆ। ਵਾਇਰਲ ਹੋ ਰਹੀ ਵੀਡੀਓ ਵਿੱਚ ਕੁਝ ਲੋਕਾਂ ਨੂੰ ਇੱਕ ਬੱਸ ਉੱਤੇ ਹਮਲਾ ਅਤੇ ਭੰਨਤੋੜ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤਕਰੀਬਨ ਤਿੰਨ ਸਾਲ ਪੁਰਾਣੀ ਹੈ ਜਿਸ ਨੂੰ ਸੋਸ਼ਲ ਮੀਡੀਆ ਤੇ ਮੁੜ ਸ਼ੇਅਰ ਕੀਤਾ ਜਾ ਰਿਹਾ ਹੈ।

Haryana ਦੇ ਜੀਂਦ ਵਿੱਚ ਜੁੜੀ ਕਿਸਾਨਾਂ ਦੀ ਵੱਡੀ ਭੀੜ?
ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਭੀੜ ਨੂੰ ਦੇਖਿਆ ਜਾ ਸਕਦਾ ਹੈ। ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਹਰਿਆਣਾ ਦੇ ਜੀਂਦ ਦੀ ਹੈ ਜਿੱਥੇ ਵੱਡੀ ਗਿਣਤੀ ‘ਚ ਕਿਸਾਨ ਇਕੱਠੇ ਹੋਏ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ। ਵਾਇਰਲ ਹੋ ਰਹੀ ਤਸਵੀਰ 2017 ਵਿੱਚ ਰਾਜਸਥਾਨ ਦੇ ਸੀਕਰ ਵਿਖੇ ਕਿਸਾਨਾਂ ਵੱਲੋਂ ਕੱਢੀ ਗਈ ਰੈਲੀ ਦੀ ਹੈ।

Amit Shah ਅਤੇ Navjot Singh Sidhu ਵਿਚਕਾਰ ਹੋਈ ਗੁਪਤ ਮੀਟਿੰਗ?
ਸੋਸ਼ਲ ਮੀਡੀਆ ਤੇ ਇਕ ਅਖ਼ਬਾਰ ਦੀ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਹੈਡਲਾਈਨ ਦੇ ਮੁਤਾਬਕ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਗੁਪਤ ਮੀਟਿੰਗ ਹੋਈ। ਅਖਬਾਰ ਦੀ ਕਟਿੰਗ ਮੁਤਾਬਿਕ, ਨਵਜੋਤ ਸਿੰਘ ਸਿੱਧੂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਤਿੰਨ ਵਾਰ ਮੁਲਾਕਾਤ ਕਰ ਚੁੱਕੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖ਼ਬਾਰ ਦੀ ਕਟਿੰਗ ਫਰਜ਼ੀ ਹੈ। ਵਾਇਰਲ ਹੋ ਰਹੀ ਅਖ਼ਬਾਰ ਦੀ ਕਟਿੰਗ ਨੂੰ ਫੋਟੋਸ਼ਾਪ ਟੂਲ ਦੀ ਮਦਦ ਨਾਲ ਐਡਿਟ ਕਰਕੇ ਬਣਾਇਆ ਗਿਆ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044