ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ ਰਿਲਾਇੰਸ JIO ਕੰਪਨੀ ਆਪਣੇ ਮਾਲਕ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਸਾਰੇ ਭਾਰਤੀ ਗ੍ਰਾਹਕਾਂ ਨੂੰ ਮੁਫਤ ਰਿਚਾਰਜ ਦੇ ਰਹੀ ਹੈ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਹਰਿਆਣਾ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਵੁਕ ਹੋ ਗਏ ਮਨੋਹਰ ਲਾਲ ਖੱਟਰ?
ਮਨੋਹਰ ਲਾਲ ਖੱਟਰ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, ‘ਮਨੋਹਰ ਲਾਲ ਖੱਟਰ ਦੇ ਹੰਝੂ ਮੋਦੀ ਜੀ ‘ਤੇ ਭਾਰੂ ਪੈਣਗੇ ਹੋਣਗੇ। ਪਹਿਲਾਂ ਸ਼ਿਵਰਾਜ ਸਿੰਘ ਚੌਹਾਨ ਨੂੰ ਰੁਵਾਇਆ ਤੇ ਹੁਣ ਖੱਟਰ ਕਾਕਾ ਤੇ ਅਨਿਲ ਵਿਜ ਵੀ। ਮਨੋਹਰ ਲਾਲ ਖੱਟਰ ਦਾ ਵਾਇਰਲ ਹੋ ਰਿਹਾ ਵੀਡੀਓ ਤਿੰਨ ਸਾਲ ਪੁਰਾਣਾ ਹੈ।

ਲੋਕਾਂ ਨੇ ਆਪ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਭਜਾਇਆ?
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕਾਂ ਨੂੰ ਨਿਹਾਲਸਿੰਘਵਾਲਾ ਤੋਂ ਆਮ ਆਦਮੀ ਪਾਰਟੀ (ਆਪ) ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਬਹਿਸ ਕਰਦਿਆਂ ਅਤੇ ਵਿਧਾਇਕ ਨੂੰ ਵਾਪਿਸ ਭੇਜਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਵੀਡੀਓ ਸਾਲ 2021 ਦੀ ਹੈ ਜਦੋ ਮਨਜੀਤ ਸਿੰਘ ਬਿਲਾਸਪੁਰ ਨਿਹਾਲਸਿੰਘ ਵਾਲਾ ਹਲਕੇ ਦੇ ਪਿੰਡ ਡਾਲਾ ਪਹੁੰਚੇ ਸਨ।

ਕੀ ਵਿਸ਼ਵ ਬੈਂਕ ਨੇ ਭਾਰਤ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਤੋਂ ਕੀਤਾ ਬਾਹਰ?
ਸੋਸ਼ਲ ਮੀਡੀਆ ‘ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ ਵਿਸ਼ਵ ਬੈਂਕ ਨੇ ਭਾਰਤ ਤੋਂ ਵਿਕਾਸਸ਼ੀਲ ਦੇਸ਼ ਦਾ ਟੈਗ ਹਟਾ ਕੇ ਭਾਰਤ ਨੂੰ ਪਾਕਿਸਤਾਨ, ਜ਼ੈਂਬੀਆ ਅਤੇ ਘਾਨਾ ਵਰਗੇ ਦੇਸ਼ਾਂ ਦੇ ਬਰਾਬਰ ਰੱਖ ਦਿੱਤਾ ਹੈ। ਵਿਸ਼ਵ ਬੈਂਕ ਨੇ ਅਰਥਵਿਵਸਥਾ ਦੀ ਵੰਡ ਦੀਆਂ ਸ਼੍ਰੇਣੀਆਂ ਦੇ ਨਾਂ ਬਦਲ ਦਿੱਤੇ ਸਨ। ਪਹਿਲਾਂ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਨੂੰ ‘ਵਿਕਾਸਸ਼ੀਲ’ ਅਤੇ ਉੱਚ ਆਮਦਨ ਵਾਲੇ ਦੇਸ਼ਾਂ ਨੂੰ ‘ਵਿਕਸਿਤ’ ਦੇਸ਼ ਮੰਨਿਆ ਜਾਂਦਾ ਸੀ। ਇਸ ਤਰ੍ਹਾਂ ਵਿਸ਼ਵ ਬੈਂਕ ‘ਵਿਕਾਸਸ਼ੀਲ’ ਦੇਸ਼ਾਂ ਵਿਚ ਭਾਰਤ ਦਾ ਜ਼ਿਕਰ ਕਰਦਾ ਸੀ। ਇਸ ਤੋਂ ਬਾਅਦ ਸਾਲ 2016 ‘ਚ ਵਿਸ਼ਵ ਬੈਂਕ ਨੇ ਪ੍ਰਤੀ ਵਿਅਕਤੀ ਆਮਦਨ ਦੇ ਆਧਾਰ ‘ਤੇ ਦੇਸ਼ਾਂ ਦਾ ਜ਼ਿਕਰ ਕਰਨਾ ਸ਼ੁਰੂ ਕੀਤਾ, ਸ਼੍ਰੇਣੀਆਂ ਦੇ ਨਾਂ ਬਦਲਣ ਤੋਂ ਬਾਅਦ ਭਾਰਤ ਨੂੰ ਨਿਮਨ-ਮੱਧ ਆਮਦਨ ਵਾਲਾ ਦੇਸ਼ ਜਾਂ ਅਰਥਵਿਵਸਥਾ ਕਿਹਾ ਜਾਣ ਲੱਗਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀ ਰਿਲਾਇੰਸ ਜੀਓ ਕੰਪਨੀ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਮੁਫਤ ਰਿਚਾਰਜ ਦੇ ਰਹੀ ਹੈ?
ਦਾਅਵਾ ਕੀਤਾ ਜਾ ਰਿਹਾ ਹੈ ਕਿ
ਰਿਲਾਇੰਸ JIO ਕੰਪਨੀ ਆਪਣੇ ਮਾਲਕ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਸਾਰੇ ਭਾਰਤੀ ਗ੍ਰਾਹਕਾਂ ਨੂੰ ਮੁਫਤ ਰਿਚਾਰਜ ਦੇ ਰਹੀ ਹੈ। ਜੀਓ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਕੋਈ ਮੁਫਤ ਰਿਚਾਰਜ ਸਕੀਮ ਨਹੀਂ ਚਲਾ ਰਿਹਾ ਹੈ। ਵਾਇਰਲ ਦਾਅਵਾ ਫਰਜ਼ੀ ਹੈ।

ਕੀ ਹਾਲੀਆ ਸੁਨਾਮੀ ਅਤੇ ਭੁਚਾਲ ਦੀ ਹੈ ਇਹ ਵੀਡੀਓ? ਪੁਰਾਣੀ ਵੀਡੀਓ ਵਾਇਰਲ
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੱਡੀਆਂ ਨੂੰ ਪਾਣੀ ‘ਚ ਰੁੜਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਜਾਪਾਨ ‘ਚ ਆਏ ਸੁਨਾਮੀ ਅਤੇ ਭੁਚਾਲ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵੀਡੀਓ ਵਿੱਚ ਵਾਤਾਵਰਨ ਬਦਲਾਵ 2024 ਜਿਹੇ ਹੈਸ਼ਟੈਗ ਵਰਤੇ ਗਏ ਹਨ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ। ਇਹ ਵੀਡੀਓ 2016 ਤੋਂ ਇੰਟਰਨੈੱਟ ‘ਤੇ ਮੌਜੂਦ ਹੈ।

ਸਮੁੰਦਰ ‘ਚ ਲਹਿਰਾਇਆ ਕਿਸਾਨੀ ਝੰਡਾ? ਪੁਰਾਣਾ ਵੀਡੀਓ ਹੋਇਆ ਵਾਇਰਲ
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਮੁੰਦਰ ‘ਚ ਕਿਸਾਨੀ ਦਾ ਝੰਡਾ ਲਹਿਰਾਉਂਦੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਕਿਸਾਨ ਅੰਦੋਲਨ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਵੀਡੀਓ ਸਾਲ 2021 ਤੋਂ ਇੰਟਰਨੇਟ ਤੇ ਮੌਜੂਦ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।