ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeCoronavirus5G ਟਾਵਰਾਂ ਤੇ ਲਗਾਈ ਜਾ ਰਹੀ ਹੈ Coronavirus ਚਿੱਪ?

5G ਟਾਵਰਾਂ ਤੇ ਲਗਾਈ ਜਾ ਰਹੀ ਹੈ Coronavirus ਚਿੱਪ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕੋਰੋਨਾ ਵਾਇਰਸ (Coronavirus) ਅਤੇ 5G ਟੈਕਨਾਲੋਜੀ ਨੂੰ ਲੈ ਕੇ ਇੰਟਰਨੈੱਟ ਤੇ ਰੋਜ਼ ਤਰ੍ਹਾਂ ਤਰ੍ਹਾਂ ਦੇ ਦਾਅਵੇ ਵਾਇਰਲ ਹੋ ਰਹੇ ਹਨ। ਸੋਸ਼ਲ ਮੀਡੀਆ ਤੇ ਪਹਿਲਾਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਕੋਰੋਨਾ ਦੀ ਦੂਜੀ ਲਹਿਰ 5ਜੀ ਦੇ ਕਾਰਨ ਆਈ ਹੈ ਅਤੇ ਕਦੀ ਇਹ ਕਿਹਾ ਜਾਂਦਾ ਸੀ ਕਿ ਆਕਸੀਜਨ ਦੀ ਕਮੀ 5ਜੀ ਟੈਕਨਾਲੋਜੀ ਦੇ ਕਾਰਨ ਪੈਦਾ ਹੋਈ ਹੈ ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਹੋ ਰਹੀ ਹੈ।

ਇੰਨਾ ਹੀ ਨਹੀਂ ਇਹ ਵੀ ਕਿਹਾ ਗਿਆ ਕਿ ਬਰਡ ਫਲੂ ਦੀ ਵਜ੍ਹਾ ਤੋਂ ਪੰਛੀਆਂ ਦੀ ਜਾਨ ਨਹੀਂ ਗਈ ਸਗੋਂ ਇਸ ਦੇ ਪਿੱਛੇ ਵੀ 5ਜੀ ਰੇਡੀਏਸ਼ਨ ਹੈ ਅਤੇ ਸਰਕਾਰ ਪੂੰਜੀਪਤੀਆਂ ਅਤੇ ਟੈਲੀਕਾਮ ਕੰਪਨੀਆਂ ਦਾ ਬਚਾਅ ਕਰਨ ਦੇ ਲਈ ਇਸ ਨੂੰ ਛੁਪਾ ਰਹੀਆਂ ਹਨ ਅਤੇ ਬਰਡ ਫਲੂ ਦਾ ਨਾਮ ਦੇ ਰਹੀ ਹੈ। ਸੋਸ਼ਲ ਮੀਡੀਆ ਤੇ ਇਸ ਦਾਅਵੇ ਨੂੰ ਕਈ ਲੋਕ ਮੰਨ ਚੁੱਕੇ ਸਨ ਕਿ ਕੋਰੋਨਾ ਅਤੇ 5ਜੀ ਟੈਸਟਿੰਗ ਦਾ ਆਪਸ ਵਿੱਚ ਕੋਈ ਸਬੰਧ ਹੈ। ਇਸ ਕਾਰਨ ਹੀ ਇਹ ਮਾਮਲਾ ਹੁਣ ਅਦਾਲਤ ਵਿੱਚ ਪਹੁੰਚ ਚੁੱਕਾ ਹੈ। ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਸਮੇਤ ਕੁਝ ਲੋਕਾਂ ਨੇ 5ਜੀ ਤਕਨੀਕ ਨੂੰ ਲੈ ਕੇ ਦਿੱਲੀ ਹਾਈ ਕੋਰਟ ਵਿਚ ਯਾਚਿਕਾ ਦਾਇਰ ਕੀਤੀ ਸੀ। ਹਾਲਾਂਕਿ, ਕੋਰਟ ਨੇ ਇਸ ਯਾਚਿਕਾ ਨੂੰ ਪਬਲੀਸਿਟੀ ਸਟੰਟ ਦੱਸਦੇ ਹੋਏ ਇਸ ਨੂੰ ਖਾਰਿਜ ਕਰ ਦਿੱਤਾ ਅਤੇ ਜੂਹੀ ਚਾਵਲਾ ਤੇ ਲੱਖ ਦਾ ਜੁਰਮਾਨਾ ਲਗਾ ਦਿੱਤਾ।

ਦੇਸ਼ ਵਿਚ 5ਜੀ ਤਕਨੀਕ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦੌਰਾਨ ਇਕ ਟੈਲੀਕੌਮ ਇੰਜਨੀਅਰ ਵਰਗੇ ਦਿਖਣ ਵਾਲੇ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਾਰੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਇਕ ਸਰਕਟ ਬੋਰਡ ਨੂੰ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਤੇ ਕੋਵਿਡ 19 ਦਾ ਲੇਬਲ ਲੱਗਿਆ ਹੋਇਆ ਹੈ। ਵਿਅਕਤੀ ਕਹਿ ਰਿਹਾ ਹੈ,’ ਮੈਂ ਇੱਥੇ ਰਿਪੇਅਰਿੰਗ ਦਾ ਕੰਮ ਕਰਨ ਦਿੱਲੀ ਆਇਆ ਸੀ। ਮੈਨੂੰ ਇਸ ਸਰਕਟ ਬੋਰਡ ਨੂੰ ਖੋਲ੍ਹਣ ਦੀ ਸਪੱਸ਼ਟ ਰੂਪ ਤੋਂ ਸਖਤ ਮਨ੍ਹਾ ਕੀਤਾ ਗਿਆ ਸੀ ਪਰ ਮੈਂ ਇਸ ਨੂੰ ਖੋਲ੍ਹ ਕੇ ਦੇਖ ਲਿਆ ਜਿਸ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਜ਼ਰੂਰ ਇੱਥੇ ਕੁਝ ਗਲਤ ਹੋ ਰਿਹਾ ਹੈ। ਇਸ ਸਰਕਟ ਬੋਰਡ ਤੇ ਕੋਵਿਡ19 ਲਿਖਿਆ ਹੋਇਆ ਹੈ ਜਿਸ ਤੋਂ ਬਾਅਦ ਉਹ ਵਿਅਕਤੀ ਇਕ ਟਾਵਰ ਨੂੰ ਦਿਖਾਉਂਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਟਾਵਰ ਨੂੰ ਦੇਖ ਕੇ ਵੀ ਕੁਝ ਅਜੀਬ ਲੱਗ ਰਿਹਾ ਹੈ ਸ਼ਾਇਦ ਇਸ ਟਾਵਰ ਤੇ ਕੋਵਿਡ 19 ਵਾਲੇ ਸਰਕਿਟ ਬੋਰਡ ਲਗਾਏ ਜਾ ਰਹੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। 

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Coronavirus

Fact Check/Verification

ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਅਸੀਂ ਟੂਲ ਦੀ ਮਦਦ ਨਾਲ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਬਦਲਿਆ ਫਿਰ ਇਕ  ਫਰੇਮ ਤੇ ਗੂਗਲ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਇਕ ਡਾਕੂਮੈਂਟਰੀ ਨਿਰਮਾਤਾ Hayden Prowse ਦੇ ਅਧਿਕਾਰਿਕ ਟਵਿੱਟਰ ਅਕਾਊਂਟ ਤੇ ਮਿਲੀ ਜਿਸ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਵੀਡੀਓ ਵਿੱਚ ਨਜ਼ਰ ਆ ਰਿਹਾ ਵਿਅਕਤੀ ਕੋਈ ਟੈਲੀਕੌਮ ਇੰਜਨੀਅਰ ਨਹੀਂ ਸਗੋਂ Hayden Prowse ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਇਸ ਲਈ ਬਣਾਇਆ ਸੀ ਤਾਂ ਜੋ ਲੋਕ ਇਹ ਸਮਝ ਸਕਣ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਨੂੰ ਫੈਲਾਉਣਾ ਕਿੰਨਾ ਆਸਾਨ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਤੇ ਕੁਝ ਕੀਵਰਡ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਵੀਡਿਓ ਦਾ ਪੂਰਾ ਵਰਜ਼ਨ Don’t panic London ਨਾਮਕ ਯੂਟਿਊਬ ਚੈਨਲ ਤੇ ਮਿਲਿਆ ਜਿਸ ਨੂੰ Hayden Prowse ਹੀ ਚਲਾਉਂਦੇ ਹਨ। ਵੀਡੀਓ ਵਿੱਚ ਉਨ੍ਹਾਂ ਨੇ ਸਰਕਟ ਬੋਰਡ ਤੇ ਕੋਰੋਨਾ ਵਾਇਰਸ ਦਾ ਲੇਬਲ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਨੇ ਵਾਇਰਲ ਵੀਡੀਓ ਵਿਚ ਵੀ ਦਿਖਾਇਆ ਸੀ। ਇਸ ਨਾਲ ਹੀ ਉਹ ਇਹ ਸਮਝਾਉਂਦੇ ਹੋਏ ਨਜ਼ਰ ਆ ਰਹੇ ਹਨ ਇਸ ਤਰ੍ਹਾਂ ਦੀਆਂ ਅਫਵਾਹਾਂ ਤੇ ਵਿਸ਼ਵਾਸ ਨਾ ਕਰੋ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਪੜਤਾਲ ਦੇ ਦੌਰਾਨ ਸਾਨੂੰ 5ਜੀ ਅਤੇ ਕੋਰੋਨਾ ਦੇ ਦਾਅਵਿਆਂ ਨੂੰ ਲੈ ਕੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੁਆਰਾ ਦਿੱਤਾ ਗਿਆ ਸਪੱਸ਼ਟੀਕਰਨ ਮਿਲਿਆ। ਵਿਸ਼ਵ ਸਿਹਤ ਸੰਗਠਨ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਗੁੰਮਰਾਹਕੁੰਨ ਦੱਸਿਆ।

ਸਰਚ ਤੋਂ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ Reuters ਦੀ ਇੱਕ ਰਿਪੋਰਟ ਮਿਲੀ ਜਿਸ ਵਿਚ ਰੇਡੀਓਲੌਜੀ ਅਤੇ ਮੈਡੀਕਲ ਫਿਜ਼ਿਕਸ ਦੇ ਪ੍ਰੋਫ਼ੈਸਰ ਮਾਰਵਿਨ ਸੀ ਜਸਕਨ ਨਾਲ ਕੋਰੋਨਾ ਅਤੇ 5ਜੀ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਗਈ ਸੀ। ਪ੍ਰੋਫ਼ੈਸਰ ਤੇ ਮੁਤਾਬਕ 5ਜੀ ਅਤੇ ਕੋਰੋਨਾ ਦਾ ਕੋਈ ਸਬੰਧ ਨਹੀਂ ਹੈ। ਇਸ ਦੇ ਨਾਲ ਹੀ ਕੋਈ ਵਿਗਿਆਨਕ ਸਬੂਤ ਵੀ ਸਾਹਮਣੇ ਨਹੀਂ ਆਇਆ ਹੈ।

5G ਟਾਵਰਾਂ ਤੇ ਨਹੀਂ ਲਗਾਈ ਜਾ ਰਹੀ ਹੈ Coronavirus ਚਿੱਪ

ਜੇਕਰ ਭਾਰਤ ਵਿੱਚ 5ਜੀ ਟੈਸਟਿੰਗ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਇਹ ਆਪਣੀ ਸ਼ੁਰੂਆਤੀ ਚਰਣ ਦੇ ਵਿੱਚ ਹੈ। ਮਾਰਚ 2021 ਵਿੱਚ ਪ੍ਰਕਾਸ਼ਿਤ ਇਕਨੌਮਿਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਅਜੇ ਤੱਕ ਸਰਕਾਰ ਨੇ ਸਾਰੀ ਕੰਪਨੀਆਂ ਨੂੰ ਜੀ ਟੈਸਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਕੁਝ ਕੰਪਨੀਆਂ ਨੂੰ ਹੀ ਸਰਕਾਰ ਨੇ ਇਸ ਦੀ ਇਜਾਜ਼ਤ ਦਿੱਤੀ ਹੈ ਜਦ ਕਿ ਪੂਰੀ ਤਰ੍ਹਾਂ ਦੇ ਨਾਲ 5ਜੀ ਨੈੱਟਵਰਕ ਦਾ ਇਸਤੇਮਾਲ ਕਰਨ ਵਾਲੇ ਦੇਸ਼ ਸਾਊਥ ਕੋਰੀਆ ਅਤੇ ਹਾਂਗਕਾਂਗ ਵਿਚ ਭਾਰਤ ਮੁਕਾਬਲੇ ਕੋਰੋਨਾ ਦੇ ਮਾਮਲੇ ਘੱਟ ਹਨ।

ਪੜਤਾਲ ਦੇ ਦੌਰਾਨ ਸਾਨੂੰ ਪ੍ਰੈਸ ਇਨਫ਼ਰਮੇਸ਼ਨ ਬਿਓਰੋ ਫੈਕਟ ਚੈਕ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਇਕ ਪੋਸਟ ਮਿਲਿਆ ਜਿਸ ਵਿਚ ਵਾਇਰਲ ਦਾਅਵੇ ਨੂੰ ਗ਼ਲਤ ਅਤੇ ਫਰਜ਼ੀ ਦੱਸਿਆ ਗਿਆ ਹੈ।

Conclusion 

ਪੜਤਾਲ ਦੇ ਦੌਰਾਨ ਮਿਲੇ ਤੱਥਾਂ ਤੋਂ ਪਤਾ ਚੱਲਦਾ ਹੈ ਕਿ ਵਾਇਰਲ ਦਾਅਵਾ ਗਲਤ ਹੈ। ਕੋਰੋਨਾਵਾਇਰਸ ਤੇ 5ਜੀ ਦਾ ਕੋਈ ਸਬੰਧ ਨਹੀਂ ਹੈ। ਵਾਇਰਲ ਵੀਡੀਓ ਵਿਚ ਨਜ਼ਰ ਆ ਰਿਹਾ ਵਿਅਕਤੀ ਟੈਲੀਕਾਮ ਇੰਜੀਨੀਅਰ ਨਹੀਂ ਸਗੋਂ ਇਕ ਡਾਕੂਮੈਂਟਰੀ ਨਿਰਮਾਤਾ ਹੈ ਜਿਸ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੇ ਲਈ ਇਸ ਵੀਡੀਓ ਨੂੰ ਬਣਾਇਆ ਸੀ।

Result: False

Sources

Youtube –https://www.youtube.com/watch?v=98pY07HaNgs

Twitter –https://twitter.com/HeydonProwse/status/1281521517164191745

Twitter –https://twitter.com/PIBFactCheck/status/1386973448853803009


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular