ਵੀਰਵਾਰ, ਅਪ੍ਰੈਲ 25, 2024
ਵੀਰਵਾਰ, ਅਪ੍ਰੈਲ 25, 2024

HomeFact CheckViralਕੀ ਨੀਦਰਲੈਂਡ 'ਚ 43 ਘੰਟਿਆਂ ਵਿੱਚ ਟਨਲ ਨੈਸ਼ਨਲ ਹਾਈਵੇ ਦੇ ਥੱਲੇ ਕੀਤਾ...

ਕੀ ਨੀਦਰਲੈਂਡ ‘ਚ 43 ਘੰਟਿਆਂ ਵਿੱਚ ਟਨਲ ਨੈਸ਼ਨਲ ਹਾਈਵੇ ਦੇ ਥੱਲੇ ਕੀਤਾ ਗਿਆ ਤਿਆਰ? ਪੁਰਾਣੀ ਵੀਡੀਓ ਹੋਈ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੁਲ ਨੂੰ ਤਿਆਰ ਕਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਨੀਦਰਲੈਂਡ ਦੀ ਹੈ ਜਿੱਥੇ ਸਿਰਫ਼ 43 ਘੰਟਿਆਂ ਵਿੱਚ 70 ਮੀਟਰ ਟਨਲ ਨੈਸ਼ਨਲ ਹਾਈਵੇ ਤੇ ਥੱਲੇ ਤਿਆਰ ਕੀਤੀ ਗਈ।

ਫੇਸਬੁੱਕ ਪੇਜ My Bathinda ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਹ ਨੀਦਰਲੈਂਡ ਦਾ ਸੀਨ ਹੈ , ਜਿੱਥੇ ਸਿਰਫ਼ 43 ਘੰਟਿਆ ਵਿੱਚ 70 ਮੀਟਰ ਟੱਨਲ ਨੈਸ਼ਨਲ ਹਾਈਵੇ ਦੇ ਥੱਲੇ ਤਿਆਰ ਕੀਤੀ ਗਈ , ਲੋਕ ਫਿਰ ਵੀ ਨਾਰਾਜ਼ ਹੋ ਗਏ ਕਿ ਏਨਾ ਟਾਈਮ ਕਿਵੇਂ ਲੱਗ ਗਿਆ।’

ਅਸੀਂ ਪਾਇਆ ਕਿ ਇਸ ਵੀਡੀਓ ਨੂੰ ਹਾਲੀਆ ਦੱਸਦਿਆਂ ਕਈ ਯੂਜ਼ਰਾਂ ਦੇ ਦੁਆਰਾ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਲਡ ਦੇ ਜ਼ਰੀਏ ਸਰਚ ਕੀਤਾ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਕਈ ਯੂਟਿਊਬ ਅਕਾਊਂਟ ਅਤੇ ਵੈਬਸਾਈਟ ਦੇ ਦੁਆਰਾ ਸਾਲ 2016 ਅਤੇ 2020 ਵਿੱਚ ਅਪਲੋਡ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਯੂਟਿਊਬ ਅਕਾਊਂਟ ‘Equipment World’ ਦੁਆਰਾ 8 ਜੁਲਾਈ 2016 ਨੂੰ ਅਪਲੋਡ ਕੀਤੀ ਗਈ ਵੀਡੀਓ ਦੇ ਕੈਪਸ਼ਨ ਮੁਤਾਬਕ ਮਈ 2016 ਵਿਚ ਇਨਫਰਾਸਟਰੱਕਚਰ ਮੈਨੇਜਮੇਂਟ ਏਜੰਸੀ ਦੁਆਰਾ ਨੀਦਰਲੈਂਡ ਵਿੱਚ ਇਕ ਹਫ਼ਤੇ ਦੇ ਅੰਦਰ ਟਨਲ ਤਿਆਰ ਕੀਤਾ ਗਿਆ।

ਮੀਡੀਆ ਅਦਾਰਾ Business Insider ਦੁਆਰਾ 4 ਜੂਨ 2016 ਨੂੰ ਪ੍ਰਕਾਸ਼ਤ ਆਰਟੀਕਲ ਦੇ ਮੁਤਾਬਕ, ਨੀਦਰਲੈਂਡ ਵਿਖੇ 48 ਘੰਟਿਆਂ ਦੇ ਅੰਦਰ ਟਨਲ ਨੂੰ ਤਿਆਰ ਕੀਤਾ ਗਿਆ।

ਨੀਦਰਲੈਂਡ 'ਚ 43 ਘੰਟਿਆਂ ਵਿੱਚ ਟਨਲ ਨੈਸ਼ਨਲ ਹਾਈਵੇ ਤੇ ਥੱਲੇ ਕੀਤਾ ਗਿਆ ਤਿਆਰ
Courtesy: Business Insider

ਇਸ ਨਾਲ ਹੀ ਅਸੀਂ ਪਾਇਆ ਕਿ ਕਈ ਫੇਸਬੁੱਕ ਪੇਜ ਦੁਆਰਾ ਇਸ ਵੀਡੀਓ ਨੂੰ ਸਾਲ 2017 ਵਿੱਚ ਅਪਲੋਡ ਕੀਤਾ ਗਿਆ ਸੀ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2016 ਤੋਂ ਇੰਟਰਨੈੱਟ ਤੇ ਮੌਜੂਦ ਹੈ। ਵਾਇਰਲ ਵੀਡੀਓ ਨੂੰ ਹਾਲੀਆ ਦੱਸਦਿਆਂ ਸੋਸ਼ਲ ਮੀਡੀਆ ਤੇ ਮੁੜ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।

Result: Missing Context

Our Sources

Video uploaded by YouTube account Equipment World on July 8, 2016
Media report published by Business Insider on June 4, 2016
Video uploaded by Facebook page on February 1, 2017

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular