Claim
14 ਫਰਵਰੀ 2019 ਨੂੰ ਹੋਏ ਪੁਲਵਾਮਾ ਹਮਲੇ ਦਾ ਵੀਡੀਓ
Fact
ਪੁਲਵਾਮਾ ਹਮਲੇ ਦੀ ਚੌਥੀ ਬਰਸੀ ‘ਤੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ 14 ਫਰਵਰੀ 2019 ਨੂੰ ਹੋਏ ਪੁਲਵਾਮਾ ਹਮਲੇ ਦੀ ਹੈ, ਜਿਸ ਵਿਚ 40 ਭਾਰਤੀ ਜਵਾਨ ਸ਼ਹੀਦ ਹੋਏ ਸਨ। ਵੀਡੀਓ ‘ਚ ਚੱਲਦੀ ਗੱਡੀ ‘ਚ ਜ਼ੋਰਦਾਰ ਧਮਾਕਾ ਹੁੰਦਿਆਂ ਦੇਖਿਆ ਜਾ ਸਕਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਵੀਡੀਓ ਦੇ ਫਰੇਮਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਸਰਚ ਕਰਨ ‘ਤੇ, ਸਾਨੂੰ 1291 ਹੈਲਵੇਟੀਆ ਨਾਮ ਦੇ ਯੂਟਿਊਬ ਚੈਨਲ ‘ਤੇ ਅਸਲ ਵੀਡੀਓ ਮਿਲੀ, ਜੋ ਕਿ 6 ਮਾਰਚ, 2008 ਨੂੰ ਅਪਲੋਡ ਕੀਤੀ ਗਈ ਸੀ।

ਕੀਵਰਡ ਸਰਚ ਦੌਰਾਨ, ਸਾਨੂੰ ਇਸ ਵੀਡੀਓ ਨਾਲ ਸਬੰਧਤ ਕਈ ਮੀਡੀਆ ਰਿਪੋਰਟਾਂ ਮਿਲੀਆਂ, ਜਿਸ ਅਨੁਸਾਰ ਇਹ ਵੀਡੀਓ 2 ਸਤੰਬਰ 2007 ਨੂੰ ਬਗਦਾਦ ਦੇ ਕੈਂਪ ਤਾਜੀ ਵਿਖੇ ਹੋਏ ਧਮਾਕੇ ਦੀ ਹੈ।
ਸਾਨੂੰ ਇਹ ਵਾਇਰਲ ਵੀਡੀਓ Reddit ‘ਤੇ ਵੀ ਮਿਲਿਆ ਜਿਥੇ ਇੱਕ ਯੂਜ਼ਰ ਨੇ ਇਸ ਵੀਡੀਓ ਨੂੰ ਬਗਦਾਦ ਦੇ ਕੈਂਪ ਤਾਜੀ ਵਿਖੇ ਹੋਏ ਧਮਾਕੇ ਦਾ ਦੱਸਦਿਆਂ ਸ਼ੇਅਰ ਕੀਤਾ।
ਅਸੀਂ ਜਦੋਂ ਇਸ ਵੀਡੀਓ ਨਾਲ ਪੁਲਵਾਮਾ ਹਮਲੇ ਦੀ ਤਸਵੀਰ ਨਾਲ ਮਿਲਾਇਆ ਤਾਂ ਅਸੀਂ ਪਾਇਆ ਕਿ ਦੋਵੇਂ ਦ੍ਰਿਸ਼ ਇਕ ਦੂਜੇ ਤੋਂ ਬਿਲਕੁਲ ਵੱਖਰੇ ਹਨ।
ਤੁਸੀਂ ਇਸ ਵੀਡੀਓ ਦੇ ਸਬੰਧ ਵਿੱਚ ਨਿਊਜ਼ਚੈਕਰ ਦੁਆਰਾ ਪਹਿਲਾਂ ਕੀਤਾ ਗਿਆ ਫੈਕਟ ਚੈਕ ਇੱਥੇ ਪੜ੍ਹ ਸਕਦੇ ਹੋ।
ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
Result: False
Our Sources
Video Uploaded By A Channel 1291Helvetia Captioned Video of Car Bomb Uploaded On 6 March 2008
Reddit Video Posted On 23 July 2012
News report Published by McClatchy On 2 September 2007
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ