Viral
Weekly Wrap: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲ ਗਈ ਬੇਲ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਕੀਤਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬੇਲ ਮਿਲ ਗਈ ਹੈ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ, ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲ ਗਈ ਬੇਲ?
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬੇਲ ਮਿਲ ਗਈ ਹੈ। ਵਾਇਰਲ ਵੀਡੀਓ ਸਾਲ 2020 ਦਾ ਹੈ ਜਦੋਂ ਬਿਸ਼ਨੋਈ ਨੂੰ ਫਾਜ਼ਿਲਕਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

ਕੀ ਇਹ ਵੀਡੀਓ ਇਥੋਪੀਆ ਵਿੱਚ ਹਾਇਲੀ ਗੁੱਬੀ ਜਵਾਲਾਮੁਖੀ ਫਟਣ ਦੀ ਹੈ?
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇਥੋਪੀਆ ਵਿੱਚ ਫਟੇ ਹਾਇਲੀ ਗੁੱਬੀ ਜੁਆਲਾਮੁਖੀ ਦੀ ਹੈ। ਵਾਇਰਲ ਹੋ ਰਹੀ ਇਹ ਵੀਡੀਓ AI ਦੁਆਰਾ ਤਿਆਰ ਕੀਤੀ ਗਈ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀ ਇਹ ਵੀਡੀਓ ਇਥੋਪੀਆ ਵਿੱਚ ਹਾਇਲੀ ਗੁੱਬੀ ਜਵਾਲਾਮੁਖੀ ਫਟਣ ਨਾਲ ਸੰਬੰਧਿਤ ਹਨ?
ਸੋਸ਼ਲ ਮੀਡਿਆ ਤੇ ਦੋ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇਥੋਪੀਆ ਵਿੱਚ ਹਾਇਲੀ ਗੁੱਬੀ ਜੁਆਲਾਮੁਖੀ ਦੇ ਫਟਣ ਦੀਆਂ ਹਨ। ਦੋਵੇਂ ਵੀਡੀਓ ਇਥੋਪੀਆ ਵਿੱਚ ਹਾਇਲੀ ਗੁੱਬੀ ਜਵਾਲਾਮੁਖੀ ਫਟਣ ਨਾਲ ਸੰਬੰਧਿਤ ਨਹੀਂ ਹਨ।

ਕੀ ਉੱਚ ਜਾਤੀ ਦੇ ਲੋਕਾਂ ਨੇ ਦਲਿਤ ਲਾੜੇ ਨੂੰ ਘੋੜੇ ਤੋਂ ਉਤਾਰ ਦਿੱਤਾ?
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਨੌਜਵਾਨ ਪੱਗ ਬੰਨ੍ਹ ਕੇ ਘੋੜੇ ‘ਤੇ ਸਵਾਰ ਦਿਖਾਈ ਦੇ ਰਿਹਾ ਹੈ। ਭੀੜ ਵਿੱਚ ਕੁਝ ਲੋਕ ਉਸਨੂੰ ਤੰਗ ਕਰਦੇ ਨਜ਼ਰ ਆ ਰਹੇ ਹਨ, ਜਿਸ ਕਾਰਨ ਉਹ ਆਪਣੀ ਪੱਗ ਉਤਾਰ ਦਿੰਦਾ ਹੈ। ਲੜਾਈ ਹੁੰਦੀ ਹੈ। ਵੀਡੀਓ ਨੂੰ ਜਾਤੀਗਤ ਐਂਗਲ ਤੋਂ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉੱਚ ਜਾਤੀ ਦੇ ਲੋਕਾਂ ਦੁਆਰਾ ਦਲਿਤ ਲਾੜੇ ਨੂੰ ਘੋੜੇ ਤੋਂ ਉਤਾਰਨ ਦਾ ਹੈ। ਵੀਡੀਓ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਮੱਦੀਕੇਰਾ ਪਿੰਡ ਵਿੱਚ ਦੁਸਹਿਰੇ ਦੌਰਾਨ ਆਯੋਜਿਤ ਘੋੜ ਦੌੜ ਦਾ ਹੈ।

ਯੂਪੀ ਵਿੱਚ ਕੈਸ਼ ਵੈਨ ਪਲਟਣ ਤੋਂ ਬਾਅਦ ਲੋਕਾਂ ਨੇ ਸੜਕ ‘ਤੇ ਖਿੰਡੇ ਹੋਏ ਪੈਸੇ ਲੁੱਟ ਲਏ?
ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਸੜਕ ‘ਤੇ ਖਿੰਡੇ ਹੋਏ ਪੈਸੇ ਲੁੱਟਣ ਦਾ ਇੱਕ ਵੀਡੀਓ ਖੂਬ ਵਾਇਰਲ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਇੱਕ ਹਾਈਵੇਅ ‘ਤੇ ਨਕਦੀ ਨਾਲ ਭਰਿਆ ਇੱਕ ਟਰੱਕ ਪਲਟ ਗਿਆ ਜਿਸ ਤੋਂ ਬਾਅਦ ਲੋਕਾਂ ਦੀ ਭੀੜ ਨਕਦੀ ਨੂੰ ਲੁੱਟਣ ਲਈ ਸੜਕ ‘ਤੇ ਇਕੱਠੀ ਹੋ ਗਈ। ਵਾਇਰਲ ਹੋ ਰਿਹਾ ਵੀਡੀਓ ਏਆਈ ਦੁਆਰਾ ਤਿਆਰ ਕੀਤਾ ਗਿਆ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ।