ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋਈ ਜਿਸ ਵਿੱਚ Sonia Mann ਨੇ ਹੱਥ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਬਰਖਾਸਤ ਕੀਤੇ ਗਏ ਸਾਬਕਾ ਐਮ.ਐਲ.ਏ ਸੁੱਚਾ ਸਿੰਘ ਲੰਗਾਹ ਦੀ ਤਸਵੀਰ ਫੜੀ ਹੋਈ ਹੈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ Singhu Border ਤੇ ਇਸ ਤਰ੍ਹਾਂ ਮਨਾਈ ਗਈ ਖੁਸ਼ੀ?
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੱਡੀ ਤਦਾਦ ਵਿੱਚ ਲੋਕਾਂ ਨੂੰ ਟਰੈਕਟਰਾਂ ਤੇ ਚਡ਼੍ਹ ਨੱਚਦੇ- ਗਾਉਂਦੇ ਭੰਗੜੇ ਪਾਉਂਦੇ ਹੋਏ ਦੇਖਿਆ ਜਾ ਸਕਦਾ ਹੈ।ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਦੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪਿਛਲੇ ਸਾਲ ਦਸੰਬਰ 2020 ਦੀ ਹੈ ਜਦੋਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਹਰਿਆਣਾ ਬਾਰਡਰ ਤੇ ਅੰਦੋਲਨ ਦੀ ਸ਼ੁਰੂਆਤ ਹੋਈ ਸੀ।

ਕੀ Sonia Mann ਨੇ ਹੱਥ ਵਿੱਚ ਫੜੀ ਸਾਬਕਾ Akali ਲੀਡਰ ਦੀ ਤਸਵੀਰ?
ਸੋਸ਼ਲ ਮੀਡਿਆ ਤੇ ਵਾਇਰਲ ਤਸਵੀਰ ਵਿੱਚ ਸੋਨੀਆ ਮਾਨ ਦੇ ਹੱਥ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਬਰਖਾਸਤ ਕੀਤੇ ਗਏ ਸਾਬਕਾ ਐਮ.ਐਲ.ਏ ਸੁੱਚਾ ਸਿੰਘ ਲੰਗਾਹ ਦੀ ਤਸਵੀਰ ਫੜੀ ਹੋਈ ਹੈ। ਸੋਸ਼ਲ ਮੀਡੀਆ ਤੇ ਸੋਨੀਆ ਮਾਨ ਦੀ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਅਸਲ ਤਸਵੀਰ ਦੇ ਵਿੱਚ ਸੋਨੀਆ ਮਾਨ ਨੇ ਘੱਟੋ ਘੱਟ ਸਮਰਥਨ ਮੁੱਲ ਦੀ ਮੰਗ ਵਾਲੇ ਪੋਸਟਰ ਫੜਿਆ ਹੋਇਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀ Naseeruddin Shah ਨੇ Kangana Ranaut ਨੂੰ ਲੈ ਕੇ ਕੀਤਾ ਇਹ ਟਵੀਟ?
ਵਾਇਰਲ ਹੋ ਰਹੇ ਟਵੀਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਲੀਵੁੱਡ ਦਿੱਗਜ ਨਸੀਰੂਦੀਨ ਸ਼ਾਹ ਨੇ ਕੰਗਨਾ ਰਨੌਤ ਤੇ ਤੰਜ ਕੱਸਦਿਆਂ ਟਵੀਟ ਕੀਤਾ। ਇਹ ਸੱਚ ਨਹੀਂ ਹੈ। ਵਾਇਰਲ ਹੋ ਰਿਹਾ ਟਵੀਟ ਪੈਰਾਡੀ ਅਕਾਊਂਟ ਦੁਆਰਾ ਕੀਤਾ ਗਿਆ ਹੈ। ਨਸੀਰੂਦੀਨ ਸ਼ਾਹ ਦਾ ਆਪਣਾ ਕੋਈ ਅਧਿਕਾਰਿਕ ਟਵਿੱਟਰ ਅਕਾਊਂਟ ਨਹੀਂ ਹੈ।

ਕੀ Kartarpur Sahib ਪਾਕਿਸਤਾਨ ਵਿਖੇ ਬਣਾਇਆ ਗਿਆ ਕਿਸਾਨ ਦਾ ਬੁੱਤ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਕਿਸਾਨ ਦਾ ਬੁੱਤ ਸਥਾਪਤ ਕੀਤਾ ਗਿਆ। ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਹੋ ਰਿਹਾ ਬੁੱਤ ਕਿਸਾਨ ਅੰਦੋਲਨ ਤੋਂ ਪਹਿਲਾਂ ਹੀ ਭਾਰਤ ਵਾਲੇ ਪਾਸੇ ਸਥਾਪਿਤ ਹੈ।

ਕੀ Raja Warring ਨੇ ਹਾਈਕੋਰਟ ਨੋਟਿਸ ਤੋਂ ਬਾਅਦ ਵਿਅਕਤੀ ਨੂੰ ਮਾਰਿਆ ਥੱਪੜ?
ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਦੁਆਰਾ ਰਾਜਾ ਵੜਿੰਗ ਨੂੰ ਦਿੱਤੇ ਨੋਟਿਸ ਤੋਂ ਬਾਅਦ ਰਾਜਾ ਵੜਿੰਗ ਨੇ ਗੁੱਸੇ ਵਿਚ ਵਿਅਕਤੀ ਨੂੰ ਥੱਪੜ ਮਾਰਿਆ। ਵਾਇਰਲ ਵੀਡੀਓ ਸਾਲ 2014 ਦੀ ਹੈ। 7 ਸਾਲ ਪੁਰਾਣੀ ਵੀਡੀਓ ਨੂੰ ਮੁੜ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ