ਵੀਰਵਾਰ, ਅਪ੍ਰੈਲ 18, 2024
ਵੀਰਵਾਰ, ਅਪ੍ਰੈਲ 18, 2024

HomeFact CheckViralWeekly Wrap: ਓਲੰਪੀਅਨ ਸਾਕਸ਼ੀ ਮਲਿਕ ਤੋਂ ਲੈ ਕੇ ਗੋ ਬੈਕ ਮੋਦੀ ਤਕ,...

Weekly Wrap: ਓਲੰਪੀਅਨ ਸਾਕਸ਼ੀ ਮਲਿਕ ਤੋਂ ਲੈ ਕੇ ਗੋ ਬੈਕ ਮੋਦੀ ਤਕ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜਭੂਸ਼ਣ ਸਿੰਘ ਖ਼ਿਲਾਫ਼ ਪਹਿਲਵਾਨਾਂ ਵੱਲੋਂ ਜੰਤਰ ਮੰਤਰ ਤੇ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀ ਹੜਤਾਲ ਅਤੇ ਪਹਿਲਵਾਨਾਂ ਸਾਕਸ਼ੀ ਮਲਿਕ , ਬਜਰੰਗ ਪੂਨੀਆ ਸਮੇਤ ਕਈ ਹੋਰਨਾਂ ਪਹਿਲਵਾਨਾਂ ਦੁਆਰਾ ਨਵੀਂ ਸੰਸਦ ਦੇ ਸਾਹਮਣੇ ਮਹਿਲਾ ਮਹਾਪੰਚਾਇਤ ਦਾ ਆਯੋਜਨ ਦੌਰਾਨ ਪੁਲਿਸ ਨਾਲ ਹੋਈ ਝੜਪ ਨੂੰ ਲੈ ਕੇ ਖੂਬ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਈਆਂ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਓਲੰਪੀਅਨ ਸਾਕਸ਼ੀ ਮਲਿਕ ਤੋਂ ਲੈ ਕੇ ਗੋ ਬੈਕ ਮੋਦੀ ਤਕ

ਅਜਮੇਰ ‘ਚ ਗੋ ਬੈਕ ਮੋਦੀ? ਕੋਲਕਾਤਾ ਦੀ ਤਿੰਨ ਸਾਲ ਪੁਰਾਣੀ ਤਸਵੀਰ ਫਿਰ ਵਾਇਰਲ

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਅਜਮੇਰ ਹੈ ਜਿਥੇ ਰੋਡ ਤੇ ਗੋ ਬੈਕ ਮੋਦੀ ਸਲੋਗਨ ਲਿਖਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਗਿਆ। ਵਾਇਰਲ ਤਸਵੀਰ ਰਾਜਸਥਾਨ ਦੇ ਅਜਮੇਰ ਦੀ ਨਹੀਂ ਸਗੋਂ ਕੋਲਕਾਤਾ ਦੀ ਹੈ ਅਤੇ ਕਰੀਬ ਤਿੰਨ ਸਾਲ ਪੁਰਾਣੀ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਓਲੰਪੀਅਨ ਸਾਕਸ਼ੀ ਮਲਿਕ ਤੋਂ ਲੈ ਕੇ ਗੋ ਬੈਕ ਮੋਦੀ ਤਕ

ਕੀ ਲਾਲ ਕ੍ਰਿਸ਼ਣ ਅਡਵਾਨੀ ਨੇ ਮਹਿੰਗਾਈ ਦੇ ਵਿਰੋਧ ਵਿੱਚ ਆਪਣੀ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ?

ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਣ ਅਡਵਾਨੀ ਨੇ ਮਹਿੰਗਾਈ ਦੇ ਵਿਰੋਧ ਵਿੱਚ ਆਪਣੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਵਾਇਰਲ ਤਸਵੀਰ ਸਾਲ 2008 ਦੀ ਹੈ ਜਦੋਂ ਮਹਿੰਗਾਈ ਖਿਲਾਫ ਅਡਵਾਨੀ ਨੇ ਕਾਂਗਰਸ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਸੀ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਓਲੰਪੀਅਨ ਸਾਕਸ਼ੀ ਮਲਿਕ ਤੋਂ ਲੈ ਕੇ ਗੋ ਬੈਕ ਮੋਦੀ ਤਕ

ਹੇਅਰ ਡਰਾਇਰ ਨਾਲ ਪਿੱਚ ਨੂੰ ਸੁਕਾਉਣ ਦੀ ਇਹ ਤਸਵੀਰ ਨਰਿੰਦਰ ਮੋਦੀ ਸਟੇਡੀਅਮ ਦੀ ਨਹੀਂ ਹੈ

ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਪੀਐਲ 2023 ਦੇ ਫਾਈਨਲ ਵਿੱਚ ਮੀਂਹ ਤੋਂ ਬਾਅਦ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਨੂੰ ਹੇਅਰ ਡਰਾਇਰ ਨਾਲ ਸੁਕਾਇਆ ਗਿਆ। ਵਾਇਰਲ ਫੋਟੋ ਨਰਿੰਦਰ ਮੋਦੀ ਸਟੇਡੀਅਮ ਦੀ ਨਹੀਂ ਹੈ। ਇਹ ਫੋਟੋ 2020 ਦੇ ਗੁਹਾਟੀ ਦੇ ਕ੍ਰਿਕਟ ਸਟੇਡੀਅਮ ਦੀ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਓਲੰਪੀਅਨ ਸਾਕਸ਼ੀ ਮਲਿਕ ਤੋਂ ਲੈ ਕੇ ਗੋ ਬੈਕ ਮੋਦੀ ਤਕ

ਬਾਗਪਤ ਦੇ ਇੱਕ ਸਕੂਲ ਵਿੱਚ ਵਿਦਿਆਰਥਣਾਂ ਦੁਆਰਾ ਕੀਤੇ ਗਏ ਨਾਟਕ ਦੇ ਰਿਹਰਸਲ ਦਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ

ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਪੀ ਦੇ ਬਾਗਪਤ ‘ਚ ਇੱਕ ਸਕੂਲ ਦੀ ਇੱਕ ਮਹਿਲਾ ਅਧਿਆਪਕ ਕੁਝ ਵਿਦਿਆਰਥਣਾਂ ਨੂੰ ਨਮਾਜ਼ ਪੜ੍ਹਨ ਦੀ ਸਿਖਲਾਈ ਦੇ ਰਹੀ ਹੈ। ਇਹ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਇੱਕ ਨਾਟਕ ਦੀ ਰਿਹਰਸਲ ਦਾ ਹਿੱਸਾ ਹੈ, ਜਿਸ ਨੂੰ ਬਾਅਦ ਵਿੱਚ ਹਟਾ ਲਿਆ ਗਿਆ ਸੀ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਓਲੰਪੀਅਨ ਸਾਕਸ਼ੀ ਮਲਿਕ ਤੋਂ ਲੈ ਕੇ ਗੋ ਬੈਕ ਮੋਦੀ ਤਕ

ਕੀ ਓਲੰਪੀਅਨ ਸਾਕਸ਼ੀ ਮਲਿਕ ਦੀ ਹੈ ਇਹ ਤਸਵੀਰ? ਫਰਜ਼ੀ ਦਾਅਵਾ ਵਾਇਰਲ

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਓਲੰਪੀਅਨ ਸਾਕਸ਼ੀ ਮਲਿਕ ਦੀ ਹੈ ਜਿਸਨੂੰ ਨਵੇਂ ਸੰਸਦ ਭਵਨ ਵੱਲ ਕੂਚ ਦੌਰਾਨ ਪੁਲਿਸ ਨੇ ਬੁਰੀ ਤਰ੍ਹਾਂ ਘਸੀਟਿਆ। ਇਹ ਤਸਵੀਰ ਰਣਜੀਤ ਸਿੰਘ ਦੀ ਹੈ ਜਿਸ ਨੂੰ ਕਿਸਾਨ ਅੰਦੋਲਨ ਦੌਰਾਨ 28 ਜਨਵਰੀ ਨੂੰ ਭੜਕੀ ਕਥਿਤ ਹਿੰਸਾ ਦੇ ਦੌਰਾਨ ਦਿੱਲੀ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular