ਸੋਮਵਾਰ, ਨਵੰਬਰ 25, 2024
ਸੋਮਵਾਰ, ਨਵੰਬਰ 25, 2024

HomeFact CheckViralਕੀ ਯੂਕਰੇਨ 'ਚ ਹਾਲ ਹੀ ਵਿੱਚ ਹੋਏ ਹੈਲੀਕਾਪਟਰ ਹਾਦਸੇ ਦੀ ਹੈ ਇਹ...

ਕੀ ਯੂਕਰੇਨ ‘ਚ ਹਾਲ ਹੀ ਵਿੱਚ ਹੋਏ ਹੈਲੀਕਾਪਟਰ ਹਾਦਸੇ ਦੀ ਹੈ ਇਹ ਵੀਡੀਓ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਬ੍ਰੋਵੇਰੀ ਸ਼ਹਿਰ ਵਿੱਚ ਕੀਵ ਦੇ ਬਾਹਰ ਇੱਕ ਹੈਲੀਕਾਪਟਰ ਹਾਦਸੇ ਵਿੱਚ ਯੂਕਰੇਨ ਦੇ ਗ੍ਰਹਿ ਮੰਤਰੀ ਸਮੇਤ 16 ਲੋਕਾਂ ਦੀ ਮੌਤ ਹੋ ਗਈ। ਪੰਜਾਬੀ ਮੀਡਿਆ ਅਦਾਰਿਆਂ ਨੇ ਵੀ ਇਸ ਵੀਡੀਓ ਨੂੰ ਆਪਣੀ ਰਿਪੋਰਟ ਦੇ ਵਿੱਚ ਅਪਲੋਡ ਕੀਤਾ। ਇਸ ਦਾਅਵੇ ਨੂੰ ਪਹਿਲਾਂ Newschecker English ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

 ਯੂਕਰੇਨ 'ਚ ਹਾਲ ਹੀ ਵਿੱਚ ਹੋਏ ਹੈਲੀਕਾਪਟਰ ਹਾਦਸੇ ਦੀ ਹੈ ਵੀਡੀਓ
Courtesy: Twitter@afficasm

Fact

ਅਸੀਂ ਦਾਅਵੇ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵਾਇਰਲ ਵੀਡੀਓ ਦੇ ਸੱਜੇ ਕੋਨੇ ‘ਤੇ ਸਾਨੂੰ ‘3’ ਲਿਖਿਆ ਨਜ਼ਰ ਆਇਆ। ਇਸ ਤੋਂ ਸਮਝ ਆਓਂਦਾ ਹੈ ਕਿ ਵਾਇਰਲ ਵੀਡੀਓ ਇੱਕ ਸੰਕਲਨ ਦਾ ਹਿੱਸਾ ਸੀ। ਇਸ ਦੇ ਨਾਲ ਹੀ ਅਸੀਂ YouTube ‘ਤੇ ‘ਟੌਪ ਹੈਲੀਕਾਪਟਰ ਕਰੈਸ਼’ ਕੀ ਵਰਡ ਦੀ ਮਦਦ ਨਾਲ ਖੋਜ ਕੀਤੀ। ਸਾਨੂੰ 2020 ਵਿੱਚ ਯੂਟਿਊਬ ‘ਤੇ ਅੱਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ ਜਿਸ ਦਾ ਟਾਈਟਲ ਸੀ, ’10 ਮਿੰਟਾਂ ‘ਚ 20 ਖਤਰਨਾਕ ਹੈਲੀਕਾਪਟਰ ਕਰੈਸ਼।’ ਇਸ ਵੀਡੀਓ ਦੇ 51 ਸੈਕਿੰਡ ਤੇ ਵਾਇਰਲ ਵੀਡੀਓ ਦੇ ਕੁਝ ਹਿੱਸੇ ਨੂੰ ਦੇਖਿਆ ਜਾ ਸਕਦਾ ਹੈ।

 ਯੂਕਰੇਨ 'ਚ ਹਾਲ ਹੀ ਵਿੱਚ ਹੋਏ ਹੈਲੀਕਾਪਟਰ ਹਾਦਸੇ ਦੀ ਹੈ ਵੀਡੀਓ
A screengrab of the YouTube video compilation carrying the same footage as seen in the viral video

ਇਸ ਤੋਂ ਸਾਫ਼ ਹੁੰਦਾ ਹੈ ਕਿ ਵਾਇਰਲ ਵੀਡੀਓ ਯੂਕਰੇਨ ‘ਚ ਹਾਲ ਹੀ ਵਿੱਚ ਹੋਏ ਹਾਦਸੇ ਦਾ ਨਹੀਂ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਜਾਂਚ ਦੌਰਾਨ, ਸਾਨੂੰ ਮਿਲਟਰੀ ਡਾਟ ਕਾਮ ਨਾਮ ਦੀ ਇੱਕ ਵੈਬਸਾਈਟ ‘ਤੇ ਸਾਲ 2014 ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਮਿਲੀ। ਰਿਪੋਰਟ ਦਾ ਸਿਰਲੇਖ ਹੈ, “ਰੂਸ ‘ਚ ਇੱਕ ਏਅਰ ਸ਼ੋਅ ਵਿੱਚ Mi-8 ਜਹਾਜ਼ ਕਰੈਸ਼”। ਵਾਇਰਲ ਵੀਡੀਓ ਦਾ ਇੱਕ ਅੰਸ਼ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਰੂਸ ਦੇ ਗੇਲੇਂਡਜ਼ਿਕ ਸ਼ਹਿਰ ‘ਚ ਵਾਪਰਿਆ। ਇਹ ਇੱਕ ਅੰਤਰਰਾਸ਼ਟਰੀ ਹਾਈਡਰੋ ਏਅਰ ਸ਼ੋਅ ਸੀ ਜਿਸ ਵਿੱਚ 180 ਰੂਸੀ ਕੰਪਨੀਆਂ ਸਮੇਤ 14 ਵਿਦੇਸ਼ੀ ਡੈਲੀਗੇਸ਼ਨ ਸ਼ਾਮਲ ਸਨ।

ਸਾਨੂੰ ਸਾਲ 2014 ਵਿੱਚ ਪ੍ਰਕਾਸ਼ਿਤ ਇਸ ਘਟਨਾ ਨਾਲ ਸਬੰਧਤ ਕਈ ਹੋਰ ਰਿਪੋਰਟਾਂ ਵੀ ਮਿਲੀਆਂ ਜੋ ਇੱਥੇ ਅਤੇ ਇੱਥੇ ਵੇਖੀਆਂ ਜਾ ਸਕਦੀਆਂ ਹਨ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਰੂਸ ‘ਚ ਵਾਪਰੇ ਅੱਠ ਸਾਲ ਪੁਰਾਣੇ ਜਹਾਜ਼ ਹਾਦਸੇ ਦੀ ਵੀਡੀਓ ਨੂੰ ਯੂਕਰੇਨ ਵਿੱਚ ਹਾਲ ਹੀ ਵਿੱਚ ਵਾਪਰੇ ਜਹਾਜ਼ ਹਾਦਸੇ ਨਾਲ ਜੋੜਕੇ ਸਾਂਝਾ ਕੀਤਾ ਜਾ ਰਿਹਾ ਹੈ।

Result: False

Our Sources

Compilation video of helicopter crashes, posted by Pilot Kuldeep Taak, dated September 28, 2020
Report of plane crash by Military.com, dated September 7, 2014
Report of plane crash by Carscoops.com, dated September 10, 2014
YouTube video by FlyEurope.TV, dated April 14, 2021

ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular