ਸੋਸ਼ਲ ਮੀਡੀਆ ਤੇ ਇਕ ਬਜ਼ੁਰਗ ਮਾਤਾ ਦੀ ਤਸਵੀਰ ਵਾਇਰਲ ਹੋ ਰਹੀ ਹੈ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਦਿਖਾਈ ਦੇ ਰਹੀ ਬਜ਼ੁਰਗ ਮਾਤਾ ਸ਼ਹੀਦ ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਹੈ ਜਿਨ੍ਹਾਂ ਦੀ ਹਾਲ ਹੀ ਦੇ ਵਿੱਚ ਮੌਤ ਹੋ ਗਈ ਪਰ ਕਿਸੇ ਵੀ ਨੇਤਾ ਜਾਂ ਰਾਜਨੇਤਾ ਨੇ ਸ਼ੋਕ ਨਹੀਂ ਜਤਾਇਆ।
ਇਕ ਯੂਜ਼ਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਭਗਤ ਸਿੰਘ ਦੀ ਛੋਟੀ ਭੈਣ ਪ੍ਰਕਾਸ਼ ਕੌਰ ਦੀ ਉਮਰ ਵਿੱਚ ਅੱਜ ਸਾਡੇ ਵਿਚਕਾਰ ਨਹੀਂ ਰਹੇ ਕਿਸੇ ਵੀ ਨੇਤਾ ਰਾਜਨੇਤਾ ਨੇ ਸੋਗ ਨਹੀਂ ਜਤਾਇਆ ਪਰ ਤੁਸੀਂ ਸਾਰੇ ਦੇਸ਼ ਭਗਤ ਜ਼ਰੂਰ ਸ਼ਰਧਾਂਜਲੀ ਦਿਓ ਦਿਲ ਤੋਂ ਸਲਾਮ ਹੈ ਵੀਰ ਭਰਾ ਦੀ ਵੈਰਾਗਣ ਭੈਣ ਨੂੰ।”


ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਗੂਗਲ ਰਿਵਰਸ ਕਿੰਨੀ ਸਰਚ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਕਈ ਨਾਮਵਰ ਮੀਡੀਆ ਏਜੰਸੀਆਂ ਦੇ ਆਰਟੀਕਲ ਮਿਲੇ ਜਿਨ੍ਹਾਂ ਦੇ ਮੁਤਾਬਕ ਸ਼ਹੀਦ ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਦਾ ਦੇਹਾਂਤ ਸਤੰਬਰ 28,2014 ਨੂੰ ਹੋ ਚੁੱਕਾ ਹੈ।

ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਦੀ ਮੌਤ ਕੈਨੇਡਾ ਟੋਰੰਟੋ ਵਿੱਚ ਹੋਈ ਜਦੋਂ ਉਹ 94 ਵਰ੍ਹੇ ਦੀ ਸਨ।

ਹੁਣ ਅਸੀਂ ਸਰਚ ਕੀਤਾ ਕਿ ਵਾਇਰਲ ਤਸਵੀਰ ਵੀ ਦਿਖਾਈ ਦੇ ਰਹੀ ਬਜ਼ੁਰਗ ਔਰਤ ਕੌਣ ਹਨ। ਸਰਚ ਦੇ ਦੌਰਾਨ ਸਾਨੂੰ ਕੁਝ ਲੇਖ ਅਤੇ ਵੀਡੀਓ ਮਿਲੀ ਜਿਸ ਵਿੱਚ ਪ੍ਰਕਾਸ਼ ਕੌਰ ਨੂੰ ਦੇਖਿਆ ਜਾ ਸਕਦਾ ਹੈ। ਉਹ ਦਿਖਣ ਦੇ ਵਿਚ ਹੂਬਹੂ ਬਾਰੇ ਤਸਵੀਰ ਵਿੱਚ ਦਿਖ ਰਹੀ ਮਹਿਲਾ ਜਿਹੀ ਨਹੀਂ ਦਿਖਦੇ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਸਰਚ ਦੇ ਦੌਰਾਨ ਸਾਨੂੰ ਸਿੱਖ ਸਿਆਸਤ ਨਾਮਕ ਇੱਕ ਵੈੱਬਸਾਈਟ ਤੇ ਸਤੰਬਰ 29,2014 ਯਾਨੀ ਪ੍ਰਕਾਸ਼ ਕੌਰ ਦੀ ਮੌਤ ਤੋਂ ਇਕ ਦਿਨ ਬਾਅਦ ਦਾ ਇਕ ਲੇਖ ਮਿਲਿਆ। ਇਹ ਲੇਖ ਉਨ੍ਹਾਂ ਦੀ ਮੌਤ ਦੇ ਬਾਰੇ ਵਿੱਚ ਸੀ। ਇਸ ਵਿੱਚ ਸਾਨੂੰ 2012 ਦੀ ਇੱਕ ਤਸਵੀਰ ਮਿਲੀ ਜੋ ਕਥਿਤ ਤੌਰ ਤੇ ਪ੍ਰਕਾਸ਼ ਕਰਦੀ ਹੈ।
Conclusion
ਮੀਡੀਆ ਰਿਪੋਰਟ ਅਤੇ ਵੀਡੀਓਜ਼ ਦੀ ਮਦਦ ਨਾਲ ਇਹ ਸਪਸ਼ਟ ਹੁੰਦਾ ਹੋ ਜਾਂਦਾ ਹੈ ਕਿ ਬੀਬੀ ਪ੍ਰਕਾਸ਼ ਕੌਰ ਦੀ ਮੌਤ 2014 ਵਿੱਚ ਹੋਈ ਸੀ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁਨ ਹੈ।
Result: False
Sources
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044