Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਵਿਅਕਤੀ ਨੂੰ ਬੇੜੀਆਂ ਵਿਚ ਜਕੜਿਆ ਦੇਖਿਆ ਜਾ ਸਕਦਾ ਹੈ। ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਸ਼ਹੀਦ ਭਗਤ ਸਿੰਘ (Bhagat Singh) ਦੀ ਹੈ।
ਫੇਸਬੁੱਕ ਯੂਜ਼ਰ Baaz Amandeep Singh ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, “ਆਖ਼ਰੀ ਦਿਨਾਂ ਵਿੱਚ ਭਗਤ ਸਿੰਘ ਸਿੱਖੀ ਨੂੰ ਅਪਣਾ ਲਿਆ ਸੀ ਫਾਂਸੀ ਦੇ ਤਖ਼ਤੇ ਉੱਪਰ ਜਾਂਦੇ ਵੇਲੇ ਭਗਤ ਸਿੰਘ ਦੇ ਵਾਲ ਛੇ ਇੰਚ ਤੋਂ ਵੱਧ ਨੱਬੇ ਸੀ। ਭਾਈ ਰਣਧੀਰ ਸਿੰਘ ਇਸ ਨਾਲ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਭਗਤ ਸਿੰਘ ਟੋਪੀ ਵਾਲਾ ਨਹੀਂ ਪੱਗ ਵਾਲਾ ਹੀ ਸੀ” ਅਸੀਂ ਪਾਇਆ ਇਸ ਪੋਸਟ ਨੂੰ 4200 ਤੋਂ ਵੱਧ ਬਾਰ ਸ਼ੇਅਰ ਕੀਤਾ ਜਾ ਚੁੱਕਾ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਦੇ ਉੱਤੇ ਇਸ ਪੋਸਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਪੜਤਾਲ ਦੇ ਪਹਿਲੇ ਪੜ੍ਹਾਅ ਵਿੱਚ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਭਗਤ ਸਿੰਘ ਦੀ ਨਹੀਂ ਹੈ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਸਾਲ 2011 ਦੇ ਵਿੱਚ ਫੇਸਬੁੱਕ ਪੇਜ਼ “History of Ferrukhabad.” ਨਾਂ ਦੇ ਪੇਜ ਵੱਲੋਂ ਸ਼ੇਅਰ ਕੀਤੀ ਗਈ ਸੀ ਅਤੇ ਇਸ ਪੋਸਟ ਨਾਲ ਸ਼ੇਅਰ ਕੀਤੇ ਗਏ ਕੈਪਸ਼ਨ ਦੇ ਮੁਤਾਬਕ ਅਨੁਸਾਰ ਇਹ ਤਸਵੀਰ ‘ਫਰੂਖਾਬਾਦ ਦੇ ਨਵਾਬ’ ਦੀ ਹੈ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ “STATE LIBRARY VICTORIA” ਦੀ ਅਧਿਕਾਰਕ ਵੈੱਬਸਾਈਟ ਤੇ ਮਿਲੀ। ਇਸ ਤਸਵੀਰ ਦੇ ਨਾਲ ਦਿੱਤੀ ਡਿਸਕ੍ਰਿਪਸ਼ਨ ਦੇ ਨਾਲ ਲਿਖਿਆ ਸੀ: “The “Nawab of Ferrukhabad” banished from India for life because of his crimes during the Mutiny, now residing at Mecca. Ought to have been hanged”

ਸਰਚ ਦੇ ਦੌਰਾਨ ਅਸੀਂ ਪਾਇਆ ਕਿ ਇਹ ਤਸਵੀਰ ਫਰੂਖਾਬਾਦ ਦੇ ਨਵਾਬ ਤਫਜ਼ੂਲ ਹੁਸੈਨ ਖਾਨ ਦੀ ਹੈ ਜਿਹਨਾ ਨੂੰ 1857 ਦੀ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਣ ਕਰਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ ਵਿਚ ਉਸ ਨੂੰ ਅਡਾਨ ਭੇਜ ਦਿੱਤਾ ਗਿਆ ਜਿਥੇ 19 ਮਈ 1882 ਨੂੰ ਮੱਕਾ ਵਿਖੇ ਉਹਨਾਂ ਦੀ ਮੌਤ ਹੋ ਗਈ।
ਮੇਲਬਰਨ ਪਬਲਿਕ ਲਾਇਬ੍ਰੇਰੀ ਦੇ ਤੌਰ ‘ਤੇ 1854 ਵਿਚ ਸਥਾਪਿਤ, “STATE LIBRARY VICTORIA” ਆਸਟ੍ਰੇਲੀਆ ਦੀ ਸਭ ਤੋਂ ਪੁਰਾਣੀ ਪਬਲਿਕ ਲਾਇਬ੍ਰੇਰੀ ਹੈ ਅਤੇ ਵਿਸ਼ਵ ਦੀ ਪਹਿਲੀ ਮੁਫਤ ਪਬਲਿਕ ਲਾਇਬ੍ਰੇਰੀ ਹੈ। ਇਸ ਵੈੱਬਸਾਈਟ ‘ਤੇ ਇਸ ਤਸਵੀਰ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਵਾਇਰਲ ਹੋ ਰਹੀ ਤਸਵੀਰ ਦੀ ਸਚਾਈ ਜਾਨਣ ਦੇ ਲਈ ਅਸੀਂ ਸ਼ਹੀਦ ਭਗਤ ਸਿੰਘ ਦੀ ਭੈਣ ਅਮਰ ਕੌਰ ਦੇ ਸਪੁੱਤਰ ਪ੍ਰੋਫੈਸਰ ਜਗਮੋਹਨ ਸਿੰਘ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਾਇਰਲ ਹੋ ਰਹੀ ਤਸਵੀਰ ਸ਼ਹੀਦ ਭਗਤ ਸਿੰਘ ਦੀ ਨਹੀਂ ਹੈ। ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਇਸ ਤਸਵੀਰ ਨੂੰ ਭਗਤ ਸਿੰਘ ਦੇ ਨਾਂ ਤੋਂ ਵਾਇਰਲ ਕੀਤਾ ਜਾ ਚੁੱਕਾ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਵਾਇਰਲ ਹੋ ਰਹੀ ਤਸਵੀਰ ਸ਼ਹੀਦ ਭਗਤ ਸਿੰਘ ਦੀ ਨਹੀਂ ਸਗੋਂ ਫਰੂਖਾਬਾਦ ਦੇ ਨਵਾਬ ਦੀ ਤਸਵੀਰ ਹੈ।
http://latrobejournal.slv.vic.gov.au/latrobejournal/issue/latrobe-62/fig-latrobe-62-041a.html
https://www.facebook.com/HISTOF/photos/a.214713925266972/205716869500011
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Shaminder Singh
July 24, 2024
Shaminder Singh
March 25, 2022
Shaminder Singh
January 8, 2021