Claim
ਅੰਤਰਰਾਸ਼ਟਰੀ ਮੀਡਿਆ ਅਦਾਰਾ ਵਾਸ਼ਿੰਗਟਨ ਪੋਸਟ ਨੇ ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਪੰਨੂ ਬਾਰੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਹੈ, ਜਿਸ ਮੁਤਾਬਕ ਪੰਨੂ ਨੇ ਖੁਦ ਤੇ ਹਮਲਾ ਕਰਵਾਇਆ ਸੀ।
Fact
ਮੀਡਿਆ ਅਦਾਰਾ ਵਾਸ਼ਿੰਗਟਨ ਪੋਸਟ ਦਾ ਦੱਸਕੇ ਵਾਇਰਲ ਹੋ ਰਿਹਾ ਸਕ੍ਰੀਨਸ਼ੋਟ ਫਰਜ਼ੀ ਹੈ।
ਸੋਸ਼ਲ ਮੀਡਿਆ ਤੇ ਇੱਕ ਗ੍ਰਾਫਿਕ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ ਅੰਤਰਰਾਸ਼ਟਰੀ ਮੀਡਿਆ ਅਦਾਰਾ ਵਾਸ਼ਿੰਗਟਨ ਪੋਸਟ ਨੇ ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਪੰਨੂ ਬਾਰੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਹੈ, ਜਿਸ ਮੁਤਾਬਕ ਪੰਨੂ ਨੇ ਖੁਦ ਤੇ ਹਮਲਾ ਕਰਵਾਇਆ ਸੀ।

ਵਾਇਰਲ ਹੋ ਰਹੇ ਦਾਅਵੇ ਮੁਤਾਬਕ ਅਮਰੀਕੀ ਖੁਫੀਆ ਏਜੰਸੀਆਂ ਨੇ ਪਾਇਆ ਕਿ ਪੰਨੂ ਨੇ ਆਪਣੇ ‘ਤੇ ਹਮਲਾ ਕੀਤਾ ਹੋ ਸਕਦਾ ਹੈ। ਫਰਜ਼ੀ ਸਕਰੀਨਸ਼ਾਟ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਇੱਕ ਸਾਲ ਦੀ ਜਾਂਚ ਤੋਂ ਬਾਅਦ ਵੀ ਹਮਲੇ ਨਾਲ ਭਾਰਤ ਨੂੰ ਜੋੜਨ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
Fact Check/Verification
ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਕਰਦਿਆਂ ਸਭ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਦੀ ਵੈਬਸਾਈਟ ਨੂੰ ਖੰਗਾਲਿਆ ਪਰ ਵੈਬਸਾਈਟ ਤੇ ਸਾਨੂੰ ਅਜਿਹਾ ਕੋਈ ਆਰਟੀਕਲ ਨਹੀਂ ਮਿਲਿਆ। ਪੜਤਾਲ ਨੂੰ ਅੱਗੇ ਵਧਾਉਂਦਿਆ ਅਸੀਂ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ ਅਤੇ ਵਾਸ਼ਿੰਗਟਨ ਪੋਸਟ ਵਲੋਂ ਪ੍ਰਕਾਸ਼ਿਤ ਆਰਟੀਕਲ ਸਾਨੂੰ ਮਿਲਿਆ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਗ੍ਰਾਫਿਕ ਐਡੀਟਡ ਹੈ।

ਅਸੀਂ ਵਾਇਰਲ ਹੋ ਰਹੇ ਗ੍ਰਾਫਿਕ ਅਤੇ ਵਾਸ਼ਿੰਗਟਨ ਪੋਸਟ ਵਲੋਂ ਪ੍ਰਕਾਸ਼ਿਤ ਕੀਤੇ ਗਏ ਆਰਟੀਕਲ ਦੀ ਤੁਲਨਾ ਕੀਤੀ ਅਤੇ ਦੋਵੇਂ ਵਿੱਚ ਕਾਫੀ ਅੰਤਰ ਪਾਇਆ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਗ੍ਰਾਫਿਕ ਐਡੀਟਡ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਦੇ ਨਾਲ ਹੀ ਸਾਨੂੰ ਵਾਸ਼ਿੰਗਟਨ ਪੋਸਟ ਦੇ ਇੰਡੀਆ ਤੇ ਬਿਊਰੋ ਚੀਫ ਗੈਰੀ ਸ਼ੀਹ ਦਾ ਟਵੀਟ ਮਿਲਿਆ। ਉਹਨਾਂ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਸੋਸ਼ਲ ਮੀਡਿਆ ਤੇ ਵਾਸ਼ਿੰਗਟਨ ਪੋਸਟ ਦਾ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ।
Conclusion
ਸੋਸ਼ਲ ਮੀਡਿਆ ਤੇ ਮੀਡਿਆ ਅਦਾਰਾ ਵਾਸ਼ਿੰਗਟਨ ਪੋਸਟ ਦਾ ਦੱਸਕੇ ਵਾਇਰਲ ਹੋ ਰਿਹਾ ਸਕ੍ਰੀਨਸ਼ੋਟ ਫਰਜ਼ੀ ਹੈ।
Result: Altered Media
Our Sources
Media report published by The Washington Post, Dated April 29, 2024
Tweet by Garry Sheih, Dated August 21, 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।