Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਬੀਤੇ ਦਿਨੀਂ ਇਟਲੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ। ਜਗਬਾਣੀ ਦੀ ਰਿਪੋਰਟ ਮੁਤਾਬਕ ਇਟਲੀ ਦੇ ਤੱਟ ‘ਤੇ ਪ੍ਰਵਾਸੀਆਂ ਨਾਲ ਖਚਾਖੱਚ ਭਰੀ ਇਕ ਹੋਰ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋ ਗਈ। ਇਟਲੀ ਦੇ ਕਲਾਬਰੀਆ ਦੇ ਦੱਖਣੀ ਤੱਟ ‘ਤੇ ਇਕ ਕਿਸ਼ਤੀ ਨਾਲ ਹਾਦਸਾ ਵਾਪਰਿਆ। ਇਸ ਕਿਸ਼ਤੀ ਵਿੱਚ 180 ਤੋਂ ਵੱਧ ਪ੍ਰਵਾਸੀ ਸਫ਼ਰ ਕਰ ਰਹੇ ਸਨ ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਹੁਣ ਤੱਕ 59 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ, ਜਦੋਂ ਕਿ ਕਈ ਹੋਰਨਾਂ ਲੋਕਾਂ ਦੇ ਡੁੱਬਣ ਕਾਰਨ ਮੌਤ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।
ਇਟਲੀ ਦੇ ਤੱਟ ਤੇ ਹੋਏ ਹਾਦਸੇ ਤੋਂ ਬਾਅਦ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਕਿਸ਼ਤੀ ਨੂੰ ਡੁੱਬਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇਟਲੀ ਦੇ ਤੱਟ ਤੇ ਹੋਏ ਹਾਦਸੇ ਦੀ ਹੈ। ਮੀਡੀਆ ਅਦਾਰਿਆਂ ਨੇ ਵੀ ਇਸ ਵੀਡੀਓ ਨੂੰ ਇਟਲੀ ਦੇ ਤੱਟ ਤੇ ਹੋਏ ਹਾਦਸਾ ਦਾ ਵੀਡੀਓ ਦੱਸਿਆ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਵੀਡੀਓ ਨੂੰ ਕੀ ਫ਼੍ਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ 4 ਫਰਵਰੀ 2023 ਦਾ USCGPacificNorthwest ਦੇ ਅਧਿਕਾਰਿਕ ਟਵਿੱਟਰ ਅਕਾਊਂਟ ਦੁਆਰਾ ਸਾਂਝਾ ਕੀਤਾ ਮਿਲਿਆ। ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਦੀ ਕੋਲੰਬੀਆ ਨਦੀ ਦਾ ਹੈ ਜਦੋਂ ਅਮਰੀਕਾ ਦੇ ਸਮੁੰਦਰੀ ਸੁਰੱਖਿਆ ਕਰਮੀ ਇੱਕ ਵਿਅਕਤੀ ਦੀ ਜਾਨ ਬਚਾਉਂਦੇ ਹਨ। ਟਵੀਟਸ ਦੀ ਲੜੀ ਨੂੰ ਵੇਖਿਆ ਜਾਵੇ ਤਾਂ ਮਾਮਲੇ ਦੀਆਂ ਹੋਰ ਤਸਵੀਰਾਂ ਅਤੇ ਵੀਡੀਓਜ਼ ਵੀ ਦੇਖੀਆਂ ਜਾ ਸਕਦੀਆਂ ਹਨ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਦਿ ਗਾਰਡੀਅਨ ਨਿਊਜ਼ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਅਪਲੋਡ ਮਿਲੀ। ਰਿਪੋਰਟ ਦੇ ਅਨੁਸਾਰ, ਯੂਐਸ ਕੋਸਟ ਗਾਰਡ ਨੇ ਓਰੇਗਨ ਅਤੇ ਵਾਸ਼ਿੰਗਟਨ ਦੇ ਵਿਚਕਾਰ ਕੋਲੰਬੀਆ ਨਦੀ ਤੋਂ ਇੱਕ ਵਿਅਕਤੀ ਨੂੰ ਬਚਾ ਲਿਆ ਜਦੋਂ ਉਸਦੀ ਕਿਸ਼ਤੀ ਤੇਜ਼ ਲਹਿਰਾਂ ਵਿੱਚ ਫਸ ਗਈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਮੁੰਦਰੀ ਲਹਿਰਾਂ ਤੋਂ ਬਚੇ ਵਿਅਕਤੀ ਦੀ ਪਛਾਣ ਬ੍ਰਿਟਿਸ਼ ਕੋਲੰਬੀਆ ਦੇ 35 ਸਾਲਾ ਜੈਰੀਕੋ ਲੈਬੋਨਟੇ ਵਜੋਂ ਹੋਈ ਹੈ, ਜਿਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਲੈਬੋਨਟੇ ਤੇ ਕਈ ਮਾਮਲੇ ਹਨ ਅਤੇ ਉਸਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਹਾਦਸਾ 3 ਫਰਵਰੀ 2023 ਨੂੰ ਹੋਇਆ ਸੀ।
ਕਈ ਹੋਰਨਾਂ ਮੀਡਿਆ ਅਦਾਰਿਆਂ ਨੇ ਵੀ ਇਸ ਵੀਡੀਓ ਨੂੰ ਆਪਣੇ ਆਰਟੀਕਲ ਦੇ ਵਿੱਚ ਪ੍ਰਕਾਸ਼ਿਤ ਕੀਤਾ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਇਟਲੀ ਵਿੱਚ ਹੋਏ ਹਾਦਸੇ ਦੇ ਨਾ ਤੋਂ ਵਾਇਰਲ ਹੋ ਰਹੀ ਇਹ ਵੀਡੀਓ ਅਸਲ ਵਿਚ ਕੋਲੰਬੀਆ ਨਦੀ ਦੀ ਹੈ ਜਿਥੇ ਅਮਰੀਕਾ ਸਮੁੰਦਰੀ ਸੁਰੱਖਿਆ ਕਰਮੀ ਨੇ ਨਦੀ ਦੇ ਵਿੱਚ ਫਸੇ ਇੱਕ ਅਪਰਾਧਿਕ ਗਤੀਵਿਧੀਆਂ ਵਿੱਚ ਲਿਪਟ ਵਿਅਕਤੀ ਦੀ ਜਾਨ ਬਚਾਈ ਸੀ।
Our Sources
Media report published by The Guardian on February 25, 2023
Tweet made by USCGPacificNorthwest on February 4, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
May 8, 2025
Runjay Kumar
May 8, 2025
Komal Singh
May 7, 2025