ਐਤਵਾਰ, ਅਗਸਤ 1, 2021
ਐਤਵਾਰ, ਅਗਸਤ 1, 2021
HomeFact ChecksAAP ਲੀਡਰ ਅਨਮੋਲ ਗਗਨ ਮਾਨ ਦੀਆਂ ਨੇ ਇਹ ਵਾਇਰਲ ਤਸਵੀਰਾਂ?

AAP ਲੀਡਰ ਅਨਮੋਲ ਗਗਨ ਮਾਨ ਦੀਆਂ ਨੇ ਇਹ ਵਾਇਰਲ ਤਸਵੀਰਾਂ?

ਸੋਸ਼ਲ ਮੀਡਿਆ ਤੇ ਪ੍ਰਸਿੱਧ ਗਾਇਕ ਅਤੇ ਆਮ ਆਦਮੀ ਪਾਰਟੀ (AAP) ਦੇ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਦੀਆਂ ਦੋ ਤਸਵੀਰਾਂ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਤਸਵੀਰਾਂ ਦੇ ਵਿੱਚ ਅਨਮੋਲ ਗਗਨ ਮਾਨ ਦੇ ਹੱਥ ਵਿੱਚ ਸਿਗਰੇਟ ਨਜ਼ਰ ਆ ਰਹੀ ਹੈ।

ਫੇਸਬੁੱਕ ਪੇਜ ਅੱਗ ਬਾਣੀ ਨੇ ਇਸ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ, “ਜਿਹੜੇ ਸਵਿਧਾਨ ਨੇ ਇਹ ਬੀਬੀ ਨੂੰ ਵੋਟ ਪਾਉਣ ਅਤੇ ਚੋਣ ਲੜਨ ਦਾ ਅਧਿਕਾਰ ਦਿੱਤਾ ਇਹ ਕਹਿੰਦੀ ਉਹ ਸਵਿਧਾਨ ਈ ਗਲਤ ਆ, ਅਖੇ ਮੈਂ ਨਵਾਂ ਸਵਿਧਾਨ ਬਣਾਊਗੀਂ”

AAP

ਫੇਸਬੁੱਕ ਯੂਜ਼ਰ ‘ਮਨਜੀਤ ਸੰਧੂ’ ਨੇ ਵਾਇਰਲ ਹੋ ਰਹੀ ਦੂਜੀ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ,’ਬੀੜੀ ਪੀਤੇ ਬਿਨ੍ਹਾਂ ਜਿਨ੍ਹਾਂ ਦੀ ਅੱਖ ਨੀ ਖੁੱਲ੍ਹਦੀ ਉਹਵੀ ਸੰਵਿਧਾਨ ਨੂੰ ਮਾੜਾ ਦੱਸਦੇ।’

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ–ਵੱਖ ਪਲੇਟਫਾਰਮਾਂ ਤੇ ਇਸ ਪੋਸਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check / Verification

2022 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਤਸਵੀਰਾਂ ਵੀਡੀਓ ਅਤੇ ਸੰਦੇਸ਼ ਖੂਬ ਸ਼ੇਅਰ ਕੀਤੇ ਜਾ ਰਹੇ ਹਨ। ਹਾਲਾਂਕਿ, ਇਸ ਦੌਰਾਨ ਕਈ ਤਰ੍ਹਾਂ ਦੀਆਂ ਗੁੰਮਰਾਹਕੁੰਨ ਤਸਵੀਰਾਂ ਅਤੇ ਵੀਡੀਓ ਨੂੰ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਫਰਜ਼ੀ ਬਿਆਨ, ਸੰਦੇਸ਼, ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਚੁੱਕੀਆਂ ਹਨ ਜਿਸ ਨੂੰ ਲੈ ਕੇ Newschecker ਦੁਆਰਾ ਕੀਤੇ ਫੈਕਟ ਚੈਕ ਤੁਸੀਂ ਇਥੇ ਪੜ੍ਹ ਸਕਦੇ ਹੋ।

ਇਸ ਦੌਰਾਨ ਸੋਸ਼ਲ ਮੀਡਿਆ ਤੇ ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਦੀਆਂ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਉਹਨਾਂ ਦੇ ਹੱਥ ਵਿਚ ਸਿਗਰੇਟ ਨਜ਼ਰ ਆ ਰਹੀ ਹੈ। ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਪੜਤਾਲ ਦੇ ਦੌਰਾਨ ਪਾਇਆ ਕਿ ਕਈ ਫੇਸਬੁੱਕ ਯੂਜ਼ਰਾਂ ਨੇ ਤਸਵੀਰ ਨੂੰ ਫੇਕ ਦੱਸਿਆ।

Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

ਹੁਣ ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਅਸਲੀ ਤਸਵੀਰ ਅਨਮੋਲ ਗਗਨ ਮਾਨ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਹੈਂਡਲ ‘ਤੇ ਮਿਲੀ। ਅਸੀਂ ਪਾਇਆ ਕਿ ਅਸਲ ਤਸਵੀਰ ਵਿਚ ਅਨਮੋਲ ਗਗਨ ਮਾਨ ਦੇ ਹੱਥ ਵਿੱਚ ਸਿਗਰਟ ਨਹੀਂ ਹੈ ਜਿਸ ਤੋਂ ਸਪਸ਼ਟ ਹੋਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।

ਤੁਸੀਂ ਨੀਚੇ ਦਿੱਤੇ ਗਈਆਂ ਦੋਵਾਂ ਤਸਵੀਰ ਦੇ ਵਿੱਚ ਅੰਤਰ ਦੇਖ ਸਕਦੇ ਹੋ।

ਦੂਜੀ ਤਸਵੀਰ

ਅਸੀਂ ਵਾਇਰਲ ਹੋ ਰਹੀ ਦੂਜੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਅਸਲੀ ਤਸਵੀਰ ਅਨਮੋਲ ਗਗਨ ਮਾਨ ਦੁਆਰਾ ਆਪਣੇ ਟਵਿੱਟਰ ਅਕਾਊਂਟ ਤੇ ਅਪਲੋਡ ਮਿਲੀ। ਸਰਚ ਦੇ ਦੌਰਾਨ ਪਾਇਆ ਕਿ ਅਸਲ ਤਸਵੀਰ ਵਿਚ ਅਨਮੋਲ ਗਗਨ ਮਾਨ ਦੇ ਹੱਥ ਵਿੱਚ ਸਿਗਰਟ ਨਹੀਂ ਹੈ। ਵਾਇਰਲ ਹੋ ਰਹੀ ਤਸਵੀਰ ਨੂੰ ਐਡੀਟ ਕਰਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਤੁਸੀਂ ਨੀਚੇ ਦਿੱਤੇ ਗਈਆਂ ਦੋਵਾਂ ਤਸਵੀਰ ਦੇ ਵਿੱਚ ਅੰਤਰ ਦੇਖ ਸਕਦੇ ਹੋ।

Conclusion:

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਆਮ ਆਦਮੀ ਪਾਰਟੀ ਲੀਡਰ ਅਨਮੋਲ ਗਗਨ ਮਾਨ ਦੀ ਵਾਇਰਲ ਹੋ ਰਹੀਆਂ ਤਸਵੀਰਾਂ ਫਰਜ਼ੀ ਹਨ ਜਿਸਨੂੰ ਫੋਟੋਸ਼ਾਪ ਦੀ ਮਦਦ ਨਾਲ ਐਡਿਟ ਕਰਕੇ ਬਣਾਇਆ ਗਿਆ ਹੈ।

Result: Manipulated

Our Sources

Anmol Gagan Mann Facebook: https://www.facebook.com/AnmolGaganMaan/photos/a.713305882056066/3121166557936641/?type=3

Anmol Gagan Mann Instagram: https://www.instagram.com/p/CDEo8_LngP4/

Anmol Gagan Mann Twitter: https://twitter.com/Anmol_GaganMaan/status/1019898648564523009/photo/1


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular